ਨਵਾਂਸ਼ਹਿਰ 9 ਮਈ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਿਤ ਅੰਗਰੇਜ਼ੀ ਅਧਿਆਪਕਾਵਾਂ ਕਵਿਤਾ ਸਭਰਵਾਲ( ਸਟੇਟ ਅਵਾਰਡੀ) ਸਸਸਸ ਲੜਕੇ ਰਾਹੋਂ ਅਤੇ ਡਿੰਪੀ ਖੁਰਾਨਾ (ਸਹਸ ਅਲਾਚੋਰ) ਨੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਜ਼ਿਲ੍ਹਾ ਮੈਂਟਰਜ ਦੀ ਰਾਜ- ਪੱਧਰੀ ਸਿਖਲਾਈ ਵਵਰਕਸ਼ਾਪ ਵਿੱਚ ਬਤੌਰ ਰਿਸੋਰਸ ਪਰਸਨਜ ਸੇਵਾਵਾਂ ਦੇ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਸਟੇਟ ਕੋਆਰਡੀਨੇਟਰ ਚੰਦਰ ਸ਼ੇਖਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਨਿਰਦੇਸ਼ਾਂ ਮੁਤਾਬਿਕ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸਿਆ ਦੀ ਪੜਾਈ ਨੂੰ ਵਿਦਿਆਰਥੀਆ ਲਈ ਸਰਲ ਰੋਚਕ ਅਤੇ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਨਵੀਆਂ ਸਿੱਖਣ – ਸਿਖਾਉਣ ਵਿਧੀਆਂ , ਤਕਨੀਕਾਂ ਅਤੇ ਵਿਦਿਆਰਥੀ ਕੇਂਦਰਿਤ ਗਗਤੀਵਿਧੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹਨਾਂ ਨਵੀਆਂ ਗਤੀਵਿਧੀਆਂ ਸਬੰਧੀ ਜ਼ਿਲ੍ਹਾ ਮੈਂਟਰਜ ਨੂੰ ਜਾਗਰੂਕ ਕਰਨ ਹਿੱਤ ਰਾਜ ਪੱਧਰ ਤੇ ਸਿਖਲਾਈ ਵਰਕਸ਼ਾਪ ਆਯੋਜਿਤ ਕੀਤੀ ਗਈ । ਇਸ ਵਰਕਸ਼ਾਪ ਦੌਰਾਨ ਕਵਿਤਾ ਸਭਰਵਾਲ ਵੱਲੋਂ ਰੀਡਿੰਗ ਸਕਿਲਜ ਅਤੇ ਡਿੰਪੀ ਖੁਰਾਨਾ ਵੱਲੋਂ ਰਾਈਟਿੰਗ ਸਕਿਲਜ ਸਬੰਧੀ ਜਿਲ੍ਹਾ ਮੈਂਟਰਜ ਨੂੰ ਬਹੁਤ ਹਹੀ ਰੋਚਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਿਖਲਾਈ ਦਿੱਤੀ ਗਈ।
ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ.) ਕੁਲਵਿੰਦਰ ਸਿੰਘ ਸਰਾਏ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ.) ਅਮਰੀਕ ਸਿੰਘ ਨੇ ਕਵਿਤਾ ਸਭਰਵਾਲ ਅਤੇ ਡਿੰਪੀ ਖੁਰਾਨਾ ਵੱਲੋਂ ਸਿੱਖਿਆ ਦੇ ਗੁਣਾਤਮਿਕ ਸੁਧਾਰ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਕਵਿਤਾ ਸਭਰਵਾਲ( ਸਟੇਟ ਅਵਾਰਡੀ) ਸਸਸਸ ਲੜਕੇ ਰਾਹੋਂ ਅਤੇ ਡਿੰਪੀ ਖੁਰਾਨਾ (ਸਹਸ ਅਲਾਚੋਰ) ਵੱਲੋਂ ਅੰਗਰੇਜ਼ੀ ਵਿਸ਼ੇ ਦੀਆਂ ਵਰਕਬੁੱਕ ਤਿਆਰ ਕਰਨ ਅਤੇ ਨਵੀਆਂ ਸਿੱਖਣ- ਸਿਖਾਉਣ ਵਿਧੀਆਂ ਇਜਾਦ ਕਰਨ ਦੇ ਨਾਲ-ਨਾਲ ਡਿਜੀਟਲ ਮਾਧਿਅਮ ਰਾਹੀਂ ਪੜਾਈ ਕਰਵਾਉਣ ਵਿੱਚ ਲਗਾਤਾਰ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਇਹਨਾਂ ਵੱਲੋਂ ਤਿਆਰ ਕੀਤੇ ਗਏ ਲੈਕਚਰ ਰਾਸ਼ਟਰੀ ਅਤੇ ਸਟੇਟ ਪੱਧਰ ਦੇ ਦੂਰਦਰਸ਼ਨ ਤੇ ਵੀ ਟੈਲੀਕਾਸਟ ਹੋ ਚੁੱਕੇ ਹਨ।