ਹਸਪਤਾਲ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਹਫਤੇ ਦੌਰਾਨ ਹੋਈਆਂ ਵੱਖ ਵੱਖ ਸਿਹਤ ਜਾਗਰੂਕ ਪ੍ਰਤੀਯੋਗਤਾਵਾਂ ਦੇ ਜੇਤੂ ਨਰਸਿੰਗ ਸਟਾਫ ਦਾ ਸਨਮਾਨ

ਹਸਪਤਾਲ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਹਫਤੇ ਦੌਰਾਨ ਹੋਈਆਂ ਵੱਖ ਵੱਖ ਸਿਹਤ ਜਾਗਰੂਕ ਪ੍ਰਤੀਯੋਗਤਾਵਾਂ ਦੇ ਜੇਤੂ ਨਰਸਿੰਗ ਸਟਾਫ ਦਾ ਸਨਮਾਨ

ਬੰਗਾ :- 28 ਮਈ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਨਮਾਨ ਸਮਾਰੋਹ ਵਿਖੇ ਨਰਸਿੰਗ ਦੀ ਜਨਮ ਦਾਤਾ ਫਲੋਰੈਂਸ ਨਾਇਟਿੰਗੇਲ ਦੇ ਜਨਮ ਦਿਨ ਨੂੰ ਸਮਰਪਿਤ ਕੌਮਾਂਤਰੀ ਨਰਸਿੰਗ ਹਫਤੇ ਦੌਰਾਨ ਹਸਪਤਾਲ ਵਿਚ ਹੋਈਆਂ ਵੱਖ ਵੱਖ ਸਿਹਤ ਜਾਗਰੂਕ ਪ੍ਰਤੀਯੋਗਤਾਵਾਂ ਦੇ ਜੇਤੂ ਸਟਾਫ ਨੂੰ ਸਨਮਾਨਿਤ ਕੀਤਾ ਗਿਆ।
ਸਨਮਾਨ ਸਮਾਗਮ ਵਿਚ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਸਮੂਹ ਨਰਸਿੰਗ ਸਟਾਫ ਨੂੰ ਕੌਮਾਂਤਰੀ ਨਰਸਿੰਗ ਹਫਤੇ ਦੌਰਾਨ ਸ਼ਾਨਦਾਰ ਕੰਮ ਕਰਨ ਲਈ ਵਧਾਈਆਂ ਦਿੱਤੀਆਂ ਅਤੇ ਉਹਨਾਂ ਵੱਲੋ ਇਸ ਮੌਕੇ ਸਿਹਤ ਜਾਗਰੁਕ ਪ੍ਰਤੀਯੋਗਤਾਂ ਕਰਕੇ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਵੱਖ ਵੱਖ ਬਿਮਾਰੀਆਂ ਤੋਂ ਬਚਾਅ ਰੱਖਣ ਸਬੰਧੀ ਜਾਣਕਾਰੀ ਦੇਣ ਦੇ ਕਾਰਜ ਦੀ ਭਾਰੀ ਪ੍ਰਸੰਸਾ ਕੀਤੀ । ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ ਨੇ ਸਮੂਹ ਸਟਾਫ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਸਿਹਤ ਜਾਗਰੁਕਤਾ ਮੁਹਿੰਮ ਨੂੰ ਘਰ ਘਰ ਤੱਕ ਪੁੰਚਾਉਣ ਲਈ ਪ੍ਰੇਰਿਆ ਤਾਂ ਜੋ ਬਿਮਾਰੀਆਂ ਦਾ ਖਾਤਮਾ ਹੋਵੇ ਅਤੇ ਇਹ ਸੰਸਾਰ ਤੰਦਰੁਸਤ ਅਤੇ ਖੁਸ਼ਹਾਲ ਰਹੇ । ਇਸ ਮੌਕੇ ਸ. ਵਰਿੰਦਰ ਸਿੰਘ ਬਰਾੜ ਐੱਚ ਆਰ, ਡਾ. ਰੋਹਿਤ ਮਸੀਹ ਅਤੇ ਡਾ. ਗੁਰਤੇਜ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਅੰਤ ਵਿਚ ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਨੇ ਹਸਪਤਾਲ ਪ੍ਰਬੰਧਕਾਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਜਗਜੀਤ ਕੌਰ ਆਈ ਸੀ ਐਨ ਨੇ ਸਟੇਜ ਸੱਕਤਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।
