ਚੌਧਰੀ ਮੇਲਾ ਰਾਮ ਭੂੰਬਲਾ 14ਵੀਂ ਬਰਸੀ ਮੌਕੇ ਸਮਾਗਮ ਹੋਇਆ

ਪਰਿਵਾਰ ਵੱਲੋਂ ਸਕੂਲ ਬੱਚਿਆਂ ਨੂੰ ਵਰਦੀਆਂ, ਬੈਗ ਅਤੇ ਸਟੇਸ਼ਨਰੀ ਵੰਡੀ

ਨਵਾਂਸ਼ਹਿਰ 23 ਮਈ :- ਸਮਾਜ ਸੇਵੀ, ਵਿੱਦਿਆ ਦਾਨੀ, ਨਾਮਵਰ ਉਦਯੋਗਪਤੀ ਅਤੇ ਗ਼ਰੀਬਾਂ ਦੇ ਮਸੀਹਾ ਬਾਬੂ  ਮੇਲਾ ਰਾਮ ਭੂੰਬਲਾ ਦੀ ਬਰਸੀ ਮੌਕੇ ਅੱਜ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਰਿਵਾਰ ਵੱਲੋਂ ਚੌਧਰੀ ਮੇਲਾ ਰਾਮ ਭੂੰਬਲਾ ਦੀ ਯਾਦ ਵਿਚ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਵਿਚ ਨਵੇਂ ਦਾਖਲ ਹੋਏ ਅਤੇ ਲੋੜਵੰਦ 100 ਦੇ ਕਰੀਬ ਬੱਚਿਆ ਨੂੰ ਵਰਦੀਆਂ ,ਸਕੂਲ ਬੈਗ ਅਤੇ ਸਟੇਸ਼ਨਰੀ ਦਿੱਤੀ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਕੁਲਵਿੰਦਰ ਸਿੰਘ ਸਰਾਏ ਨੇ ਕਿਹਾ ਕਿ ਅੱਜ ਸਾਡਾ ਵਿੱਦਿਅਕ ਢਾਂਚਾ ਚੌਧਰੀ ਮੇਲਾ ਰਾਮ ਭੂੰਬਲਾ ਦੇ ਪਰਿਵਾਰ ਵਰਗੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬੁਲੰਦੀਆਂ ਨੂੰ ਛੂਹ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਡਾ ਸਭ ਤੋਂ ਵੱਡਾ ਧਾਰਮਿਕ ਸਥਾਨ ਸਕੂਲ ਹਨ ਇਸ ਲਈ ਸਕੂਲਾਂ ਦੇ ਵਿਕਾਸ ਲਈ ਸਾਨੂੰ ਵੱਧ ਤੋਂ ਵੱਧ ਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਬੱਚਿਆ ਨੂੰ ਅਪੀਲ ਕੀਤੀ ਕਿ ਜਿਸ ਤਰਾਂ ਦਾਨੀ ਸੱਜਣ ਸਾਡੀ ਅਤੇ ਸਕੂਲਾਂ ਦੀ ਮਦਦ ਕਰਦੇ ਹਨ ਉਸੇ ਤਰਾਂ ਹੁਣ ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਅਸੀਂ ਵੀ ਸਖ਼ਤ ਮਿਹਨਤ ਕਰਦੇ ਵਿੱਦਿਆ ਪ੍ਰਾਪਤ ਕਰੀਏ।  ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਚੌਧਰੀ ਮੇਲਾ ਰਾਮ ਭੂੰਬਲਾ ਦੇ ਪਰਿਵਾਰ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰਘਵੀਰ ਸਿੰਘ ਕਟਾਰੀਆ ਸਾਬਕਾ ਮੁੱਖ ਅਧਿਆਪਕ, ਡਾ. ਹੇਮ ਰਾਜ ਸਾਬਕਾ ਐੱਸ.ਐਮ.