ਮੈਰੀਟੋਰੀਅਸ ਸਕੂਲਾਂ ਵਿਚ ਦਾਖ਼ਲੇ ਲਈ ਦਾਖਲਾ ਪ੍ਰੀਖਿਆ ਵਿਚ 197 ਵਿਚੋਂ 180 ਵਿਦਿਆਰਥੀ ਹਾਜ਼ਰ ਹੋਏ

ਨਵਾਂਸਹਿਰ 29 ਮਈ :-ਪੰਜਾਬ  ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿਚ ਦਾਖ਼ਲੇ ਲਈ  ਦਾਖਲਾ ਪ੍ਰੀਖਿਆ ਕਰਵਾਈ । ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਕੁਲਵਿੰਦਰ ਸਿੰਘ ਸਰਾਏ, ਗਗਨਦੀਪ ਜੋਸ਼ੀ ਜ਼ਿਲ੍ਹਾ ਮੈਨੇਜਰ ਖੇਤਰੀ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ , ਉੱਪ-ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਅਮਰੀਕ ਸਿੰਘ ਅਤੇ ਸਤਨਾਮ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਇਸ ਪ੍ਰੀਖਿਆ ਲਈ ਸਿਰਫ਼ ਇੱਕ ਹੀ  ਜੇ.ਐਫ. ਐੱਸ.ਐੱਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ  ਜਿਸ ਵਿਚ ਨੌਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿਚ ਦਾਖਲਾ ਲੈਣ ਵਾਲ਼ੇ ਜ਼ਿਲ੍ਹੇ ਦੇ 197 ਵਿਦਿਆਰਥੀਆਂ ਵਿਚੋਂ 180 ਵਿਦਿਆਰਥੀ  ਅਪੀਅਰ ਹੋਏ ਤੇ ਇਹ ਪ੍ਰੀਖਿਆ ਸਾਂਤੀ ਪੂਰਵਕ ਸਮਾਪਤ ਹੋਈ।ਇਸ ਪ੍ਰੀਖਿਆ ਨੂੰ ਸਫਲ ਬਣਾਉਣ ਵਿਚ ਪਲਵਿੰਦਰ ਸਿੰਘ ਸੁਪਰਡੈਂਟ,ਦਲਜੀਤ ਸਿੰਘ ਬੋਲਾ ਮੁੱਖ ਅਧਿਆਪਕ ਖ਼ਾਲਸਾ ਸਕੂਲ,ਰਜਨੀਸ਼ ਕੁਮਾਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।