ਕਾਠਗੜ੍ਹ/ਨਵਾਂਸ਼ਹਿਰ, 20 ਸਤੰਬਰ: ਦਿਵਿਆਂਗਜ਼ਨਾ ਲਈ ਆਰਟੀਫਿਸ਼ੀਅਲ ਲਿਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ (ਅਲਿਮਕੋ) ਵੱਲੋ ਨਕਲੀ ਅੰਗ/ ਸਹਾਇਤਾ ਸਮੱਗਰੀ ਪ੍ਰਦਾਨ ਕਰਨ ਹਿੱਤ ਅੱਜ ਪਿੰਡ ਕਾਠਗੜ੍ਹ ਵਿਖੇ ਵਿਸ਼ੇਸ਼ ਅਸੈਸਮੈਂਟ ਕੈਂਪ ਲਗਾਇਆ ਗਿਆ, ਜਿਸ ਦਾ ਮੁੱਖ ਮਕਸਦ ਲੋੜਵੰਦ ਦਿਵਿਆਗਜਨਾ ਨੂੰ ਲੋੜੀਦੇ ਨਕਲੀ ਅੰਗਾਂ ਅਤੇ ਸਹਾਇਤਾ ਸਮੱਗਰੀ ਸਬੰਧੀ ਅਸੈਸਮੇਂਟ ਕਰਨਾ ਸੀ।
ਇਸ ਸਬੰਧੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਬਲਾਚੋਰ ਪੂਰਨ ਪੰਕਜ਼ ਸ਼ਰਮਾਂ ਨੇ ਦੱਸਿਆ ਕਿ ਇਸ ਅਸੈਸਮੈਂਟ ਕੈਂਪ ਦਾ ਵੱਧ ਤੋ ਵੱਧ ਲਾਭ ਪਹੁੰਚਾਉਣ ਲਈ ਆਂਗਨਵਾੜੀ ਵਰਕਰਾਂ ਵੱਲੋ ਦਿਵਿਆਂਗਜਨਾ ਨੂੰ ਪਿੰਡ ਪੱਧਰ 'ਤੇ ਪਹੁੰਚ ਕੀਤੀ ਗਈ ਸੀ ਅਤੇ ਪ੍ਰਿੰਟ ਮੀਡੀਆ ਰਾਹੀਂ ਵੀ ਪ੍ਰਚਾਰ ਪ੍ਰਸਾਰ ਕਰਵਾਇਆ ਗਿਆ ਸੀ । ਇਸ ਕੈਂਪ ਵਿੱਚ 80 ਦੇ ਕਰੀਬ ਦਿਵਿਆਂਗਜ਼ਨਾ ਵੱਲੋ ਭਾਗ ਲਿਆ ਗਿਆ, ਜਿਨ੍ਹਾ ਵਿੱਚੋ ਅਸੈਸਮੈਂਟ ਦੌਰਾਨ ਯੋਗ ਪਾਏ ਗਏ 62 ਦਿਵਿਆਂਗਜਨਾਂ ਨੂੰ ਮੌਕੇ 'ਤੇ ਹੀ ਇੰਨਰੋਲ ਕੀਤਾ ਗਿਆ ਅਤੇ ਇਨਰੋਲਮੈਂਟ ਕੀਤੇ ਗਏ ਲੋੜਵੰਦ ਦਿਵਿਆਗਜਨਾਂ ਨੂੰ ਜਲਦ ਹੀ ਆਰਟੀਫਿਸ਼ੀਅਲ ਲਿਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ (ਅਲਿਮਕੋ) ਵੱਲੋ ਨਕਲੀ ਅੰਗ/ ਸਹਾਇਤਾ ਸਮੱਗਰੀ ਪ੍ਰਦਾਨ ਕੀਤੀ ਜਾਵੇਗੀ। ।
ਇਸ ਮੌਕੇ 'ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜੋਬਨਦੀਪ ਕੌਰ ਵੱਲੋ ਵਿਸ਼ੇਸ਼ ਤੌਰਰ 'ਤੇ ਸ਼ਿਰਕਤ ਕੀਤੀ ਅਤੇ ਦੱਸਿਆ ਕਿ ਅਜਿਹੇ ਕੈਂਪਾ ਦਾ ਲੋੜਵੰਦ ਦਿਵਿਆਂਗਨਜਨਾਂ ਵੱਲੋ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਅਤੇ ਭਵਿੱਖ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਵਿਭਾਗ ਵੱਲੋ ਅਜਿਹੇ ਕੈਂਪਾ ਦਾ ਆਯੋਜਨ ਕੀਤਾ ਜਾਵੇਗਾ। ਇਸ ਕੈਂਪ ਵਿੱਚ ਪਿੰਡ ਕਾਠਗੜ੍ਹ ਦੇ ਸਰਪੰਚ ਗੁਰਨਾਮ ਸਿੰਘ ਚਾਹਲ ਵੱਲੋ ਵਿਸ਼ੇਸ਼ ਸਹਿਯੋਗ ਕੀਤਾ ਗਿਆ, ਜਿਸ ਸਬੰਧੀ ਵਿਭਾਗ ਵੱਲੋ ਉਨ੍ਹਾ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸੁਪਰਵਾਈਜ਼ਰ ਸੰਤੋਸ਼ ਕੁਮਾਰੀ, ਸੁਪਰਵਾਈਜ਼ਰ ਅੰਜ਼ਲੀ, ਸੁਪਰਵਾਈਜ਼ਰ, ਸੁਪਰਵਾਈਜ਼ਰ ਨੀਲਮ ਕੁਮਾਰੀ , ਰਾਜਵੰਤ ਕੋਰ, ਸ਼ੀਤਲ ਆਂਗਨਵਾੜੀ ਵਰਕਰ, ਅਨੀਤਾ, ਆਰਤੀ ਆਂਗਨਵਾੜੀ ਵਰਕਰ ਹਾਜ਼ਰ ਸਨ।