ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 83ਵੀਂ ਬਰਸੀ ਨੂੰ ਸਮਰਪਿਤ ਸਵੈ-ਇੱਛਤ ਖੂਨਦਾਨ ਕੈਂਪ ਸਪੰਨ
ਬੰਗਾ 15 ਸਤੰਬਰ- ਰੋਟਰੀ ਕਲੱਬ ਬੰਗਾ ਗਰੀਨ ਅਤੇ ਨਿਸ਼ਕਾਮ ਸੇਵਕ ਜੱਥਾ ਦੋਆਬਾ ਅਤੇ ਬਲੱਡ ਡੋਨਰਜ਼ ਸੁਸਾਇਟੀ ਬੰਗਾ ਵਲੋਂ ਸਾਂਝੇ ਤੌਰ 'ਤੇ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 83ਵੀਂ ਬਰਸੀ ਨੂੰ ਸਮਰਪਿਤ ਤਿੰਨ ਰੋਜਾ ਸਵੈ ਇਛੱਤ ਖੂਨਦਾਨ ਕੈਂਪ ਗੁਰਦੁਆਰਾ ਸਰੋਵਰ ਸਾਹਿਬ ਵਿਖੇ 12 , 13 ਅਤੇ 14 ਸਤੰਬਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਗਏ। ਕੈਂਪ ਦੇ ਤੀਜੇ ਦਿਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਬਲੱਡ ਬੈਂਕ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ ਅਤੇ ਇਸ ਮੌਕੇ 55 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਕੈਂਪ ਦੀ ਸਫ਼ਲਤਾ ਲਈ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਰੋਟੇ. ਦਿਲਬਾਗ ਸਿੰਘ ਬਾਗੀ, ਨਿਸ਼ਕਾਮ ਸੇਵਕ ਜੱਥਾ ਦੇ ਪ੍ਰਧਾਨ ਸੁਖਵੰਤ ਸਿੰਘ ਬੈਂਸ, ਬਲੱਡ ਡੋਨਰਜ਼ ਸੁਸਾਇਟੀ ਦੇ ਨੁਮਾਇੰਦੇ ਅਮਰਦੀਪ ਬੰਗਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਧੀਰ ਸਿੰਘ ਚੱਠਾ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਦਾ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਕਲੱਬ ਦੇ ਪ੍ਰਧਾਨ ਰੋਟੇ. ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਅਤੇ ਕੀਮਤੀ ਜਾਨਾਂ ਬਚਾਉਣ ਲਈ ਖੂਨ ਦਾਨ ਦੀ ਲਹਿਰ ਸਮਾਜ ਅੰਦਰ ਵੱਡੇ ਪੱਧਰ 'ਤੇ ਪ੍ਰੇਰਨਾਦਾਇਕ ਕਾਰਜ ਕਰ ਰਹੀ ਹੈ ਅਤੇ ਇਸ ਲਹਿਰ ਦਾ ਹਿੱਸਾ ਬਣਕੇ ਆਪਣੀਆਂ ਸੇਵਾਵਾਂ ਦੇ ਫ਼ਰਜ ਸਾਨੂੰ ਨਿਭਾਉਣੇ ਚਾਹੀਦੇ ਹਨ। ਉਹਨਾਂ ਦੱਸਿਆ ਕਿ ਖੂਨਦਾਨ ਕੈਂਪ ਦੇ ਪਹਿਲੇ ਦਿਨ 57, ਦੂਜੇ ਦਿਨ 83 ਅਤੇ ਤੀਜੇ ਦਿਨ 55 ਖੂਨਦਾਨੀਆਂ ਨੇ ਖੂਨਦਾਨ ਕੀਤਾ। ਤੀਜੇ ਦਿਨ ਖੂਨਦਾਨੀਆਂ ਦੀ ਸੇਵਾ ਸੰਭਾਲ ਲਈ ਸੈਕਟਰੀ ਰੋਟੇਰੀਅਨ ਅਸ਼ੋਕ ਕੁਮਾਰ, ਫਾਇਨਾਂਸ ਸੈਕਟਰੀ ਭੁਪੇਸ਼ ਕੁਮਾਰ, ਪਬਲਿਕ ਇਮੇਜ਼ ਚੇਅਰਮੈਨ ਰੋਟੇਰੀਅਨ ਰਾਮ ਤੀਰਥ , ਕਲੱਬ ਦੇ ਵਾਇਸ ਪ੍ਰਧਾਨ ਰੋਟੇ. ਰਣਵੀਰ ਸਿੰਘ ਰਾਣਾ, ਰੋਟੇ. ਹਰਮਿੰਦਰ ਸਿੰਘ ਲੱਕੀ, ਰੋਟੇ. ਦਵਿੰਦਰ ਕੁਮਾਰ, ਰੋਟੇ. ਜੀਵਨ ਦਾਸ ਕੌਸ਼ਲ, ਰੋਟੇ. ਕਪੂਰ ਸਿੰਘ ਜੋਧਾ, ਰੋਟੇ. ਬਲਵਿੰਦਰ ਸਿੰਘ ਪਾਂਧੀ, ਮਨਪ੍ਰੀਤ ਸਿੰਘ ਨਵਾਂ ਸ਼ਹਿਰ, ਸੁਖਵੰਤ ਸਿੰਘ ਬੈਂਸ ਪ੍ਰਧਾਨ ਨਿਸ਼ਕਾਮ ਸੇਵਾ ਦੁਆਬਾ, ਬਲਵਿੰਦਰ ਸਿੰਘ, ਮਾਸਟਰ ਅਜੀਤ ਸਿੰਘ, ਡਾ. ਰਾਹੁਲ ਗੋਇਲ ਬੀ ਟੀ ਉ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਸੁਰਜੀਤ ਸਿੰਘ ਜਗਤਪੁਰ ਆਦਿ ਵੀ ਹਾਜ਼ਰ ਸਨ।
ਕੈਪਸ਼ਨ - ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਦਿਲਬਾਗ ਸਿੰਘ ਬਾਗੀ, ਡਾ. ਰਾਹੁਲ ਗੋਇਲ ਬੀ ਟੀ ਉ ਅਤੇ ਹੋਰ ਪਤਵੰਤੇ