Fwd: PRESS RELEASE WITH PICS - MP MANISH TEWARI DISTRIBUTE GRANT CHEQUES IN BALACHAUR

ਬਲਾਚੌਰ, 2 ਸਤੰਬਰ: ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਅੱਜ ਪਾਰਟੀਬਾਜ਼ੀ ਅਤੇ ਆਪਸੀ ਮਤਭੇਦ ਤੋਂ ਉੱਪਰ ਉੱਠ ਕੇ ਦੇਸ਼ ਨੂੰ ਬਚਾਉਣਾ ਸਭ ਤੋਂ ਜ਼ਿਆਦਾ ਜਰੂਰੀ ਹੈ, ਕਿਉਂਕਿ ਮੌਜੂਦਾ ਕੇਂਦਰ ਸਰਕਾਰ ਦੇਸ਼ ਦੀ ਹੋਂਦ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਉਹ ਬਲਾਚੌਰ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਜੱਟ ਮਾਜਰੀ, ਚਾਂਦਪੁਰ ਰੁੜਕੀ, ਆਲੋਵਾਲ, ਥੋਪੀਆ, ਧੌਲ ਤੇ ਕਟਵਾਰਾਂ ਕਲਾਂ ਦੇ ਵਿਕਾਸ ਲਈ ਕੁਲ 15.50 ਲੱਖ ਰੁਪਏ ਦੇ ਚੈੱਕ ਤਕਸੀਮ ਕਰਨ ਮੌਕੇ ਮੌਜੂਦਗੀ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਸੰਬੋਧਨ ਕਰਦੇ ਹੋਏ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ  ਦੇਸ਼ ਨੂੰ ਬਚਾਉਣ ਸਭ ਤੋਂ ਜਰੂਰੀ ਹੈ। ਜਿਸ ਲਈ ਵਿਰੋਧੀ ਪਾਰਟੀਆਂ ਇੱਕ ਦੂਜੇ ਨਾਲ ਮਤਭੇਦ ਹੋਣ ਦੇ ਬਾਵਜੂਦ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਾਲ ਆਈਆਂ ਹਨ. ਉਹਨਾਂ ਨੇ ਇੱਕ ਦੇਸ਼, ਇੱਕ ਚੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸੁਣਨ ਵਿੱਚ ਤਾਂ ਬਹੁਤ ਚੰਗਾ ਲੱਗਦਾ ਹੈ, ਲੇਕਿਨ ਇਸ ਨਾਲ ਸੂਬਿਆਂ ਦੇ ਅਧਿਕਾਰਾਂ ਤੇ ਹਮਲਾ ਹੋਵੇਗਾ। ਉਹਨਾਂ ਨੇ ਸਵਾਲ ਕੀਤਾ ਕਿ ਜੇ ਦੇਸ਼ ਵਿੱਚ ਕੋਈ ਵਿਧਾਨ ਸਭਾ ਜਾਂ ਕੌਂਸਲ ਪਹਿਲਾ ਭੰਗ ਹੋ ਜਾਂਦੀ ਹੈ, ਤਾਂ ਕੀ ਇਕੋ ਵਾਰ ਚੋਣ ਕਰਵਾਉਣ ਤੱਕ ਉਥੇ ਰਾਸ਼ਟਰਪਤੀ ਸ਼ਾਸਨ ਲਗਾ ਕੇ ਰੱਖਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਾਸਤੇ ਸਾਡੇ ਆਜ਼ਾਦੀ ਘੁਲਾਟੀਆਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ, ਲੇਕਿਨ ਅੱਜ ਉਨ੍ਹਾਂ ਦੀ ਸੋਚ ਦੇ ਵਿਰੁੱਧ ਦੇਸ਼ ਨੂੰ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਉਹਨਾਂ ਨੇ ਹਲਕੇ ਦੇ ਸਰਵਪੱਖੀ ਵਿਕਾਸ ਲਈ ਆਪਣੀ ਵਚਨਬੱਧਤਾ ਨੂੰ ਇਕ ਵਾਰ ਫਿਰ ਤੋਂ ਪ੍ਰਗਟਾਇਆ।  
ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕ ਹਿਤਾਂ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ ਹੈ। ਅਸੀਂ ਸ਼ੁਰੂ ਤੋਂ ਹੀ ਗ੍ਰਾਮ ਪੰਚਾਇਤਾਂ ਦੇ ਵਿਕਾਸ ਨੂੰ ਪਹਿਲ ਦਿੱਤੀ ਹੈ ਅਤੇ ਇਹ ਅੱਗੇ ਵੀ ਇੱਦਾ ਹੀ ਜਾਰੀ ਰਹੇਗੀ। ਉਹਨਾਂ ਨੇ ਮਨੀਸ਼ ਤਿਵਾੜੀ ਨੂੰ ਕਾਂਗਰਸ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਏ ਤੇ ਵਧਾਈ ਵੀ ਦਿਤੀ।
ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਨੇ ਸੰਸਦ ਮਨੀਸ਼ ਤਿਵਾੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਭੰਗ ਕਰ ਜੋ ਧੱਕੇਸ਼ਾਹੀ ਦਾ ਪ੍ਰਦਰਸ਼ਨ ਕੀਤਾ ਗਿਆ ਸੀ, ਉਸ ਦਾ ਕਾਂਗਰਸ ਪਾਰਟੀ ਨੇ ਪੂਰੇ ਪੰਜਾਬ ਵਿੱਚ ਡਟ ਕੇ ਵਿਰੋਧ ਕੀਤਾ, ਜਿਸਦਾ ਨਤੀਜਾ ਗ੍ਰਾਮ ਪੰਚਾਇਤਾਂ ਨੂੰ ਮੁੜ ਬਹਾਲ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਸਵਾਦ ਚੱਟਣਾ ਪਿਆ। ਉਨ੍ਹਾਂ ਇੱਕਤਰ ਹੋਏ ਗ੍ਰਾਂਮ ਪੰਚਾਇਤਾਂ ਦੇ ਸਰਪੰਚਾਂ ਅਤੇ ਕਾਂਗਰਸੀ ਵਰਕਰ ਭਰਾਵਾਂ ਨੂੰ ਮੁੱੜ ਕਾਂਗਰਸ ਉੱਤੇ ਵਿਸ਼ਵਾਸ ਜਤਾ ਭਵਿੱਖ ਵਿੱਚ ਆਉਣ ਵਾਲੀਆਂ ਸਰਪੰਚੀ ਦੀਆਂ ਵੋਟਾਂ ਸਮੇਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਲਈ ਅਪੀਲ ਵੀ ਕੀਤੀ। 
ਇਸ ਮੌਕੇ ਹੋਰਨਾਂ ਤੋਂ ਇਲਾਵਾ, ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ ਹਲਕਾ ਬਲਾਚੌਰ, ਅਜੇ ਮੰਗੂਪੁਰ ਜ਼ਿਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ ਅਤੇ ਮੈਂਬਰ ਡੀ.ਸੀ.ਸੀ., ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸੱਕਤਰ ਡੀ.ਸੀ.ਸੀ., ਨਵੀਨ ਚੌਧਰੀ ਸਟੇਟ ਕੋਆਰਡੀਨੇਟ ਓ.ਬੀ.ਸੀ ਵਿਭਾਗ, ਚੌਧਰੀ ਓਂਕਾਰ ਮੀਤ ਪ੍ਰਧਾਨ ਡੀ.ਸੀ.ਸੀ., ਦੇਸ ਰਾਜ ਹਕਲਾ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਬਲਾਚੌਰ, ਹੀਰਾ ਖੋਪੜ ਸਰਪੰਚ ਮਲੋਟ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਅਵਤਾਰ ਸਿੰਘ ਚੇਅਰਮੈਨ ਓ.ਬੀ.ਸੀ. ਸੈੱਲ ਬਲਾਕ ਬਲਾਚੌਰ, ਸਰਪੰਚ ਮਾਣੇਵਾਲ, ਵਿਜੈ ਕੁਮਾਰ ਮੀਤ ਪ੍ਰਧਾਨ ਡੀ.ਸੀ.ਸੀ., ਚੌਧਰੀ ਯਸ਼ਪਾਲ ਡੀ.ਸੀ.ਸੀ. ਮੈਂਬਰ, ਵਿਜੇ ਕੁਮਾਰ ਸਰਪੰਚ ਜੱਟ ਮਾਜਰੀ, ਮਲਕੀਤ ਸਿੰਘ ਧੌਲ ਸਰਪੰਚ ਧੌਲ, ਬਿੰਦਰ ਕੁਮਾਰ ਸਰਪੰਚਚਾਂਦਪੁਰ ਰੁੜਕੀ ਕਲਾਂ, ਡਾ. ਸੋਹਣ ਲਾਲ ਥੋਪੀਆ, ਕੁਲਦੀਪ ਸਰਪੰਚ ਨਿੱਘੀ, ਗੁਰਿੰਦਰ ਗਿੰਦੀ ਸੋਸ਼ਲ ਮੀਡੀਆ ਕੋਆਰਡੀਨੇਟਰ ਹਲਕਾ ਬਲਾਚੌਰ, ਰਿੱਕੀ ਬਜਾਜ ਖਜਾਨਚੀ ਡੀ.ਸੀ.ਸੀ., ਮਨਜੀਤ ਸਿੰਘ ਸੂਰੀ, ਚੌਧਰੀ ਕਮਲ ਚਾਦਪੁਰ ਰੁੜਕੀ, ਚੌਧਰੀ ਗਿਰਧਾਰੀ ਲਾਲ ਮੈਂਬਰ ਡੀ.ਸੀ.ਸੀ., ਚੌਧਰੀ ਮੋਹਿੰਦਰ ਪਾਲ ਉਧਨਵਾਲ, ਸੋਮਨਾਥ ਤਕਲਾ, ਆਦਿ ਹਾਜ਼ਰ ਸਨ।PhmQ9snKPvGAmq51U2OEsREArTcvrJbqw%40mail.gmail.com.