ਢਾਹਾਂ ਕਲੇਰਾਂ ਵਿਖੇ ਯੂ ਕੇ ਨਿਵਾਸੀ ਦਾਨੀ ਸੱਜਣਾਂ ਦਾ ਸਨਮਾਨ
ਬੰਗਾ : 18 ਮਈ :- () ਲੋਕ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸਹਿਯੋਗੀ ਯੂ ਕੇ ਨਿਵਾਸੀ ਦਾਨੀ ਸੱਜਣਾਂ ਸ. ਪਰਮਿੰਦਰ ਸਿੰਘ ਭੰਮਰਾ, ਸ ਕੁਲਦੀਪ ਸਿੰਘ ਭੰਮਰਾ ਅਤੇ ਉਨ੍ਹਾਂ ਦੇ ਮਿੱਤਰ ਸ.ਜਸਵੰਤ ਸਿੰਘ ਬਾਂਸਲ ਸਰਪੰਚ ਪਿੰਡ ਨੰਗਲ ਫ਼ਤਿਹ ਖਾਂ ਦਾ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਾਨੀ ਸੱਜਣਾਂ ਨੇ ਪਿੰਡ ਢਾਹਾਂ ਕਲੇਰਾਂ ਵਿਖੇ ਪਿਛਲੇ ਚਾਰ ਦਹਾਕਿਆਂ ਤੋਂ ਐਨ ਆਰ ਆਈ ਦਾਨੀਆਂ ਦੇ ਸਹਿਯੋਗ ਨਾਲ ਸਥਾਪਿਤ ਸੰਸਥਾਵਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਲੋਕ ਸੇਵਾ ਲਈ ਚੱਲ ਰਹੇ ਵੱਖ-ਵੱਖ ਸੇਵਾ ਪ੍ਰੋਜੈਕਟਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸ. ਪਰਮਿੰਦਰ ਸਿੰਘ ਭੰਮਰਾ ਯੂ.ਕੇ ਅਤੇ ਸ ਕੁਲਦੀਪ ਸਿੰਘ ਭੰਮਰਾ ਯੂ.ਕੇ ਨੇ ਢਾਹਾਂ ਕਲੇਰਾਂ ਵਿਖੇ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਨਿਰੰਤਰ ਚਲਾਏ ਜਾ ਰਹੇ ਸੇਵਾ ਕਾਰਜਾਂ ਭਾਰੀ ਸ਼ਲਾਘਾ ਕੀਤੀ।
ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਮੀਤ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਅਤੇ ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਨੇ ਸਮੂਹ ਟਰੱਸਟ ਵੱਲੋਂ ਯੂ ਕੇ ਨਿਵਾਸੀ ਦਾਨੀ ਸੱਜਣਾਂ ਪਰਮਿੰਦਰ ਸਿੰਘ ਭੰਮਰਾ ਯੂ ਕੇ, ਸ ਕੁਲਦੀਪ ਸਿੰਘ ਭੰਮਰਾ ਯੂ ਕੇ ਅਤੇ ਸਰਪੰਚ ਜਸਵੰਤ ਸਿੰਘ ਬਾਂਸਲ ਨੂੰ ਤਹਿਦਿਲੋ ਜੀ ਆਇਆਂ ਕਿਹਾ। ਉਨ੍ਹਾਂ ਨੇ ਸਮੂਹ ਟਰੱਸਟ ਵੱਲੋਂ ਸ. ਪਰਮਿੰਦਰ ਸਿੰਘ ਭੰਮਰਾ ਯੂ ਕੇ, ਸ ਕੁਲਦੀਪ ਸਿੰਘ ਭੰਮਰਾ ਯੂ ਕੇ ਅਤੇ ਸਰਪੰਚ ਜਸਵੰਤ ਸਿੰਘ ਬਾਂਸਲ ਦਾ ਸਨਮਾਨ ਵੀ ਕੀਤਾ ਅਤੇ ਟਰੱਸਟ ਨੂੰ ਆਪਣੀ ਨੇਕ ਕਮਾਈ ਵਿਚੋਂ ਦਾਨ ਦੇਣ ਲਈ ਹਾਰਦਿਕ ਧੰਨਵਾਦ ਵੀ ਕੀਤਾ। ਇਸ ਮੌਕੇ ਸ. ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ ਅਤੇ ਸ. ਵਰਿੰਦਰ ਸਿੰਘ ਬਰਾੜ ਐੱਚ ਆਰ ਐਡਿਮਨ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :- ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਸ. ਪਰਮਿੰਦਰ ਸਿੰਘ ਭੰਮਰਾ ਯੂ ਕੇ, ਸ ਕੁਲਦੀਪ ਸਿੰਘ ਭੰਮਰਾ ਯੂ ਕੇ ਅਤੇ ਸਰਪੰਚ ਜਸਵੰਤ ਸਿੰਘ ਬਾਂਸਲ ਨੂੰ ਸਨਮਾਨਿਤ ਕਰਦੇ ਹੋਏ ਟਰੱਸਟ ਪ੍ਰਬੰਧਕ