ਕੌਮਾਂਤਰੀ ਨਰਸਿੰਗ ਹਫਤੇ ਦੌਰਾਨ ਹੋਈਆਂ ਵੱਖ ਵੱਖ ਪ੍ਰਤੀਯੋਗਤਾਂ ਵਿਚੋ' ਗਾਇਨੀ ਵਾਰਡ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਸਨਮਾਨ ਹਾਸਲ ਕੀਤਾ। ਜਦ ਕਿ ਦੂਜਾ ਸਥਾਨ ਐਮਰਜੈਂਸੀ ਵਾਰਡ ਅਤੇ ਤੀਜਾ ਸਥਾਨ ਆਈ ਸੀ ਯੂ ਵਾਰਡ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਰਜਰੀ ਵਾਰਡ ਨੂੰ ਭਾਸ਼ਨ ਪ੍ਰਤੀਯੋਗਤਾ ਵਿਚੋਂ ਅਤੇ ਡੀਲਕਸ ਵਾਰਡ ਨੂੰ ਵਧੀਆ ਡੈਕੋਰੇਸ਼ਨ ਲਈ ਵਿਸ਼ੇਸ਼ ਸਨਮਾਨ ਮਿਲੇ। ਇਸ ਤੋਂ ਇਲਾਵਾ ਨਰਸਿੰਗ ਸਟਾਫ ਵੱਲੋਂ ਸਿਹਤ ਜਾਗਰੁਕ ਭਾਸ਼ਨ ਲੜੀਆਂ, ਨੁਕੜ ਨਾਟਕਾਂ, ਤੰਦਰੁਸਤ ਰਹਿਣ ਲਈ ਸੁਤੰਲਿਤ ਭੋਜਨ ਸਬੰਧੀ ਅਤੇ ਹੋਰ ਵੱਖ ਵੱਖ ਵਿਸ਼ਿਆਂ ਸਬੰਧੀ ਵਿਚ ਵਧੀਆ ਪੇਸ਼ਕਾਰੀ, ਵਧੀਆ ਕੰਮ ਅਤੇ ਵਧੀਆ ਪ੍ਰਬੰਧ ਕਰਨ ਵਾਲੇ ਹਸਪਤਾਲ ਕਰਮਚਾਰੀ ਅਤੇ ਨਰਸਿੰਗ ਸਟਾਫ ਨੂੰ ਸਨਮਾਨਿਤ ਕੀਤਾ ਗਿਆ।
ਸਨਮਾਨ ਸਮਾਰੋਹ ਵਿਚ ਸਰਵ ਸ੍ਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਸ. ਵਰਿੰਦਰ ਸਿੰਘ ਬਰਾੜ ਐੱਚ ਆਰ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਰੋਹਿਤ ਮਸੀਹ, ਡਾ. ਅਵਤਾਰ ਚੰਦ ਮੌਂਗਰਾ ਪ੍ਰਿੰਸੀਪਲ ਗੁਰੂ ਨਾਨਕ ਪੈਰਾਮੈਡੀਕਲ ਕਾਲਜ, ਡਾ. ਗੁਰਤੇਜ ਸਿੰਘ, ਸ. ਨਰਿੰਦਰ ਸਿੰਘ ਢਾਹਾਂ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮੈਡਮ ਸਰਬਜੀਤ ਕੌਰ ਡੀ ਐਨ ਐਸ, ਮੈਡਮ ਬਲਬੀਰ ਕੌਰ ਇੰਚਾਰਜ ਐਮਰਜੈਂਸੀ ਵਾਰਡ, ਮੈਡਮ ਬਲਜੀਤ ਕੌਰ ਕੰਗ ਇੰਚਾਰਜ ਸਰਜਰੀ ਵਾਰਡ, ਮੈਗਮ ਸੁਨੀਤਾ ਰਾਣੀ ਇੰਚਾਰਜ ਗਾਇਨੀ ਵਾਰਡ, ਮੈਡਮ ਜਸਵੀਰ ਕੌਰ ਸਹਾਇਕ ਇੰਚਾਰਜ ਗਾਇਨੀ ਵਾਰਡ, ਮੈਡਮ ਮੋਨਿਕਾ ਸਹਾਇਕ ਇੰਚਾਰਜ ਅਮਰਜੈਂਸੀ ਵਾਰਡ, ਮੈਡਮ ਗੁਰਪ੍ਰੀਤ ਕੌਰ, ਮੈਡਮ ਸਿਮਰਨ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਸਰਬਜੀਤ ਕੌਰ, ਮੈਡਮ ਨਵਨੀਤ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਅਰਸ਼ਦੀਪ ਕੌਰ ਸਟਾਫ, ਮੈਡਮ ਜਗਜੀਤ ਕੌਰ ਆਈ ਸੀ ਐਨ  ਸਮੂਹ ਡਾਕਟਰ ਸਾਹਿਬਾਨ, ਟਰੱਸਟ, ਹਸਪਤਾਲ ਅਤੇ ਨਰਸਿੰਗ ਕਾਲਜ ਵਿਦਿਆਰਥੀ/ਸਟਾਫ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।  

ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਜੇਤੂ ਨਰਸਿੰਗ ਸਟਾਫ ਦਾ ਸਨਮਾਨ ਮੌਕੇ ਦੀ ਯਾਦਗਾਰੀ ਤਸਵੀਰ

Virus-free. www.avast.com