ਨਵਾਂਸਹਿਰ 15 ਮਈ : ਰਾਜ ਪੱਧਰ ਦੀ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ / ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿਚ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਕੁੱਲ 1221 ਵਿਦਿਆਰਥੀਆਂ ਵਿਚੋਂ 1144 ਵਿਦਿਆਰਥੀਆਂ ਨੇ ਪੀ੍ਰਖਿਆ ਦਿੱਤੀ। ਇਸ ਸਬੰਧੀ ਜਿੱਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਕੁਲਵਿੰਦਰ ਸਿੰਘ ਸਰਾਏ ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਅਮਰੀਕ ਸਿੰਘ ਅਤੇ ਸਤਨਾਮ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਵੱਲੋਂ ਦੱਸਿਆ ਕਿ ਜ਼ਿਲ੍ਹੇ ਵਿਚ ਇਹ ਪ੍ਰੀਖਿਆ ਸਾਂਤੀ ਪੂਰਵਕ ਹੋਈ ਤੇ ਕੋਈ ਵੀ ਨਕਲ ਦਾ ਕੇਸ ਸਾਹਮਣੇ ਨਹੀਂ ਆਇਆ। ਐਨ.ਐਮ.ਐਮ.ਐੱਸ.ਐੱਸ/ਪੀ.ਐੱਸ.ਟੀ ਐੱਸ.ਈ ਦੀ ਅੱਠਵੀਂ ਦੀ ਪ੍ਰੀਖਿਆ ਲਈ ਜ਼ਿਲ੍ਹੇ ਵਿਚ ਤਿੰਨ ਪ੍ਰੀਖਿਆ ਕੇਂਦਰਾਂ ਸ.ਸ.ਸ.ਸ ਮਹਿੰਦੀਪੁਰ ਜਿੱਥੇ 388 ਵਿਚੋਂ 368 ਬੱਚੇ, ਸ.ਸ.ਸ.ਸ.ਨਵਾਂਸ਼ਹਿਰ ਵਿਖੇ 534 ਵਿਚੋਂ 500 ਬੱਚੇ ਅਤੇ ਸ.ਸ.ਸ.ਸ(ਕ)ਬੰਗਾ ਵਿਖੇ 299 ਵਿਚੋਂ 276 ਬੱਚੇ ਇਸ ਪ੍ਰੀਖਿਆ ਵਿਚ ਹਾਜ਼ਰ ਹੋਏ । ਇਹਨਾਂ ਪ੍ਰੀਖਿਆਵਾਂ ਦੇ ਸੁਚਾਰੂ ਸੰਚਾਲਨ ਲਈ ਸਟਾਫ਼ ਅਤੇ ਪ੍ਰੀਖਿਆ ਅਮਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਜ਼ਿਲ੍ਹੇ ਦੇ ਸਮੂਹ ਸਟਾਫ਼ ਨੇ ਹਮੇਸ਼ਾ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ।