ਨਵਾਂਸ਼ਹਿਰ 20 ਮਈ : ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ)ਕੁਲਵਿੰਦਰ ਸਿੰਘ ਸਰਾਏ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਅਮਰੀਕ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ, ਅਤੇ ਬਲਾਕ ਨੋਡਲ ਅਫ਼ਸਰਾਂ ਦੀ ਇੱਕ ਜ਼ਰੂਰੀ ਹੋਈ । ਇਸ ਮੀਟਿੰਗ ਦੌਰਾਨ ਦਾਖ਼ਲੇ ਸਬੰਧੀ ਵਿਚਾਰ ਚਰਚਾ ਹੋਈ ਅਤੇ ਬੀ.ਐਨ.ਓ ਅਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਨੂੰ ਇਸ ਦੀ ਸਕੂਲ ਵਾਈਜ਼ ਪੜਚੋਲ ਕਰਨ ਲਈ ਕਿਹਾ ਕਿ ਜਿੱਥੇ ਦਾਖਲਾ ਘਟਿਆ ਹੈ ਉੱਥੇ ਸਕੂਲ ਮੁਖੀ ਨਾਲ ਬੈਠ ਕੇ ਪਲਾਨਿੰਗ ਕੀਤੀ ਜਾਵੇ। ਇਸ ਤੋਂ ਇਲਾਵਾ ਇਸ ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਦੱਸਿਆ ਕਿ ਜਲਦੀ ਹੀ ਜ਼ਿਲ੍ਹੇ ਦੇ ਵਧੀਆਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਲਈ ਉਨ੍ਹਾਂ ਸਮੂਹ ਬੀ.ਐਨ.ਓ ਨੂੰ ਕਿਹਾ ਕਿ ਉਹ ਇਸ ਦੀ ਚੋਣ ਪਾਰਦਰਸ਼ੀ ਤਰੀਕੇ ਨਾਲ ਕਰਨ। ਇਸ ਮੌਕੇ ਉਨ੍ਹਾਂ ਕਿਹਾ ਕਿ ਬਲਾਕ ਨੋਡਲ ਅਫ਼ਸਰ ਇਹ ਯਕੀਨੀ ਬਣਾਉਣ ਕਿ ਐਮ.ਐੱਚ ਆਰ.ਡੀ ਵੱਲੋਂ ਭਰਵਾਏ ਜਾ ਰਹੇ ਯੂ ਡਾਇਸ ਸਰਵੇ ਨਿਸ਼ਚਤ ਸਮੇਂ ਦੌਰਾਨ ਸਹੀ ਭਰੇ ਜਾਣ। ਇਸ ਮੌਕੇ ਉਨ੍ਹਾਂ ਕਿਹਾ ਬਲਾਕ ਨੋਡਲ ਅਫ਼ਸਰ ਆਪਣੇ ਆਪਣੇ ਬਲਾਕ ਵਿਚ ਕੁਆਲਿਟੀ ਐਜੂਕੇਸ਼ਨ ਲਈ ਸਕੂਲ ਮੁਖੀਆ ਨਾਲ ਮਿਲ ਕੇ ਕੰਮ ਕਰਨ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਬਲਾਕ ਨੋਡਲ ਅਫ਼ਸਰਾਂ ਅਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਨਾਲ ਹੋਰ ਕਈ ਅਹਿਮ ਮੁੱਦਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ। ਇਸ ਮੌਕੇ ਡਾ. ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਸਿੱਖਿਆ ਸੁਧਾਰ ਟੀਮ , ਪ੍ਰਿੰ. ਆਤਮਬੀਰ ਸਿੰਘ ਬੀ.ਐਨ.ਓ ਬਲਾਚੌਰ-1, ਪ੍ਰਿੰ.ਨਰਿੰਦਰ ਪਾਲ ਵਰਮਾ ਬੀ.ਐਨ.ਓ ਔੜ, ਪ੍ਰਿੰ. ਵਿਜੇ ਕੁਮਾਰ ਬੀ.ਐਨ.ਓ ਸੜੋਆ, ਪ੍ਰਿੰ. ਗੁਰਪੀ੍ਰਤ ਸਿੰਘ ਬੀ.ਐਨ.ਓ ਬਲਾਚੌਰ-2, ਅਮਨਪ੍ਰੀਤ ਸਿੰਘ ਜੌਹਰ ਬੀ.ਐਨ.ਓ ਬੰਗਾ, ਸੁਖਵਿੰਦਰ ਸਿੰਘ ਬੀ.ਐਨ.ਓ ਮੁਕੰਦਪੁਰ, ਪ੍ਰਮੋਦ ਭਾਰਤੀ ਰਿਟਾ. ਲੈਕਚਰਾਰ, ਸਤਨਾਮ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ,ਨਿਰਮਲ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਵਿਨੇ ਕੁਮਾਰ ਸ਼ਰਮਾ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ, ਅਜੇ ਕੁਮਾਰ ਖਟਕੜ ਡੀ.ਐਮ ਪੰਜਾਬੀ, ਜਗਦੀਸ਼ ਰਾਏ ਐਮ.ਆਈ.ਐੱਸ ਕੋਆਰਡੀਨੇਟਰ ਆਦਿ ਵੀ ਹਾਜ਼ਰ ਸਨ।