ਢਾਹਾਂ ਕਲੇਰਾਂ ਹਸਪਤਾਲ ਵਿਖੇ 21 ਦਿਨਾਂ ਔਰਤਾਂ ਦਾ ਫਰੀ ਮੈਗਾ ਚੈੱਕਅਪ ਕੈਂਪ ਆਰੰਭ
ਬੰਗਾ : 09 ਮਈ :- () ਔਰਤਾਂ ਦਾ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 21 ਦਿਨਾਂ ਔਰਤਾਂ ਦਾ ਫਰੀ ਮੈਗਾ ਚੈੱਕਅਪ ਕੈਂਪ ਅੱਜ ਆਰੰਭ ਹੋ ਗਿਆ ਹੈ।ਕੈਂਪ ਦਾ ਉਦਘਾਟਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕੀਤਾ। ਇਸ ਮੌਕੇ ਕੈਂਪ ਦੀ ਜਾਣਕਾਰੀ ਦਿੰਦੇ ਸ. ਕਾਹਮਾ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਹਸਪਤਾਲ ਢਾਹਾਂ ਕਲੇਰਾਂ ਵਿਖੇ 21 ਦਿਨਾਂ ਔਰਤਾਂ ਦਾ ਫਰੀ ਮੈਗਾ ਚੈੱਕਅਪ ਕੈਂਪ 09 ਮਈ ਦਿਨ ਸੋਮਵਾਰ ਤੋਂ 30 ਮਈ 2022 ਤੱਕ ਲੱਗੇਗਾ। ਜਿਸ ਵਿਚ ਔਰਤਾਂ ਦੀਆਂ ਬਿਮਾਰੀਆਂ ਦਾ ਵਧੀਆ ਇਲਾਜ ਅਤੇ ਦੂਰਬੀਨੀ ਅਪਰੇਸ਼ਨ ਕਰਨ ਦੇ ਮਾਹਿਰ ਡਾ. ਚਾਂਦਨੀ ਬੱਗਾ ਐਮ ਐਸ ਰੋਜ਼ਾਨਾ ਸਵੇਰੇ 09 ਤੋਂ 02 ਵਜੇ ਦੁਪਹਿਰ ਤੱਕ ਫਰੀ ਚੈੱਕਅਪ ਕਰਿਆ ਕਰਨਗੇ। ਕੈਂਪ ਵਿਚ ਮਰੀਜ਼ਾਂ ਦੀ ਰਜਿਸਟਰੇਸ਼ਨ ਫਰੀ ਹੋਵੇਗੀ ਅਤੇ ਲੈਬੋਟਰੀ ਟੈੱਸਟਾਂ ਵਿਚ 50% ਦੀ ਵੱਡੀ ਛੋਟ ਦਿੱਤੀ ਜਾਵੇਗੀ।ਇਸ ਕੈਂਪ ਦੌਰਾਨ ਔਰਤਾਂ ਦੀ ਬੱਚੇਦਾਨੀ, ਅੰਡੇਦਾਨੀ ਦੇ ਦੂਰਬੀਨੀ ਤੇ ਟਾਂਕੇ ਵਾਲਾ 40 ਹਜ਼ਾਰ ਵਾਲਾ ਅਪਰੇਸ਼ਨ ਸਿਰਫ 13 ਹਜ਼ਾਰ ਰੁਪਏ (ਦਵਾਈਆਂ ਸਮੇਤ) ਵਿਚ ਕੀਤਾ ਜਾਵੇਗਾ ਅਤੇ ਔਰਤਾਂ ਦੀ ਨਸਬੰਦੀ/ਨਲਬੰਦੀ/ਫੈਮਲੀ ਪਲੈਨਿੰਗ ਦਾ 18 ਹਜ਼ਾਰ ਵਾਲਾ ਅਪਰੇਸ਼ਨ ਸਿਰਫ ਸੱਤ ