ਨਵਾਂਸ਼ਹਿਰ, 30 ਮਈ :- ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਦੇ ਸਕੱਤਰ, ਸੀ.ਜੇ.ਐਮ ਕਮਲਦੀਪ ਸਿੰਘ ਧਾਲੀਵਾਲ ਵੱਲੋ ਅੱਜ ਲੁਧਿਆਣਾ ਦੀ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ, ਮਹਿਲਾ ਜੇਲ੍ਹ ਅਤੇ ਬੋਸਟਲ ਜੇਲ੍ਹ ਦਾ ਦੌਰਾ ਕਰ ਕੇ ਜ਼ਿਲ੍ਹੇ ਨਾਲ ਸਬੰਧਤ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਉਨ੍ਹਾਂ ਨੇ ਕੇਂਦਰੀ ਜੇਲ੍ਹ 'ਚ ਅਦਾਲਤ ਕੈਂਪ ਲਗਾ ਕੇ ਤਿੰਨ ਕੇਸਾਂ ਦੇ ਕੈਦੀਆ ਦੀ ਫਾਈਲ ਦੇਖ ਕੇ ਉਨ੍ਹਾਂ ਦੇ ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ। ਇਸ ਉਪਰੰਤ ਉਨ੍ਹਾਂ ਨੇ ਮਹਿਲਾ ਜੇਲ੍ਹ ਵਿਚ ਵੀ ਕੈਦੀ ਔਰਤਾਂ ਲਈ ਬਣੇ ਰਸੋਈ ਘਰ ਅਤੇ ਬੀਮਾਰ ਕੈਦੀਆਂ ਨੂੰ ਮਿਲਣ ਵਾਲੀਆਂ ਮੈਡੀਕਲ ਸਹੂਲਤਾਂ ਦਾ ਨਿਰੀਖਣ ਕੀਤਾ । ਇਸ ਉਪਰੰਤ ਬ੍ਰੋਸਟਲ ਜੇਲ੍ਹ ਦਾ ਦੌਰਾ ਕਰਕੇ ਕੈਦੀਆਂ ਦੀਆਂ ਵੀ ਸਮੱਸਿਆਵਾਂ ਸੁਣੀਆਂ। ਇਸ ਤੋਂ ਇਲਾਵਾ ਜੇਲ੍ਹ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਜੇਲ੍ਹ ਸੁਪਰਡੈਂਟ, ਬਲਵਿੰਦਰ ਕੌਰ, ਏ.ਪੀ.ਪੀ, ਅਤੇ ਪੈਨਲ ਐਡਵੋਕੇਟ ਸ੍ਰੀ ਮੋਹਿੰਦਰ ਪ੍ਰਕਾਸ਼ ਨਇਅਰ ਵੀ ਹਾਜ਼ਰ ਸਨ।