ਲੈਕਚਰਾਰ ਪ੍ਰਮੋਦ ਭਾਰਤੀ ਨੂੰ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਕੀਤਾ ਸਨਮਾਨਿਤ

ਨਵਾਂਸ਼ਹਿਰ 7 ਮਈ :  ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗ ਦਾਨ ਪਾਉਣ ਤੇ ਅਤੇ ਵਿਭਾਗ ਵਿੱਚ  ਵੱਖ ਵੱਖ ਅਹੁਦਿਆਂ ਕੰਮ ਕਰਨ ਉਪਰੰਤ ਸ (ਕੰ) ਸਸਸ ਦੌਲਤਪੁਰ ਤੋਂ ਸੇਵਾ ਮੁਕਤ ਹੋਏ ਪ੍ਰਮੋਦ ਚੰਦਰ ਭਾਰਤੀ ਲੈਕਚਰਾਰ ਪੋਲੀਟੀਕਲ ਸਾਇੰਸ ਨੂੰ ਸਕੂਲ ਸਟਾਫ ਤੇ ਐਸ ਐਮ ਸੀ ਕਮੇਟੀ ਦੇ ਚੇਅਰਮੈਨ ਵੱਲੋਂ ਵਿਦਾਇਗੀ ਸਮਾਰੋਹ ਦੌਰਾਨ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸੰਸਥਾ ਦੀ ਮੁਖੀ ਪ੍ਰਿੰਸੀਪਲ ਸੁਨੀਤਾ ਰਾਣੀ ਵੱਲੋਂ ਆਪਣੇ ਸਟਾਫ ਸਮੇਤ ਪ੍ਰਮੋਦ ਭਾਰਤੀ ਦੀ ਜੀਵਨ ਸ਼ੈਲੀ ਤੇ ਬੋਲਦਿਆਂ ਵਿਲੱਖਣ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਰਤੀ ਨੇ ਵਿੱਦਿਆ ਦੇ ਖੇਤਰ ਵਿੱਚ ਆਪਣਾ ਵਿਸੇਸ਼ ਯੋਗਦਾਨ ਪਾਇਆ ਹੈ ਅਤੇ ਵਿਭਾਗ ਵਿੱਚ ਵੱਖ ਵੱਖ ਅਹੁਦਿਆਂ ਤੇ ਵਿਚਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ ਹਨ। ਇਸ ਮੌਕੇ 'ਤੇ ਐਸ ਐਮ ਸੀ ਚੇਅਰਮੈਨ ਸੁਖਵਿੰਦਰ ਸਿੰਘ ਤੇ ਸਰਬਜੀਤ ਕੌਰ ਮੈਂਬਰ ਐਸ ਐਮ ਸੀ  ਕਮੇਟੀ ਨੇ ਕਿਹਾ ਕਿ ਪ੍ਰਮੋਦ ਭਾਰਤੀ ਵਲੋ ਨਿਭਾਈਆਂ ਸੇਵਾਵਾਂ ਨੂੰ ਅਸੀਂ ਤੇ ਸਾਡੀ ਸੰਸਥਾ ਹਮੇਸ਼ਾ ਯਾਦ ਰਹਾਂਗੇ। ਇਸ ਮੌਕੇ 'ਤੇ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਦੀਸ ਲਾਲ, ਰਜਿੰਦਰ ਸ਼ਰਮਾ, ਪ੍ਰਿੰਸੀਪਲ ਤੇ ਸਾਬਕਾ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਿਹਾਰ ਸਿੰਘ ਬੈਂਸ, ਮਹਿੰਦਰ ਕੌਰ ਬੈਂਸ, ਰਾਹੁਲ ਛਿੱਬਾ,ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ, ਨਿਰਮਲ ਸਿੰਘ, ਵਿਵੇਕ ਮਾਰਕੰਡਾ, ਲੈਕਚਰਾਰ ਨਿਰਮਲ ਸਿੰਘ ਆਦਿ ਹਾਜ਼ਰ ਸਨ