ਪੋਲਿੰਗ ਸਟੇਸ਼ਨਾਂ ਦੀ ਰੇਸ਼ਨਲਾਈਜੇਸ਼ਨ ਸਬੰਧੀ ਕੀਤੀ ਵਿਸ਼ੇਸ਼ ਮੀਟਿੰਗ

ਨਵਾਂਸ਼ਹਿਰ, 6 ਅਗਸਤ: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਵਧੀਕ ਜ਼ਿਲ੍ਹਾ ਚੋਣ
ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਸਮੂਹ ਮਾਨਤਾ ਪ੍ਰਾਪਤ
ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਪੋਲਿੰਗ ਸਟੇਸ਼ਨਾਂ ਦੀ ਰੇਸ਼ਨਲਾਈਜੇਸ਼ਨ ਸਬੰਧੀ
ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ—ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ
ਮੀਟਿੰਗ ਵਿੱਚ ਦੱਸਿਆ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੋਲਿੰਗ ਸਟੇਸ਼ਨਾਂ ਦੀ
ਰੈਸ਼ਨਲਾਈਜੇਸ਼ਨ 2024 ਕੀਤੀ ਜਾ ਰਹੀ ਹੈ। ਇਸ ਰੇਸ਼ਨਲਾਈਜੇਸ਼ਨ ਅਨੁਸਾਰ 1500 ਤੋਂ ਵੱਧ ਵੋਟਾਂ
ਵਾਲੇ ਪੋਲਿੰਗ ਸਟੇਸ਼ਨਾਂ 'ਤੇ ਦੋ ਪੋਲਿੰਗ ਬੂਥ ਬਣਾਏ ਜਾਣੇ ਹਨ ਅਤੇ ਲੋੜ ਅਨੁਸਾਰ ਪੋਲਿੰਗ
ਸਟੇਸ਼ਨਾਂ ਦੀਆਂ ਇਮਾਰਤਾਂ ਵੀ ਤਬਦੀਲ ਕੀਤੀਆਂ ਗਈਆਂ ਹਨ। ਇਸ ਮੁਹਿੰਮ ਦੌਰਾਨ ਵਿਧਾਨ ਸਭਾ ਚੋਣ
ਹਲਕਾ 46-ਬੰਗਾ ਵਿੱਚ ਇੱਕ ਪੋਲਿੰਗ ਬੂਥ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਬਾਕੀ ਦੇ ਵਿਧਾਨ ਸਭਾ
ਚੋਣ ਹਲਕੇ 47-ਨਵਾਂਸ਼ਹਿਰ ਅਤੇ 48-ਬਲਾਚੌਰ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਤੋਂ
ਇਲਾਵਾ ਵਿਧਾਨ ਸਭਾ ਚੋਣ ਹਲਕਾ 048-ਬਲਾਚੋਰ ਵਿੱਚ ਤਿੰਨ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ
ਵਿੱਚ ਤਬਦੀਲੀ ਕੀਤੀ ਗਈ, ਜਦੋਂ ਕਿ ਵਿਧਾਨ ਸਭਾ ਚੋਣ ਹਲਕਾ 46-ਬੰਗਾ ਅਤੇ 47-ਨਵਾਂਸ਼ਹਿਰ
ਵਿੱਚ ਅਜਿਹੀ ਕੋਈ ਤਬਦੀਲੀ ਨਹੀਂ ਕੀਤੀ ਗਈ। ਜ਼ਿਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ
ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ਦੀ ਰੇਸ਼ਨਲਾਈਜੇਸ਼ਨ ਦੀ ਇਸ ਨਵੀਂ ਤਜਵੀਜ਼ ਸੰਬੰਧੀ ਮਾਨਤਾ
ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਹਾਜ਼ਰ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ, ਜਿਸ
ਉਪਰੰਤ ਇਹ ਤਜ਼ਵੀਜ਼ ਭਾਰਤ ਚੋਣ ਕਮਿਸ਼ਨ ਨੂੰ ਪ੍ਰਵਾਨਗੀ ਲਈ ਭੇਜ਼ ਦਿੱਤੀ ਜਾਵੇਗੀ।