ਨਵਾਂਸ਼ਹਿਰ 20 ਸਤੰਬਰ() ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ.) ਰਾਜੇਸ਼ ਕੁਮਾਰ ਦੀ ਅਗਵਾਈ ਵਿਚ ਨਵੀਂਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਪਹਿਲੇ ਗੇੜ ਦੇ ਮੁਕਾਬਲੇ ਖਤਮ ਹੋਏ।ਇਹਨਾਂ ਪਹਿਲੇ ਗੇੜ ਦੀਆਂ ਖੇਡਾਂ ਦਾ ਉਦਘਾਟਨ ਜਰਨੈਲ ਸਿੰਘ ਜਿਲ੍ਹਾ ਸਿਖਿਆ ਅਫਸਰ(ਸੈ.ਸਿ) ਅਤੇ ' ਰਾਜੇਸ਼ ਕੁਮਾਰ ਉਪ ਜਿਲਾ ਸਿੱਖਿਆ ਅਫਸਰ(ਸੈ.ਸਿ) ਵਲੋਂ ਕੜਾ ਗਿਆ ਇਸ ਮੌਕੇ ਉਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਖੇਡਾਂ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ।ਖੇਡਾਂ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ।ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਵੱਲ ਉਨ੍ਹਾਂ ਦੀ ਸਰਕਾਰ ਖ਼ਾਸ ਕੰਮ ਕਰ ਰਹੀ ਜਿਸ ਤਹਿਤ ਉਨ੍ਹਾਂ ਦੀ ਸਰਕਾਰ ਪਿੰਡ ਪੱਧਰ ਤੋਂ ਰਾਜ ਪੱਧਰ ਤੱਕ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਕੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਖੇਡਾਂ ਨਾਲ ਜੋੜਨ ਦਾ ਯਤਨ ਕੀਤਾ ਹੈ ਤੇ ਸਰਕਾਰ ਦਾ ਇਹ ਯਤਨ ਸਫਲ ਵੀ ਹੋਇਆ ਹੈ ਤੇ ਇਹਨਾਂ ਖੇਡਾਂ ਵਿਚ ਨੌਜਵਾਨਾਂ ਤੇ ਹੋਰ ਖਿਡਾਰੀਆਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ ਹੈ। ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਸਕੂਲੀ ਖੇਡਾਂ ਨਾਲ ਸਾਡੇ ਛੋਟੇ ਛੋਟੇ ਬੱਚੇ ਖੇਡਾਂ ਨਾਲ ਜੁੜਨਗੇ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਰਾਜ ਦਾ ਨਾਂ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਸਰਕਾਰ ਸੂਬੇ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਅੱਗੇ ਵਧਣ ਲਈ ਹਰ ਸੰਭਵ ਯਤਨ ਜਰੇਗੀ।