ਅੰਮ੍ਰਿਤਸਰ 7 ਮਈ 2022:- ਬਾਗਬਾਨੀ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਸ਼ੈਲਿੰਦਰ ਕੌਰ ਆਈ.ਐਫ.ਐਸ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਗਬਾਨੀ ਵਿਭਾਗ ਅੰਮ੍ਰਿਤਸਰ ਦੇ ਪੀਅਰ ਅਸਟੇਟ ਵੱਲੋ ਐਗਰੀਕਲਚਰ ਇਨਫਰਾਸਟਰਕਚਰ ਫੰਡ ਬਾਰੇ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਕਾਫੀ ਕਿਸਾਨਾਂ ਨੇ ਭਾਗ ਲਿਆ।ਇਸ ਸੈਮੀਨਾਰ ਵਿੱਚ ਕੇ.ਪੀ.ਐਮ.ਜੀ ਅਡਵਾਈਜਰੀ ਸਰਵਿਸ ਦੇ ਸ਼ਾਮਲ ਹੋਏ ਮੈਨੇਜਰ ਪ੍ਰਭਜੋਤ ਸਿੰਘ ਨੇ ਐਗਰੀਕਲਚ ਰਇਨਫਰਾਸਟਰਕਚਰ ਫੰਡ ਸਕੀਮ ਬਾਰੇ ਹਾਜਰ ਬਾਗਬਾਨਾਂ,ਕੋਲਡ ਸਟੋਰ ਮਾਲਕਾਂ,ਬੈਂਕਾਂ ਅਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੀਮ ਅਧੀਨ ਫਲਾਂ ਅਤੇ ਹੋਰ ਫਸਲਾਂ ਦੀ ਤੁੜਾਈ ਉਪਰੰਤ ਸਾਂਭ ਸੰਭਾਂਲ ਵਾਸਤੇ ਪੈੱਕ ਹਾਊਸ, ਕੋਲਡ ਸਟੋਰ, ਰਾਈਪਨਿੰਗ ਚੈਂਬਰ, ਵੇਅਹਾਊਸ, ਸੀਲੋਜ, ਈ-ਮਾਰਕੀਟਿੰਗ ਆਦਿਲ ਈ ਬੈਂਕਾਂ ਤੋਂ ਲਏ ਜਾਂਦੇ ਕਰਜੇ ਦੇ ਵਿਆਜਤੇ 3% ਛੋਟ ਦਿੱਤੀ ਜਾਂਦੀ ਹੈ ਅਤੇ 7 ਸਾਲ ਦੇ ਸਮੇਂ ਤੱਕ ਲਾਗੂ ਹੁੰਦੀ ਹੈ।ਉਹਨਾਂ ਨੇ ਇਸ ਸਕੀਮ ਨੂੰ ਆਨਲਾਈਨ ਭਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਗੁਰਿੰਦਰ ਸਿੰਘ ਧੰਜਲ ਸਹਾਇਕ ਡਾਇਰੈਕਟਰ ਬਾਗਬਾਨੀ ਨੇ ਵਿਭਾਗ ਵੱਲੋ ਚਲਾਈਆ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ । ਉਹਨਾਂ ਦੱਸਿਆ ਕਿ ਕੌਮੀ ਬਾਗਾਬਨੀ ਮਿਸ਼ਨ ਤਹਿਤ ਨਵੇਂ ਬਾਗ ਲਗਾਉਣ,ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ,ਖੂੰਬ ਪੈਦਾਵਰ ਯੂਨਿਟ,ਸਪਾਨ ਬਣਾਉਣ ਲਈ ਯੂਨਿਟ, ਕੰਪੋਸਟ ਬਣਾਉਣ ਲਈ ਯੂਨਿਟ,ਫੁਲਾਦੀ ਪੈਦਾਵਰ,ਪੋਲੀ ਹਾਊਸ,ਸ਼ੈਡਨੈੱਟ ਹਾਊਸ,ਵਰਮੀਕੰਪੋਸਟ ਯੂਨਿਟ,ਸ਼ਹਿਦ ਦੀਆਂ ਮੱਖੀਆਂ ਦੇ ਬਕਸੇ,ਬਾਗਬਾਨੀ ਮਸ਼ੀਨਰੀ,ਬਾਗਬਾਨੀ ਫਸਲਾਂ ਦੀ ਪੈਕਿੰਗ ਲਈ ਪੈੱਕ ਹਾਊਸ,ਕੋਲਡ ਸਟੋਰ,ਰਾਈਪਨਿੰਗ ਚੈਂਬਰ,ਆਨਫਾਰਮ ਕੋਲਡ ਰੂਮ,ਬੈਂਬੂਸਟੇਕਿੰਗ ਆਦਿ ਸਕੀਮਾਂ ਤੇ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ।