ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਅਧਿਆਪਕ ਯੂਨੀਅਨ(ਡੀ. ਐਸ. ਈ. ਟੀ. ਰਮਸਾ ) ਪੰਜਾਬ ਵਲੋਂ ਸਿੱਖਿਆ ਮੰਤਰੀ ਨੂੰ ਜ਼ੋਰਦਾਰ ਅਪੀਲ

ਨਵਾਂਸ਼ਹਿਰ 10 ਮਈ :- ਪੰਜਾਬ ਦੇ ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਅਧਿਆਪਕ ਯੂਨੀਅਨ(ਡੀ. ਐਸ. ਈ. ਟੀ. ਰਮਸਾ )ਪੰਜਾਬ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ  ਪ੍ਰੈਸ ਸਕੱਤਰ ਰਜਨੀ ਨੇ ਦੱਸਿਆ ਕਿ ਡੀ. ਐੱਸ. ਈ. ਟੀਜ਼ ਸਿੱਖਿਆ ਵਿਭਾਗ ਦੇ ਝੂਠੇ ਲਾਰਿਆ ਤੋ ਬਹੁਤ ਹੀ ਜਿਆਦਾ ਨਿਰਾਸ਼ ਅਤੇ ਹਰਾਸ ਹਨ। ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਅਧਿਆਪਕ (ਡੀ. ਐਸ. ਈ. ਟੀ. ਰਸਮਾਂ ) ਅਧਿਆਪਕ ਜੋ 2015 ਤੋਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਵੀ ਕਾਨਟ੍ਰੈਕਟ ਤੇ ਕੰਮ ਕਰ ਰਹੇ ਹਨ। ਪੂਰੇ ਪੰਜਾਬ ਵਿਚ 15 ਦੇ ਕਰੀਬ ਹੀ ਅਧਿਆਪਕ ਜੋ ਕਿ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ 9 ਵੀਂ ਤੋ 12 ਵੀਂ ਜਮਾਤ ਵਿਚ ਦਿਵਿਆਂਗ ਬਚਿਆਂ ਨੂੰ ਸਿੱਖਿਆ ਸਹੂਲਤਾਂ ਦੇ ਰਹੇ ਹਨ, ਪਰ ਖੁਦ ਹਰੇਕ ਸਹੂਲਤ ਤੋਂ ਵਾਂਝੇ ਹਨ। ਜੂਨ 2018 ਤੋ ਲੈ ਕੇ ਹੁਣ  ਤੱਕ ਸਾਡੀ ਤਨਖਾਹ ਵਿੱਚ ਬਿਨਾਂ ਕਿਸੇ ਕਾਰਣ ਦੇ  17805/- ਰੁਪਏ ਪ੍ਰਤੀ ਮਹੀਨਾ ਦੀ ਕਟੌਤੀ ਕੀਤੀ ਜਾ ਰਹੀ ਹੈ ਜੋ ਕਿ ਸਾਡੇ ਨਾਲ ਬਹੁਤ ਹੀ ਜਿਆਦਾ ਧੱਕਾ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ ।  ਯੂਨੀਅਨ ਦੀ ਸਿਖਿਆ ਮੰਤਰੀ  ਨੂੰ ਬੇਨਤੀ ਹੈ ਕਿ ਸਾਨੂੰ ਸਾਡੀਆਂ ਹੱਕੀ ਮੰਗਾਂ ਰੱਖਣ ਦਾ ਇਕ ਮੌਕਾ ਦਿੱਤਾ ਜਾਵੇ |