ਪਟਿਆਲਾ, 28 ਮਈ: ਪਿੰਡਾਂ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਪੀ.ਐਸ.ਆਰ.ਐਲ.ਐਮ ਸਕੀਮ ਨੇ ਪਿੰਡ ਨਲਾਸ ਖੁਰਦ ਦੀ ਕਰਮਜੀਤ ਕੌਰ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਲਿਆਂਦਾ ਹੈ। ਆਪਣੇ ਤਜਰਬੇ ਸਾਂਝੇ ਕਰਦਿਆ ਕਰਮਜੀਤ ਕੌਰ ਦੱਸਿਆ ਕਿ ਹੋਰਨਾਂ ਘਰੇਲੂ ਔਰਤ ਦੀ ਤਰ੍ਹਾਂ ਉਹ ਵੀ ਆਪਣੇ ਛੋਟੇ ਪਰਿਵਾਰ ਨਾਲ ਰਹਿੰਦੀ ਸੀ, ਉਹ ਆਪਣੇ ਘਰ ਦਾ ਕੰਮ ਅਤੇ ਥੋੜਾ ਬਹੁਤਾ ਸਿਲਾਈ ਦਾ ਕੰਮ ਕਰਕੇ ਘਰ ਦੀਆਂ ਛੁੱਟੀ ਜ਼ਰੂਰਤਾਂ ਨੂੰ ਤਾਂ ਪੂਰਾ ਕਰ ਲੈਂਦੀ ਸੀ, ਪਰ ਵੱਡੀਆਂ ਲੋੜਾਂ ਦੀ ਪ੍ਰਾਪਤੀ ਲਈ ਕੁਝ ਵੱਡਾਂ ਕਰਨ ਦਾ ਸੋਚਿਆਂ ਤੇ ਫੇਰ ਉਹ ਪੀ.ਐਸ.ਆਰ.ਐਲ.ਐਮ ਸਕੀਮ ਅਧੀਨ ਬਣੇ ਸ਼ਕਤੀ ਸਮੂਹ ਵਿੱਚ ਸਕੱਤਰ ਦੇ ਤੌਰ 'ਤੇ ਕੰਮ ਕਰਨ ਲੱਗੀ। ਸਾਲ 2017 'ਚ ਪਿੰਡ ਨਲਾਸ ਖੁਰਦ ਵਿੱਚ ਮੈਂਬਰਾਂ ਵੱਲੋਂ ਕਰਮਜੀਤ ਕੌਰ ਨੂੰ ਬੁੱਕ ਕੀਪਰ ਬਣਾਉਣ ਦਾ ਫੈਸਲਾ ਲਿਆ ਗਿਆ, ਜੋ ਕਿ ਉਸ ਲਈ ਬਹੁਤ ਲਾਹੇਵੰਦ ਸਾਬਤ ਹੋਇਆ। ਬੁੱਕ ਕੀਪਰ ਦੀ ਟ੍ਰੇਨਿੰਗ ਕਰਮਜੀਤ ਕੌਰ ਨੂੰ ਬਲਾਕ ਇੰਚਾਰ ਸ਼ਿਵਾਨੀ ਬਸੀ ਤੋਂ ਮਿਲੀ। ਸਾਲ 2018 ਵਿੱਚ ਪਿੰਡ ਨਲਾਸ ਖੁਰਦ ਵਿੱਚ ਸੀ.ਐਲ.ਐਫ ਬਣਾਈ ਗਈ, ਜਿਸ ਵਿੱਚ ਵੀ ਕਰਮਜੀਤ ਕੌਰ ਨੂੰ ਹੀ ਬੁੱਕ ਕੀਪਰ ਬਣਾਇਆ ਗਿਆ। ਇਸ ਤੋਂ ਬਾਅਦ ਸਾਲ 2019 ਵਿੱਚ ਕਰਮਜੀਤ ਕੌਰ ਨੂੰ ਪੀ.ਐਸ.ਆਰ.ਐਲ.ਐਮ ਦੇ ਅਧੀਨ ਬੈਂਕ ਸਖੀ ਵੱਜੋਂ ਚੁਣਿਆ ਗਿਆ, ਜਿਸ ਲਈ ਉਸਨੂੰ 3 ਦਿਨਾਂ ਦੀ ਟ੍ਰੇਨਿੰਗ, ਸਟੇਟ ਪੱਧਰ 'ਤੇ ਮੁਹੱਈਆ ਕਰਵਾਈ ਗਈ।
ਕਰਮਜੀਤ ਕੌਰ ਨੂੰ ਪੰਜਾਬ ਨੈਸ਼ਨਲ ਬੈਂਕ 'ਚ ਬੈਂਕ ਸਖੀ ਦੀ ਨੌਕਰੀ ਮਿਲੀ। ਇਸ ਨਾਲ ਉਸਦੀ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਇਆ, ਅੱਜ ਉਹ ਲਗਭਗ 70 ਸਵੈ ਸਹਾਇਤਾ ਸਮੂਹਾਂ ਅਤੇ 8 ਪਿੰਡਾਂ ਨਾਲ ਜੁੜੀ ਹੋਈ ਹੈ। ਇਸ ਨਾਲ ਉਸਨੂੰ ਸਮਾਜਿਕ ਅਤੇ ਪਰਵਾਰਿਕ ਮਾਣ ਸਨਮਾਣ ਮਿਲੀਆ। ਕਰਮਜੀਤ ਕੌਰ ਵੱਲੋਂ ਬੈਂਕ ਸਖੀ ਦੇ ਨਾਲ-ਨਾਲ ਬੁੱਕ ਕੀਪਰ ਦਾ ਵੀ ਕੰਮ ਕੀਤਾ ਜਾਂਦਾ ਹੈ, ਜਿਸ ਨਾਲ ਉਸਦੀ ਆਮਦਨ ਵਿੱਚ ਵਾਧਾ ਹੋਇਆ।
ਸਾਲ 2021 ਵਿੱਚ ਕਰਮਜੀਤ ਕੌਰ ਨੇ ਸੀ.ਐਲ.ਐਫ ਕ੍ਰਾਂਤੀ ਵਿੱਚੋ 1,50,000 ਰੁਪਏ ਦਾ ਕਰਜਾ ਚੁੱਕਿਆ, ਇਸ ਕਰਜੇ ਨਾਲ ਉਸਨੇ ਆਪਣੇ ਘਰਵਾਲੇ ਨੇ ਗੱਡੀ ਖਰੀਦ ਕੇ ਦਿੱਤੀ ਅਤੇ ਉਸਦੇ ਵਪਾਰ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕੀਤੀ। ਅੱਜ ਕਰਮਜੀਤ ਕੌਰ ਆਰਥਿਕ, ਸਮਾਜਿਕ ਅਤੇ ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਹੋ ਗਈ ਹੈ ਅਤੇ ਆਪਣੇ ਪਰਿਵਾਰ ਦੇ ਨਾਲ-ਨਾਲ ਪਿੰਡ ਦੇ ਬਾਕੀ ਸਵੈ ਸਹਾਇਤਾ ਸਮੂਹਾਂ ਦੀ ਸਹਾਇਤਾ ਕਰਦੀ ਹੈ।
ਫੋਟੋ : ਕਰਮਜੀਤ ਕੌਰ ਹੋਰਨਾਂ ਔਰਤਾਂ ਨੂੰ ਜਾਣਕਾਰੀ ਦਿੰਦੇ ਹੋਏ।