ਲੋੜਵੰਦਾਂ ਦੀ ਮਦਦ ਲਈ ਰੈੱਡ ਕਰਾਸ ਸੁਸਾਇਟੀ ਦੇ ਕੀਤੇ ਉਪਰਾਲੇ ਸ਼ਲਾਘਾਯੋਗ : ਵਧੀਕ ਡਿਪਟੀ ਕਮਿਸ਼ਨਰ
ਪਟਿਆਲਾ, 8 ਮਈ: ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਪਟਿਆਲਾ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਸਰਪ੍ਰਸਤੀ ਹੇਠ ਵਿਸ਼ਵ ਰੈੱਡ ਕਰਾਸ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) -ਕਮ- ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਪਟਿਆਲਾ ਗੁਰਪ੍ਰੀਤ ਸਿੰਘ ਥਿੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰੈੱਡ ਕਰਾਸ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆ ਭਾਰਤ 'ਚ ਰੈੱਡ ਕਰਾਸ ਦੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪਹਿਲੇ ਸੰਸਾਰ ਯੁੱਧ ਮਗਰੋਂ 1920 ਵਿਚ ਭਾਰਤ ਵਿਚ ਸਰਕਾਰ ਨੇ ਪਾਰਲੀਮੈਂਟ ਐਕਟ ਪਾਸ ਕਰਕੇ ਰੈੱਡ ਕਰਾਸ ਸ਼ੁਰੂ ਕੀਤੀ ਅਤੇ 1922 ਵਿੱਚ ਪੰਜਾਬ (ਜਿਸ ਦੀ ਰਾਜਧਾਨੀ ਲਾਹੌਰ ਸੀ) ਵਿਚ ਰੈੱਡ ਕਰਾਸ ਅਤੇ 1924 ਵਿਚ ਜੂਨੀਅਰ ਰੈੱਡ ਕਰਾਸ ਪੰਜਾਬ ਵਿਚ ਸ਼ੁਰੂ ਕੀਤੀ ਗਈ। ਜਿਸ ਦਾ ਉਦੇਸ਼ ਪੀੜਤਾਂ ਦੀ ਮਦਦ ਕਰਨਾ, ਜੰਗਾਂ ਅਤੇ ਲੜਾਈਆਂ ਰੋਕਣ ਲਈ ਉਪਰਾਲੇ ਕਰਨੇ, ਸਿਹਤ ਦੀ ਉੱਨਤੀ ਹਿਤ ਜਾਗ੍ਰਿਤੀ ਅਤੇ ਫ਼ਸਟ ਏਡ ਦੀ ਸਿੱਖਿਆ ਦੇਣਾ, ਵਿਸ਼ਵ ਸ਼ਾਂਤੀ ਭਾਈਚਾਰੇ ਹਿਤ ਯਤਨ ਕਰਨੇ ਆਦਿ ਹਨ। ਇਸ ਮੌਕੇ ਤੇ ਸਰ ਜੀਨ ਹੈਨਰੀ ਡਿਉਨਟ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਉਨ੍ਹਾਂ ਰੈੱਡ ਕਰਾਸ ਸੁਸਾਇਟੀ ਦੇ ਮੰਤਵ 'ਤੇ ਚਾਨਣਾਂ ਪਾਉਂਦੇ ਹੋਏ ਭਾਈ ਘਨੱਈਆ ਦੀ ਨਿਸ਼ਕਾਮ ਸੇਵਾ ਬਾਰੇ ਦੱਸਦਿਆਂ ਕਿਹਾ ਕਿ ਅਜਿਹੇ ਮਹਾਨ ਪੁਰਸ਼ ਸਾਡੇ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ, ਉਹਨਾਂ ਸਰ ਹੈਨਰੀ ਡਿਉਨਾ ਨੂੰ ਯਾਦ ਕਰਦਿਆ ਹੋਰ ਲੋਕਾਂ ਨੂੰ ਸਮਾਜ ਸੇਵਾ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਅਸੀਂ ਸਾਰੇ ਰਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ। ਇਸ ਤੋਂ ਇਲਾਵਾ ਉਹਨਾਂ ਰੈੱਡ ਕਰਾਸ ਪਟਿਆਲਾ ਦੇ ਸਟਾਫ਼ ਦੇ ਉੱਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟੀਮ ਰੈੱਡ ਕਰਾਸ ਵੱਲੋਂ ਕਰੋਨਾ ਕਾਲ ਸਮੇਂ ਆਪਣੀਆਂ ਕੋਸ਼ਿਸ਼ਾਂ ਰਾਹੀਂ ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ ਗਈ ਹੈ, ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਵੀ ਦਿਵਾਇਆ। ਵਿਸ਼ਵ ਰੈੱਡ ਕਰਾਸ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਚਾਨਣਾਂ ਪਾਉਂਦਿਆਂ ਸਕੱਤਰ ਡਾ ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਰੈੱਡ ਕਰਾਸ ਅਤੇ ਇਸ ਦੇ ਵਲੰਟੀਅਰਜ਼ ਰੈੱਡ ਕਰਾਸ ਦੇ 7 ਅਸੂਲਾਂ ਅਨੁਸਾਰ (ਮਾਨਵਤਾ, ਨਿਰਪੱਖਤਾ, ਸਰਬ ਸਾਂਝੀਵਾਲਤਾ, ਸੁਤੰਤਰਤਾ, ਸਵੈ-ਇੱਛਕ ਸੇਵਾ, ਏਕਤਾ ਅਤੇ ਵਿਸ਼ਵ ਵਿਆਪਕਤਾ) ਅਨੁਸਾਰ ਅਤੇ 4 ਜਾਨੇਵਾ ਸੰਧੀਆਂ ਅਧੀਨ ਮਾਨਵਤਾ ਦੀ ਸੇਵਾ ਹਿਤ ਯਤਨਸ਼ੀਲ ਹਨ।
ਦੁਨੀਆ ਵਿੱਚ ਮਾਣ ਵਾਲੀ ਗੱਲ ਹੈ ਕਿ 1901 ਵਿਚ ਪਹਿਲਾ ਸ਼ਾਂਤੀ ਨੋਬਲ ਪੁਰਸਕਾਰ ਰੈੱਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਉਨਟ ਅਤੇ 1963 ਵਿੱਚ ਅੰਤਰ ਰਾਸ਼ਟਰੀ ਰੈੱਡ ਕਰਾਸ ਨੂੰ ਮਾਨਵਤਾ ਦੀ ਸੇਵਾ ਦਾ ਦੂਸਰਾ ਨੋਬਲ ਪੁਰਸਕਾਰ ਮਿਲਿਆ। ਅੱਜ ਵੀ ਇਹ ਵਿਸ਼ਵ ਰਿਕਾਰਡ ਹੈ ਕਿ ਦੁਨੀਆ ਵਿਚ ਸਭ ਤੋਂ ਵੱਧ ਝੰਡੇ ਰੈੱਡ ਕਰਾਸ ਦੇ ਹੀ ਦੇਖੇ ਜਾ ਸਕਦੇ ਹਨ। ਹਰ ਸਾਲ 08 ਮਈ ਨੂੰ ਵਿਸ਼ਵ ਰੈੱਡ ਕਰਾਸ ਦਿਵਸ ਸਰ ਜੀਨ ਹੈਨਰੀ ਡਿਉਨਟ (ਜੋ ਕਿ ਰੈਡ ਕਰਾਸ ਦੇ ਬਾਨੀ ਹਨ) ਦੇ ਜਨਮ ਦਿਹਾੜੇ ਤੇ ਮਨਾਇਆ ਜਾਂਦਾ ਹੈ ਕਿਉਂਕਿ ਸਾਨਫਰੀਨੋ ਵਿਖੇ ਇੱਕ ਜੰਗ ਵਿੱਚ ਜ਼ਖਮੀ ਹੋਏ ਤੜਫਦੇ ਹਜ਼ਾਰਾ ਸਿਪਾਹੀਆਂ ਦੇ ਦੁੱਖ ਦਰਦ ਅਤੇ ਚੀਕਾਂ ਦੇਖਕੇ ਉਨ੍ਹਾਂ ਦੀ ਮਦਦ ਸਰ ਜੀਨ ਹੈਨਰੀ ਡਿਉਨਟ ਨੇ ਕੀਤੀ ਸੀ। ਉਪਰੰਤ 1863 ਵਿਚ ਜਾਨੇਵਾ ਵਿਖੇ ਹੋਈ ਇੱਕ ਮੀਟਿੰਗ ਵਿੱਚ ਸਵਿਟਜ਼ਰਲੈਂਡ ਦੇ ਕੌਮੀ ਝੰਡੇ (ਲਾਲ ਕੱਪੜੇ ਤੇ ਚਿੱਟੇ ਕਰਾਸ) ਨੂੰ ਉਲਟਾਕੇ ਰੈਡ ਕਰਾਸ ਦਾ ਝੰਡਾ ਬਣਾਇਆ ਗਿਆ ਅਤੇ ਕੌਮਾਂਤਰੀ ਰੈਡ ਕਰਾਸ ਹੋਂਦ ਵਿਚ ਆਈ। ਇਸ ਮੌਕੇ ਤੇ ਸਕੱਤਰ ਰੈੱਡ ਕਰਾਸ ਪਟਿਆਲਾ ਡਾ. ਪ੍ਰਿਤਪਾਲ ਸਿੰਘ ਸਿੱਧੂ ਵੱਲੋਂ ਰੈੱਡ ਕਰਾਸ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਪਟਿਆਲਾ ਵੱਲੋਂ ਸਮੇਂ-ਸਮੇਂ ਤੇ ਗਰੀਬ ਅਤੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਜਾਂਦੀਆਂ ਹਨ ਜਿਸ ਨਾਲ ਔਰਤਾਂ ਸਵੈ ਰੋਜ਼ਗਾਰ ਦੇ ਸਹਾਰੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਸਕਦੀਆਂ ਹਨ ਅਤੇ ਰੈੱਡ ਕਰਾਸ ਪਟਿਆਲਾ ਹਮੇਸ਼ਾ ਹੀ ਗਰੀਬ ਲੋੜਵੰਦਾਂ ਦੀ ਸੇਵਾ ਲਈ ਤਤਪਰ ਰਹਿੰਦਾ ਹੈ, ਜਿਵੇਂ ਕਿ ਗਰੀਬ ਬੇਸਹਾਰਾ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਆਦਿ ਦੇ ਪ੍ਰਬੰਧ ਕਰਨੇ ਤੇ ਸਮੇਂ-ਸਮੇਂ ਤੇ ਦਿਵਿਆਂਗ ਵਿਅਕਤੀਆਂ ਨੂੰ ਟਰਾਈ ਸਾਈਕਲ ਜਾਂ ਵ੍ਹੀਲ ਚੇਅਰ ਆਦਿ ਦੇਣੇ।
ਇਸ ਮੌਕੇ 'ਤੇ ਮੁੱਖ ਮਹਿਮਾਨ ਵੱਲੋਂ 50 ਗਰੀਬ ਵਿਧਵਾ ਅਤੇ ਬੇਸਹਾਰਾ ਲੋੜਵੰਦ ਔਰਤਾਂ ਨੂੰ ਸਵੈ ਰੋਜ਼ਗਾਰ ਲਈ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ। ਇਸ ਤੋਂ ਇਲਾਵਾ ਕਰੋਨਾਂ ਦੀ ਰੋਕਥਾਮ ਲਈ ਗਰੀਬਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਹਾਈਜੀਨ ਕਿੱਟਾਂ ਵੀ ਵੰਡੀਆਂ ਗਈਆਂ ।
ਅੰਤ ਵਿਚ ਰੈੱਡ ਕਰਾਸ ਪਟਿਆਲਾ ਦੇ ਪੈਟਰਨ ਅਤੇ ਮੈਂਬਰ ਕਾਰਜਕਾਰਨੀ ਵਿਜੇ ਕੁਮਾਰ ਗੋਇਲ ਨੇ ਰੈਡ ਕਰਾਸ ਪਟਿਆਲਾ ਦੇ ਦੇ ਉੱਦਮਾਂ ਦੀ ਸ਼ਲਾਘਾ ਕੀਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਵਿਕਾਸ ਗੋਇਲ ਸਹਾਇਕ ਸਿਵਲ ਸਰਜਨ ਪਟਿਆਲਾ, ਲਾਈਡ ਲਾਈਨ ਬਲੱਡ ਬੈਂਕ ਤੋਂ ਡਾ. ਰਿਮਪ੍ਰੀਤ ਵਾਲੀਆ, ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਸੁਖਵਿੰਦਰ ਸਿੰਘ, ਉੱਘੇ ਸਮਾਜ ਸੇਵੀ ਹਰਬੰਸ ਬਾਂਸਲ, ਦੇਵੀ ਦਿਆਲ, ਸਰਬੱਤ ਫਾਊਂਡੇਸ਼ਨ ਤੋਂ ਮਨਪ੍ਰੀਤ ਸਿੰਘ, ਰਕੇਸ਼ ਗੁਪਤਾ, ਐੱਚ. ਐਸ. ਕਰੀਰ, ਜਸਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। Çੲਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਰੈੱਡ ਕਰਾਸ ਸੁਸਾਇਟੀ ਦੇ ਕਰੋਨਾ ਕਾਲ ਦੌਰਾਨ ਸਹਿਯੋਗੀ ਸੱਜਣਾਂ ਅਤੇ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਵੀ ਕੀਤਾ।