ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ
ਨਵਾਂਸ਼ਹਿਰ 7 ਮਈ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂ ਸ਼ਹਿਰ ਵਿਖੇ ਹੋਈ। ਜਿਸ ਵਿੱਚ ਰਾਮ ਮਿੱਤਰ ਕੋਹਲੀ, ਹਰਭਜਨ ਭਾਵੜਾ, ਜੀਤ ਲਾਲ ਗੋਹਲੜੋਂ, ਪ੍ਰਿੰਸੀਪਲ ਇਕਬਾਲ ਸਿੰਘ, ਕਰਨੈਲ ਸਿੰਘ ਰਾਹੋਂ ਰਿਟਾਇਰਡ ਬੀਪੀਈਓ, ਰਾਮ ਪਾਲ, ਰੇਸ਼ਮ ਲਾਲ, ਨਿਰਮਲ ਦਾਸ, ਅਸ਼ੋਕ ਕੁਮਾਰ ਵਿੱਤ ਸਕੱਤਰ, ਹੈੱਡ ਮਾਸਟਰ ਦੀਦਾਰ ਸਿੰਘ, ਰਾਮ ਲਾਲ, ਕੁਲਵਿੰਦਰ ਪਾਲ ਨੇ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ ਪੈਨਸ਼ਨਾਂ ਸਬੰਧੀ ਆ ਰਹੀਆਂ ਮੁਸ਼ਕਲਾਂ ਅਤੇ ਤਰੁੱਟੀਆਂ ਬਾਰੇ ਵਿਚਾਰ ਸਾਂਝੇ ਕੀਤੇ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਜਨਤਕ ਖੇਤਰ ਦੇ ਸਮੁੱਚੇ ਅਦਾਰਿਆਂ ਵਿੱਚ ਕੱਚੇ, ਠੇਕੇ ਤੇ, ਆਊਟ ਸੋਰਸ, ਮਾਣ ਭੱਤੇ ਤੇ ਕੰਮ ਕਰਦੇ ਮੁਲਾਜ਼ਮ ਜੋ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ, ਨੂੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ। ਪਿਛਲੀ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤਾ ਧੋਖਾ ਰੱਦ ਕਰ ਕੇ ਜਨਵਰੀ 2016 ਨੂੰ 125% ਬਣਦੇ ਮਹਿੰਗਾਈ ਭੱਤੇ ਅਨੁਸਾਰ ਪੈਨਸ਼ਨ ਦੁਹਰਾਈ ਕਰਨ, ਕੇਂਦਰੀ ਪੈਟਰਨ ਤੇ ਡੀਏ ਦੇ ਬਕਾਏ ਦੇਣ, 20 ਸਾਲ ਦੀ ਸੇਵਾ ਵਾਲੇ ਮੁਲਾਜ਼ਮਾਂ ਨੂੰ ਪੂਰੀ ਪੈਨਸ਼ਨ ਦਾ ਲਾਭ ਦੇਣ, ਕੈਸ਼ ਲੈਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ ਦੀ ਮੰਗ ਕੀਤੀ। ਮੀਟਿੰਗ ਵਿਚ ਜੋਗਾ ਸਿੰਘ, ਅਮਰਜੀਤ ਸਿੰਘ, ਬਖ਼ਤਾਵਰ ਸਿੰਘ, ਹਰਭਜਨ ਸਿੰਘ, ਰਾਵਲ ਸਿੰਘ, ਸੁਰਿੰਦਰ ਜੀਤ, ਰਾਮ ਸਿੰਘ, ਸੁੱਖ ਚੰਦ, ਧਰਮ ਪਾਲ, ਪ੍ਰੇਮ ਕੁਮਾਰ, ਸਰਵਣ ਰਾਮ, ਜੋਗਿੰਦਰ ਪਾਲ, ਅਵਤਾਰ ਸਿੰਘ ਛੋਕਰਾਂ, ਸੁਰੇਸ਼ ਕੁਮਾਰ, ਪਿਆਰਾ ਲਾਲ, ਅਵਤਾਰ ਸਿੰਘ, ਜਰਨੈਲ ਸਿੰਘ, ਭਾਗ ਸਿੰਘ, ਪ੍ਰੇਮ ਚੰਦ ਰਤਨ, ਕੁਲਦੀਪ ਸਿੰਘ, ਧੀਰ ਸਿੰਘ, ਕ੍ਰਿਸ਼ਨ ਕੁਮਾਰ, ਈਸ਼ਵਰ ਚੰਦਰ, ਕੇਵਲ ਕ੍ਰਿਸ਼ਨ, ਰਣਜੀਤ ਸਿੰਘ, ਸੰਤੋਖ ਸਿੰਘ, ਗੁਰਦਿਆਲ ਸਿੰਘ, ਮਲਕੀਤ ਸਿੰਘ, ਕੇਵਲ ਰਾਮ ਆਦਿ ਹਾਜ਼ਰ ਸਨ।