ਪਹਿਲੇ ਗੇੜ ਦੇ ਮੁਕਾਬਲਿਆ ਬਾਰੇ ਜਾਣਕਾਰੀ ਦਿੰਦੇ ਹੋਏ ਦਵਿੰਦਰ ਕੌਰ ਜਿਲਾ ਖੇਡ ਕੋਆਰਡੀਨੇਟਰ ਸਕੂਲ ਨੇ ਦੱਸਿਆ ਕਿ ਪਹਿਲੇ ਗੇੜ ਵਿੱਚ ਵਾਲੀਵਾਲ, ਹਾਕੀ ਅਤੇ ਹੈਂਡਬਾਲ ਦੇ ਮੁਕਾਬਲੇ ਹੋਏ।ਵਾਲੀਵਾਲ ਲੜਕੀਆਂ 14 ਸਾਲ ਵਿੱਚ ਜਾਡਲਾ ਜੋਨ ਪਹਿਲੇ,ਔੜ ਜੌਨ ਦੂਸਰੇ,17 ਸਾਲ ਵਿੱਚ ਔਡ ਜੋਨ ਪਹਿਲੇ, ਕਾਠਗੜ ਜਨ ਦੂਸਰੇ,ਵਾਲੀਵਾਲ ਲੜਕੇ 14 ਸਾਲ ਵਿੱਚ ਬਲਾਚੌਰ ਪਹਿਲੇ,ਸੜੋਆ ਦੂਸਰੇ,17 ਸਾਲ ਵਿੱਚ ਬਲਾਚੌਰ ਪਹਿਲੇ, ਔੜ ਦੂਸਰੇ,19 ਸਾਲ ਵਿੱਚ ਬਲਾਚੌਰ ਪਹਿਲੇ, ਕਾਠਗੜ ਦੂਸਰੇ,ਹਾਕੀ ਲੜਕੇ 14 ਸਾਲ ਵਿੱਚ ਔੜ ਪਹਿਲੇ,ਬਹਿਰਾਮ ਦੂਸਰੇ,ਹੈਂਡਬਾਲ ਲੜਕੀਆਂ 14 ਸਾਲ ਵਿੱਚ ਜਾਡਲਾ ਪਹਿਲੇ,ਮੁਕੰਦਪੁਰ ਦੂਸਰੇ, 17 ਸਾਲ ਵਿੱਚ ਜਾਡਲਾ ਪਹਿਲੇ, ਮੁਕੰਦਪੁਰ ਦੂਸਰੇ, 19 ਸਾਲ ਵਿੱਚ ਬਹਿਰਾਮ ਪਹਿਲੇ, ਜਾਡਲਾ ਦੂਸਰੇ ਲੜਕਿਆ 14 ਸਾਲ ਵਿੱਚ ਜਾਡਲਾ ਪਹਿਲੇ, ਮੁਕੰਦਪੁਰ ਦੂਸਰੇ 17 ਸਾਲ ਵਿੱਚ ਜਾਡਾਲ ਪਹਿਲੇ, ਬੰਗਾ ਦੂਸਰੇ ਸ਼ਾਨ ਤੇ ਰਹੇ। ਟੂਰਨਾਮੈਂਟ ਦੇ ਆਖਰੀ ਦਿਨ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਪ੍ਰਿੰ. ਅਮਰਜੀਤ ਖਟਕੜ ਅਤੇ ਲਖਵੀਰ ਸਿੰਘ ਮੁੱਖ ਅੰਦਆਪਕ ਨੇ ਖੇਡਾਂ ਦਾ ਉਦਘਾਟਨ ਕੀਤਾ ਅਤੇ ਖਿਡਾਰੀਆ ਨੂੰ ਆਸ਼ੀਰਵਾਦ ਦਿੱਤਾ।ਰਿਸ ਟੂਰਨਾਮੈਂ ਨੂੰ ਸਫਲ ਬਣਾਉਣ ਵਿੱਚ ਪ੍ਰਿੰਸੀਪਲ ਪਰਮਜੀਤ ਕੌਰ ਉਡਾਪੜ, ਦਲਜੀਤ ਸਿੰਘ ਮੁੱਖ ਅਧਿਆਪਕ ਜੇ.ਐਸ.ਐਫ ਐਚ ਖੁਲਾਸਾ ਸਕੂਲ,ਦਵਿੰਦਰ ਕੌਰ ਜਿਲਾ ਖੇਡ ਕੋਆਰਡੀਨੇਟਰ,ਜਸਬੀਰ ਸਿੰਘ ਐੱਸ ਨਵਦੀਪ ਸਿੰਘ, ਸੰਜੀਵ ਕੁਮਾਰ, ਕੁਲਵਿੰਦਰ ਕੌਰ,ਅਮਨਦੀਪ ਕੌਰ, ਸਰਬਜੀਤ ਕੌਰ, ਨਰਿੰਦਰ ਸਿੰਘ ਭਾਰਟਾ,ਰਜਿੰਦਰ ਸਿੰਘ,ਅਸ਼ੋਕ ਕੁਮਾਰ,ਗੁਰਪ੍ਰੀਤ ਸਿੰਘ ਆਦਿ ਸਮੇਤ ਸਮੂਹ ਡੀ.ਪੀ.ਈ. ਅਤੇ ਪੀ.ਟੀ.ਆਈ ਹਾਜ਼ਰ ਸਨ।
ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਪਹਿਲੇ ਗੇੜ ਦੇ ਮੁਕਾਬਲੇ ਸਫਲਤਾ ਪੂਰਵਕ ਸਮਾਪਤ

Posted by
NawanshahrTimes.Com