ਨਵਾਂਸ਼ਹਿਰ 16 ਮਈ : ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਦਾਖਲਾ ਮੁਹਿੰਮ ਚੱਲ ਰਹੀ ਹੈ, ਪ੍ਰੀ ਪ੍ਰਾਇਮਰੀ ਕਲਾਸ ਤੋ ਲੈ ਕੇ ਬਾਰਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲਾਂ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ ਪਰ ਦਿਵਿਆਂਗ ਬੱਚਿਆਂ ਦੇ ਮਾਪਿਆਂ ਦੁਆਰਾ ਇਹਨਾਂ ਬੱਚਿਆਂ ਨੂੰ ਸਕੂਲਾਂ ਵਿਚ ਦਾਖਲ ਨਹੀਂ ਕਰਵਾਇਆ ਜਾ ਰਿਹਾ ਹੈ ਇਸ ਤਰ੍ਹਾਂ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਵਿਭਾਗ ਦੁਆਰਾ ਦਿਤੀਆਂ ਜਾ ਰਹੀਆਂ ਸਹੂਲਤਾਂ ਤੋਂ ਤਾਂ ਵਾਂਝੇ ਰੱਖਣ ਦੇ ਨਾਲ-ਨਾਲ ਆਪਣੇ ਬੱਚਿਆਂ ਦੇ ਸਮਾਜਿਕ ਵਿਕਾਸ ਨੂੰ ਰੋਕ ਰਹੇ ਹਨ, ਜਦ ਕਿ ਸਿੱਖਿਆ ਵਿਭਾਗ ਦੁਆਰਾ ਇਹਨਾਂ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਹੀ ਸ਼ਲਾਘਾਯੋਗ ਯਤਨ ਕੀਤੇ ਹਨ । ਇਹਨਾਂ ਬੱਚਿਆਂ ਲਈ ਸਪੈਸ਼ਲ ਰੈਮੀਡੀਅਲ ਕੋਚਿੰਗ ਸੈਂਟਰ, ਸਪੈਸ਼ਲ ਅਧਿਆਪਕ ਅਤੇ ਅਨੁਭਵੀ ਵਲੰਟੀਅਰਾਂ ਦਾ ਵਿਸ਼ੇਸ਼ ਪ੍ਰਬੰਧ ਹੈ | ਇਸ ਲਈ ਰਜਨੀ ਡੀ. ਐੱਸ. ਈ. ਟੀ. é¶ ਮਾਪਿਆਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਜ਼ਰੂਰ ਦਾਖਲ਼ ਕਰਵਾਉਣ । ਸਪੈਸ਼ਲ ਬੱਚਿਆਂ ਦੀ ਸਰਕਾਰੀ ਸਕੂਲਾਂ ਵਿਚ ਕੋਈ ਦਾਖਲਾ ਫੀਸ ਨਹੀਂ ਲਈ ਜਾਂਦੀ, ਮੁਫ਼ਤ ਕਿਤਾਬਾਂ ਅਤੇ ਵਰਦੀ,ਮਿਡ ਡੇ ਮੀਲ , ਵਜ਼ੀਫੇ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਜਿਹਨਾਂ ਸਪੈਸ਼ਲ ਬੱਚਿਆਂ ਦੇ ਮਾਪੇ ਗਰੀਬ ਹੋਣ ਕਾਰਣ ਆਪਣੇ ਬੱਚਿਆਂ ਦਾ ਇਲਾਜ ਨਹੀਂ ਕਰਵਾ ਸਕਦੇ, ਉਨ੍ਹਾਂ ਬੱਚਿਆਂ ਦੀ ਸਰਜਰੀ ਅਤੇ ਇਲਾਜ਼ ਦਾ ਸਾਰਾ ਖਰਚਾ ਸਿੱਖਿਆ ਵਿਭਾਗ ਦੁਆਰਾ ਕੀਤਾ ਜਾਂਦਾ ਹੈ ਤਾਂ ਜੋ ਕਿ ਬੱਚੇ ਪੜ੍ਹ ਲਿੱਖ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ । ਸਪੈਸ਼ਲ ਬੱਚਿਆਂ ਦੇ ਲਈ ਮੈਡੀਕਲ ਅਸੈੱਸਮੈਂਟ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਬੱਚਿਆਂ ਨੂੰ ਉਹਨਾਂ ਦੀ ਲੋੜ ਅਨੁਸਾਰ ਜ਼ਰੂਰੀ ਸਹਾਇਕ ਸਮਗਰੀ ਦਿੱਤੀ ਜਾ ਸਕੇ ਜਿਵੇਂ ਕਿ ਵ੍ਹੀਲ ਚੇਅਰ, ਟ੍ਰਾਈ ਸਾਈਕਲ, ਸੁਣਨ ਲਈ ਕੰਨਾਂ ਦੀ ਮਸ਼ੀਨ, ਬ੍ਰੇਲ ਕਿੱਟ, ਸੀ. ਪੀ. ਚੇਅਰ ਆਦਿ । ਇਹਨਾਂ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਲਈ ਵੋਕੇਸ਼ਨਲ ਦਾ ਕੰਮ ਵੀ ਸਿਖਾਇਆ ਜਾਂਦਾ ਹੈ | ਇਨ੍ਹਾਂ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਡਾਇਟ ਨੌਰਾ ਦੇ ਸਪੈਸ਼ਲ ਰਿਸੋਰਸ ਸੈਂਟਰ ਵਿੱਚ ਪੈੱਨ ਮੇਕਿੰਗ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ।