ਨਵਾਂਸ਼ਹਿਰ 14 ਮਈ : ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਡੀ. ਏ. ਐਨ. ਕਾਲਜ ਆਫ ਵੂਮੈਨ ਵਿਖੇ ਮੈਡੀਕਲ ਚੈੱਕ-ਅੱਪ ਕੈਂਪ ਲਗਾਇਆ ਗਿਆ । ਕੈਂਪ ਦਾ ਉਦਘਾਟਨ ਡਾ. ਕਸ਼ਮੀਰ ਸਿੰਘ ਢਿੱਲੋਂ, ਸੁਸਾਇਟੀ ਪ੍ਰਧਾਨ ਸ. ਸੁਖਵਿੰਦਰ ਸਿੰਘ ਥਾਂਦੀ ਅਤੇ ਸਮਾਜ ਸੇਵਕ ਸ. ਗੁਰਿੰਦਰ ਸਿੰਘ ਸੇਠੀ ਵੱਲੋਂ ਰੀਬਨ ਕੱਟਕੇ ਕੀਤਾ ਗਿਆ । ਡਾ. ਗੀਤੂ ਗਿਲਹੋਤਰਾ ਅਤੇ ਡਾ. ਕਸ਼ਮੀਰ ਸਿੰਘ ਢਿੱਲੋਂ ਵੱਲੋਂ ਕਾਲਜ ਦੇ 80 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ਼ ਦਾ ਚੈੱਕ-ਅੱਪ ਕੀਤਾ ਗਿਆ । ਇਸ ਮੌਕੇ ਜ਼ਰੂਰਤਮੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ । ਸੁਸਾਇਟੀ ਪ੍ਰਧਾਨ ਸ. ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਇਸ ਤਰਾਂ ਦੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕੇ । ਉਨ੍ਹਾਂ ਨੇ ਕਿਹਾ ਵਿਦਿਆਰਥੀਆਂ ਨੂੰ ਸਿਹਤ ਸਹੂਲਤਾਂ ਸੰਬੰਧੀ ਵਧੀਆ ਢੰਗ ਨਾਲ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਅਪਣੀ ਸਿਹਤ ਸੰਭਾਲ ਸੰਬੰਧੀ ਸੁਚੇਤ ਰਹਿਣ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਬਿੰਦਰ ਕੌਰ ਨੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਅਤੇ ਸੁਸਾਇਟੀ ਵੱਲੋਂ ਇਲਾਕੇ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ।ਮੈਡੀਕਲ ਚੈੱਕ-ਅੱਪ ਕੈਂਪ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਡਾ. ਗੀਤੂ ਗਿਲਹੋਤਰਾ, ਡਾ. ਕਸ਼ਮੀਰ ਸਿੰਘ ਢਿੱਲੋਂ, ਨਰਸ ਅਮਰਜੀਤ ਕੌਰ, ਸੁਖਵਿੰਦਰ ਕੌਰ, ਗੁਰਿੰਦਰ ਸਿੰਘ ਸੇਠੀ, ਪ੍ਰਿੰਸੀਪਲ ਗੁਰਬਿੰਦਰ ਕੌਰ ਡਾ. ਮੀਨਾਕਸ਼ੀ ਗਰੋਵਰ, ਡਾ. ਕਵਿਤਾ, ਰਜਨੀ ਬਾਲਾ, ਡਾ. ਵਿਕਾਸ ਕੁਮਾਰ, ਰੰਜਨਾਂ, ਸੰਜੇ ਚੰਦਬਾਨੀ, ਜਸਵਿੰਦਰ ਸਿੰਘ, ਕ੍ਰਿਸ਼ਨ ਪ੍ਰਕਾਸ਼, ਬਿਬੇਕ ਮਰਵਾਹਾ ਅਤੇ ਦੀਪਕ ਰਾਏ ਆਦਿ ਹਾਜਰ ਸਨ ।