ਡਿਪਟੀ ਕਮਿਸ਼ਨਰ ਵੱਲੋਂ ਪ੍ਰਬੰਧਾਂ ਦੀ ਸਮੀਖਿਆ ਲਈ ਮੰਡੀ ਬੋਰਡ ਤੇ ਹੋਰਨਾਂ ਵਿਭਾਗਾਂ ਨਾਲ ਮੀਟਿੰਗ
ਜ਼ਿਲ੍ਹੇ ਵਿੱਚ ਲਗਪਗ 200 ਟਨ ਪੈਦਾਵਾਰ ਹੋਣ ਦੀ ਸੰਭਾਵਨਾ
ਨਵਾਂਸ਼ਹਿਰ, 30 ਮਈ :- ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮੂੰਗੀ ਦੀ ਘੱਟੋ ਘੱਟ ਸਮਰਥਨ (ਐਮ ਐਸ ਪੀ) ਤੇ ਖ੍ਰੀਦ ਵੇਚ ਕਰਨ ਸਬੰਧੀ 'ਮੂੰਗ ਪ੍ਰਕਿਊਰਮੈਂਟ ਸੀਜ਼ਨ 2022' ਦੌਰਾਨ ਇੱਕ ਜੂਨ 2022 ਤੋਂ 31 ਜੁਲਾਈ 2022 ਤੱਕ ਪੰਜਾਬ ਦੀਆਂ ਮਾਰਕਿਟ ਕਮੇਟੀਆਂ ਦੇ 38 ਮੁੱਖ ਯਾਰਡਾਂ ਵਿੱਚ ਪ੍ਰਬੰਧ ਕੀਤੇ ਗਏ ਹਨ, ਜਿੱਥੇ ਮੂੰਗੀ ਦੀ ਖ੍ਰੀਦ ਘੱਟੋ ਘੱਟ ਸਮਰਥਨ ਮੁੱਲ 7275 ਰੁਪਏ ਪ੍ਰਤੀ ਕੁਇੰਟਲ ਤੇ ਮਾਰਕਫੈੱਡ ਵਲੋਂ 'ਕੋਅਪਰੇਟਿਵ ਮਾਰਕਟਿੰਗ ਸੋਸਾਇਟੀ' ਰਾਹੀਂ ਪੰਜਾਬ ਦੇ ਕਿਸਾਨਾਂ ਪਾਸੋਂ ਖ੍ਰੀਦ ਕੀਤੀ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਖਰੀਦ ਲਈ ਦਿੱਤੇ ਆਦੇਸ਼ਾਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਪੰਜਾਬ ਮੰਡੀ ਬੋਰਡ ਅਤੇ ਮਾਰਕਫੈੱਡ ਵੱਲ਼ੋਂ ਜ਼ਿਲ੍ਹੇ ਦੀ ਮੁੱਖ ਮੰਡੀ ਨਵਾਂਸ਼ਹਿਰ ਅਤੇ ਮੁੱਖ ਮੰਡੀ ਬੰਗਾ ਵਿਖੇ ਮੂੰਗੀ ਦੀ ਖ੍ਰੀਦ ਵੇਚ ਸਬੰਧੀ ਪ੍ਰਬੰਧ ਕੀਤੇ ਗਏ ਹਨ। ਅੱਜ ਜ਼ਿਲ੍ਹਾ ਮੰਡੀ ਬੋਰਡ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਸਮੀਖਿਆ ਮੀਟਿੰਗ ਉਪਰੰਤ ਡੀ ਸੀ ਐਨ ਪੀ ਐਸ ਰੰਧਾਵਾ ਨੇ ਦੱਸਿਆ ਕਿ ਮਾਰਕਫੈੱਡ ਕੋਆਪਰੇਟਿਵ ਸੋਸਾਇਟੀ ਵਲੋਂ ਤੋਲ ਮਸ਼ੀਨਾਂ (ਕੰਡੇ), ਲੇਬਰ, ਢੋਆ ਢੁਆਈ, ਨਮੀ ਮੀਟਰ, ਬਾਰਦਾਨਾ, ਭੰਡਾਰਨ ਅਤੇ ਸਿੱਧੀ ਅਦਾਇਗੀ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਜ਼ਿਲ੍ਹਾ ਮੰਡੀ ਅਫ਼ਸਰ ਸਵਰਨ ਸਿੰਘ ਨੇ ਇਸ ਮੌਕੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਮੂੰਗੀ ਬੀਜੀ ਹੈ ਅਤੇ ਉਹ ਜ਼ਿਲ੍ਹੇ ਦੇ ਇਨ੍ਹਾਂ ਖਰੀਦ-ਵੇਚ ਕੇਂਦਰਾਂ ਰਾਹੀਂ ਵੇਚਣਾ ਚਾਹੁੰਦੇ ਹਨ, ਉਹ ਦਫ਼ਤਰ ਮਾਰਕਿਟ ਕਮੇਟੀ ਨਵਾਂਸ਼ਹਿਰ ਅਤੇ ਬੰਗਾ ਰਾਹੀਂ ਆਪਣੀ 'ਲੈਂਡ ਮੈਪਿੰਗ' ਕਰਵਾ ਸਕਦੇ ਹਨ, ਇਸਦੇ ਨਾਲ ਹੀ ਜ਼ਿਲ੍ਹਾ ਸਿਸਟਮ ਮੈਨੇਜਰ, ਪੰਜਾਬ ਲੈਂਡ ਰਿਕਾਰਡਜ਼ ਸੁਸਾਇਟੀ ਵਲੋਂ ਕਾਨੂੰਗੋ/ਪਟਵਾਰੀ ਰਾਹੀਂ ਈ-ਗਿਰਦਾਵਰੀ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਡੀ ਸੀ ਰੰਧਾਵਾ ਅਨੁਸਾਰ ਖੇਤੀਬਾੜੀ ਵਿਭਾਗ ਦੀ ਰਿਪੋਰਟ ਅਨੁਸਾਰ ਜ਼ਿਲ੍ਹੇ ਵਿੱਚ 150 ਹੈਕਟੇਅਰ ਰਕਬੇ ਵਿੱਚ ਮੂੰਗੀ ਦੀ ਬਿਜਾਈ ਹੋਈ ਹੈ ਅਤੇ ਇਸ ਵਿੱਚੋਂ ਲਗਪਗ 200 ਟਨ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਮੁੱਖ ਮੰਡੀਆਂ ਵਿੱਚ ਮੂੰਗੀ ਦੀ ਖ੍ਰੀਦ-ਵੇਚ ਲਈ ਸੈੱਡ ਦੀ ਸਫਾਈ, ਬਿਜਲੀ, ਪਾਣੀ ਅਤੇ ਛਾਂ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਦਿੰਦੇ ਹੋਏ, ਮੂੰਗੀ ਦੀ ਬੋਲੀ ਕਰਵਾਉਣ ਲਈ ਕਰਮਚਾਰੀਆਂ ਦੀ ਡਿਊਟੀ ਲਗਾਕੇ ਲਿਸਟ ਸਮੇਤ ਮੋਬਾਇਲ ਨੰਬਰ ਉਨ੍ਹਾਂ ਦੇ ਦਫ਼ਤਰ ਨੂੰ ਭੇਜਣ ਲਈ ਆਖਿਆ। ਜ਼ਿਲ੍ਹਾ ਖੇਤੀਬਾੜੀ ਵਿਭਾਗ ਦੀ ਰਿਪੋਰਟ ਅਨੁਸਾਰ ਮੂੰਗ ਦੀ ਫ਼ਸਲ 10 ਜੁਲਾਈ 2022 ਤੋਂ ਬਾਅਦ ਮੰਡੀਆਂ ਵਿੱਚ ਆਉਣ ਦਾ ਅਨੁਮਾਨ ਹੈ।