ਨਵਾਂਸ਼ਹਿਰ 13 ਮਈ : ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਕੂਲ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ "ਯੋਗ ਓਲੰਪਿਅਡ" ਮੁਕਾਬਲੇ ਕਰਵਾਉਣ ਦੀ ਲੜੀ ਤਹਿਤ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਜ਼ਿਲ੍ਹਾ ਪੱਧਰੀ "ਯੋਗ ਓਲੰਪਿਅਡ"ਮੁਕਾਬਲੇ ਜੇ.ਐੱਸ .ਐਫ.ਐੱਚ ਖ਼ਾਲਸਾ ਹਾਈ ਸਕੂਲ ਨਵਾਂਸ਼ਹਿਰ ਵਿਖੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਦਾ ਉਦਘਾਟਨ ਅਤੇ ਜੇਤੂ ਵਿਦਿਆਰਥੀਆ ਨੂੰ ਇਨਾਮਾਂ ਦੀ ਵੰਡ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਕੁਲਵਿੰਦਰ ਸਿੰਘ ਸਰਾਏ ਨੇ ਕੀਤੀ।ਇਸ ਮੌਕੇ ਆਪਣੇ ਸੰਬੋਧਨ ਵਿਚ ਕੁਲਵਿੰਦਰ ਸਿੰਘ ਸਰਾਏ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਕੁਲਵਿੰਦਰ ਸਿੰਘ ਸਰਾਏ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਹਰ ਇੱਕ ਵਿਅਕਤੀ ਨੂੰ ਆਪਣੇ ਜੀਵਨ ਵਿਚ ਯੋਗਾ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਨਾਲ ਅਸੀਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ ਤੇ ਸਾਡਾ ਸਰੀਰ ਅਤੇ ਮਨ ਹਮੇਸ਼ਾ ਤੰਦਰੁਸਤ ਰਹਿੰਦਾ ਹੈ।ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਵੀ ਦਿੱਤਾ।ਅੱਜ ਦੇ ਇਸ ਜ਼ਿਲ੍ਹਾ ਪੱਧਰੀ "ਯੋਗ ਓਲੰਪਿਅਡ"ਮੁਕਾਬਲੇ ਵਰਗ 6ਵੀਂ ਤੋਂ 8ਵੀਂ ਲੜਕੇ ਵਿਚ ਮਾਨਵ ਚੌਧਰੀ ਸ.ਹ.ਸ ਕੁੱਕੜਸ਼ੂਹਾ , ਲੜਕੀਆਂ ਵਿਚ ਸਿਮਰਨ ਸ.ਕ.ਸ.ਸ.ਸ. ਨੌਰਾ ,ਵਰਗ 9ਵੀਂ ਤੋਂ 10ਵੀਂ ਲੜਕੇ ਵਿਚ ਕਰਿਸ ਸਤਲੁਜ ਪਬਲਿਕ ਸਕੂਲ ਬੰਗਾ, ਲੜਕੀਆਂ ਵਿਚ ਮਹਿਮਾ ਸ.ਕ.ਸ.ਸ.ਸ. ਚੱਕ ਬਿਲਗਾਂ ਨੇ ਜ਼ਿਲ੍ਹੇ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਰਾਜ ਪੱਧਰੀ ਮੁਕਾਬਲੇ ਲਈ ਕੁਆਲੀਫ਼ਾਈ ਕੀਤਾ।ਜੱਜਮੈਂਟ ਦੀ ਭੂਮਿਕਾ ਸੁੱਚਾ ਸਿੰਘ ਰਿਟਾ.ਡੀ.ਪੀ.ਰੀ ਲਿੱਦੜ ਕਲਾਂ, ਸਰਬਜੀਤ ਕੌਰ ਲੈਕ ਫਿਜ਼ੀਕਲ ਐਜੂਕੇਸ਼ਨ ਕਰਨਾਣਾ,ਮੀਨਾ ਚੋਪੜਾ ਪੀ.ਟੀ.ਆਈ ਬੀ.ਪੀ.ਈ.ਓ ਬਲਾਚੌਰ-2,ਸੰਜੀਵ ਕੁਮਾਰ ਡੀ.ਪੀ.ਈ ਅਲਾਚੌਰ ਅਤੇ ਬਲਦੇਵ ਰਾਜ ਲੈਕ. ਫਿਜ਼ੀਕਲ ਐਜੂਕੇਸ਼ਨ ਕਰੀਹਾ ਨੇ ਨਿਭਾਈ।ਇਸ ਮੌਕੇ ਅਮਰੀਕ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ),ਜਸਬੀਰ ਸਿੰਘ ਬੈਂਸ ਡੀ.ਐਮ ਸਰੀਰਕ ਸਿੱਖਿਆ,ਪ੍ਰਿੰ. ਅਮਰਜੀਤ ਖਟਕੜ ਮੁਕੰਦਪੁਰ, ਲਖਵੀਰ ਸਿੰਘ ਮੁੱਖ ਅਧਿਆਪਕ ਕੋਟਰਾਂਝਾ, ਦਲਜੀਤ ਸਿੰਘ ਬੋਲਾ ਮੁੱਖ ਅਧਿਆਪਕ ਖ਼ਾਲਸਾ ਸਕੂਲ ਨਵਾਂਸ਼ਹਿਰ, ਡਾ. ਗੁਰਮੀਤ ਸਿੰਘ ਸਰਾ , ਨਿਰਮਲ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ,ਗੁਰਪ੍ਰੀਤ ਸਿੰਘ ਪੀ.ਟੀ.ਆਈ ਭੱਦੀ ਆਦਿ ਸਮੇਤ ਸਮੂਹ ਸਰੀਰਕ ਸਿੱਖਿਆ ਅਧਿਆਪਕ ਹਾਜ਼ਰ ਸਨ।