ਓ, ਦਰਸ਼ਨ ਲਾਲ ਸਰਪੰਚ ਮਾਲੇਵਾਲ, ਬਲਦੇਵ ਮੁੰਡਨ ਪ੍ਰਧਾਨ ਸਕੂਲ ਸਿੱਖਿਆ ਕਮੇਟੀ, ਓਮ ਪ੍ਰਕਾਸ਼ ਸਾਬਕਾ ਸਰਪੰਚ,ਹੇਮ ਰਾਜ ਧੰਜਲ ਸਾਬਕਾ ਮੁੱਖ ਅਧਿਆਪਕ, ਮਾਸਟਰ ਹਰਪਾਲ ਚੰਦ ਅਤੇ ਸ਼ਿਵ ਚਰਨ ਮੈਕਸ ਕੰਪਨੀ ਨੇ ਚੌਧਰੀ ਮੇਲਾ ਰਾਮ ਭੂੰਬਲਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਇਸ ਪਰਿਵਾਰ ਦੀ ਸਿੱਖਿਆ ਦੇ ਖੇਤਰ ਨੂੰ ਬਹੁਤ ਵੱਡੀ ਦੇਣ ਹੈ ਤੇ ਇਸ ਪਰਿਵਾਰ ਨੇ ਹਮੇਸ਼ਾ ਮਾਲੇਵਾਲ ਸਕੂਲ ਲਈ ਬਹੁਤ ਦਾਨ ਕੀਤਾ ਹੈ ਤੇ ਲੋੜਵੰਦ ਵਿਦਿਆਰਥੀਆ ਦੀ ਮਦਦ ਕਰ ਕੇ ਉਨ੍ਹਾਂ ਨੂੰ ਕਿਸੇ ਨ ਕਿਸੇ ਮੁਕਾਮ ਤੇ ਪੁੰਹਚਾਇਆ ਹੈ। ਇਸ ਮੌਕੇ ਇਹਨਾਂ ਕਿਹਾ ਆਪ ਨੇ ਆਪਣਾ ਸਾਰਾ ਜੀਵਨ ਲੋਕ ਭਲਾਈ ਲਈ ਲਗਾਇਆ ਅਤੇ ਇੱਕ ਆਮ ਪਰਿਵਾਰ ਵਿਚੋਂ ਉੱਠ ਕੇ ਇੱਕ ਨਾਮਵਰ ਸ਼ਖ਼ਸੀਅਤ ਬਣੇ। ਜਿੱਥੇ ਆਪ ਨੇ ਆਪਣੇ ਬਲਬੂਤੇ ਤੇ ਆਪਣੇ ਬਿਜ਼ਨੈੱਸ ਨੂੰ ਬੁਲੰਦੀਆਂ ਤੇ ਪਹੁੰਚਾਇਆ ਉੱਥੇ ਆਪ  ਨੇ ਰਾਜਨੀਤੀ ਦੇ ਖੇਤਰ ਵਿਚ ਵੀ ਆਪਣੀਆਂ ਅਮਿੱਟ ਯਾਦਾਂ ਛੱਡੀਆਂ।ਇਸ ਮੌਕੇ ਸਕੂਲ ਪ੍ਰਿੰਸੀਪਲ ਵਿਜੇ ਕੁਮਾਰ ਵੱਲੋਂ ਦੱਸਿਆ ਕਿ ਚੌਧਰੀ ਮੇਲਾ ਰਾਮ ਭੂੰਬਲਾ ਦੇ ਪਰਿਵਾਰ ਦਾ ਉਹ ਤੇ ਉਨ੍ਹਾਂ ਦਾ ਸਟਾਫ਼ ਹਮੇਸ਼ਾ ਰਿਣੀ ਰਹੇਗਾ ਕਿਉਂਕਿ ਇਸ ਪਰਿਵਾਰ ਨੇ ਹਮੇਸ਼ਾ ਸਕੂਲ ਦੀ ਬਿਹਤਰੀ ਲਈ ਦਿਲ ਖ਼ੋਲ ਕੇ ਦਾਨ ਕੀਤਾ ਹੈ। ਇਸ ਮੌਕੇ ਪਰਿਵਾਰ ਵੱਲੋਂ ਸਤਪਾਲ ਭੂੰਬਲਾ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਉਨ੍ਹਾਂ ਦਾ ਪਰਿਵਾਰ ਚੌਧਰੀ ਮੇਲਾ ਰਾਮ ਭੂੰਬਲਾ ਜੀ ਦੇ ਪਾਏ ਪੂਰਨਿਆਂ ਤੇ ਚੱਲਦਾ ਹੋਏ ਸਮਾਜ ਸੇਵਾ ਕਰ ਰਿਹਾ ਹੈ ਇਸ ਲਈ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਨੇ ਸਿੱਖਿਆ ਨੂੰ ਪ੍ਰਫੁਲਿਤ ਕਰਨ ਦੀ ਉਨ੍ਹਾਂ ਨੂੰ ਜੋ ਸਿੱਖਿਆ ਦਿੱਤੀ ਹੈ ਉਸ ਤੇ ਉਹ ਹਮੇਸ਼ਾ ਕਾਇਮ ਰਹਿਣਗੇ । ਇਸ ਮੌਕੇ  ਓਂਕਾਰ ਭੂੰਬਲਾ, ਸਤਪਾਲ ਭੂੰਬਲਾ,ਸੁਰਿੰਦਰ ਭੂੰਬਲਾ, ਸੁਰੇਸ਼ ਭੂੰਬਲਾ(ਸਾਰੇ ਸਪੁੱਤਰ), ਅਸ਼ੋਕ ਮੁੰਡਨ, ਵਾਸਦੇਵ ਭੂੰਬਲਾ, ਬਸੰਬਰ ਭੂੰਬਲਾ, ਚੌ. ਜੋਗਿੰਦਰ ਪਾਲ, ਚੌਧਰੀ ਰਾਮ ਨਾਥ, ਮਾਸਟਰ ਤੀਰਥ ਰਾਮ ਬੂਥ ਗੜ, ਰਾਮ ਪ੍ਰਕਾਸ਼, ਧਰਮਪਾਲ, ਸਤੀਸ਼ ਕੁਮਾਰ, ਤੇਲੂ ਰਾਮ, ਬਰਿੱਜ ਮੋਹਨ, ਮਾਸਟਰ ਰਾਕੇਸ਼ ਕੁਮਾਰ, ਮਾਸਟਰ ਸੁਰੇਸ਼ ਕੁਮਾਰ ਚੂਹੜਪੁਰ, ਮਾਸਟਰ ਬਲਵੀਰ ਚੰਦ ਮੀਲੂ, ਰਾਕੇਸ਼ ਕੁਮਾਰ ਮੀਲੂ, ਬਲਵੀਰ ਸਿੰਘ, ਚੰਦਰ ਸ਼ੇਖਰ ਨਵਾਂਸ਼ਹਿਰ, ਰਾਜ ਕੁਮਾਰੀ ਆਦਿ ਸਮੇਤ ਸਮੂਹ ਸਟਾਫ਼ ਅਤੇ ਪਤਵੰਤੇ ਹਾਜ਼ਰ ਸਨ। ਮੰਚ ਸੰਚਾਲਨ ਮਾਸਟਰ ਰਾਕੇਸ਼ ਕੁਮਾਰ ਨੇ ਕੀਤਾ।