ਸਹਾਇਕ ਡਾਇਰੈਕਟਰ ਬਾਗਬਾਨੀ ਪੀਅਰਅਸਟੇਟ ਜਸਪਾਲ ਸਿੰਘ ਢਿੱਲੋਂ ਵੱਲਂੋ ਪੀਅਰਅਸਟੇਟ ਅਧੀਨ ਕੀਤੀਆ ਜਾ ਰਹੀਆਂ ਗਤੀ ਵਿਧੀਆ,ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਜਿਮੀਦਾਰਾਂ ਨੂੰ ਅਪੀਲ ਕੀਤੀ ਕਿ ਪੀਅਰਅਸਟੇਟ ਦੀ ਰਜਿਸਟਰੇਸ਼ਨ ਕਰਵਾ ਕੇ ਮੈਂਬਰ ਬਣਿਆ ਜਾਵੇ।।ਬਾਗਬਾਨੀ ਵਿਕਾਸ ਅਫਸਰ ਜਤਿੰਦਰ ਸਿੰਘ ਵੱਲੋਂ ਬਾਗਾਂ ਦੀ ਵਿਉਂਤ ਬੰਦੀ ਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ।ਮਾਰਕੀਟ ਕਮੇਟੀ ਦੇ ਅਧਿਕਾਰੀ ਏਕਮਜੀਤ ਸਿੰਘ ਵੱਲੋਂ ਵਿਭਾਗ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਫਸਲਾਂ ਦੀ ਮਾਰਕੀਟਿੰਗ ਲਈ ਬਹੁਤ ਹੀ ਜਰੂਰੀ ਨੁਕਤਿਆ ਬਾਰੇ ਜਾਣਕਾਰੀ ਦਿੱਤੀ।ਪੰਜਾਬ ਐਗਰੋ ਵਿਭਾਗ ਦੇ ਅਧਿਕਾਰੀ ਪਵਨਪ੍ਰੀਤ ਸਿੰਘ ਵੱਲੋਂ ਆਪਣੇ ਵਿਭਾਗ ਦੀਆਂ ਚਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਨਬਾਰਡ ਦੇ ਅਧਿਕਾਰੀ ਜਸਕਰਨ ਸਿੰਘ ਨੇ ਨਬਾਰਡ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ।ਡਿਪਟੀ ਡਾਇਰੈਕਟਰਬਾਗਬਾਨੀ ਤਜਿੰਦਰਸਿੰਘ ਵੱਲੋ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਐਗਰੀਕਲਚਰ ਇਨਫਰਾਸਟਰਕਚਰ ਫੰਡ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ।ਕਿਸਾਨਾਂ ਵੱਲੋ ਕਾਫੀ ਸਵਾਲ ਕੀਤੇ ਗਏ ਜਿਸ ਦਾ ਜਵਾਬ ਮਾਹਿਰਾਂ ਵੱਲੋ ਦਿੱਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ,ਹਰਪ੍ਰੀਤ ਕੌਰ,ਕਿਰਨਬੀਰ ਕੌਰ,ਤੇਜਬੀਰ ਸਿੰਘ ਬਾਗਬਾਨੀ ਵਿਕਾਸ ਅਫਸਰ ਅਤੇ ਮਕਤੂਲ ਸਿੰਘ ਜਸਪਾਲ ਸਿੰਘ, ਜਸਵਿੰਦਰ ਸਿੰਘ ਗਿੱਲ, ਸੰਪੁਰਨਸਿੰਘ ਬਾਕੀਪੁਰ,ਅਵਤਾਰ ਸਿੰਘ,ਮਨਮੋਹਨ ਸਿੰਘ ਆਦਿ ਬਾਗਬਾਨ ਹਾਜਿਰ ਸਨ। ਹਰਵਿੰਦਰ ਸਿੰਘ ਬਾਗਬਾਨੀ ਵਿਕਾਸ ਅਫਸਰ ਵੱਲੋ ਮਾਹਿਰਾਂ ਅਤੇ ਜਿਮੀਦਾਰਾਂ ਦਾ ਧੰਨਵਾਦ ਕੀਤਾ ਗਿਆ।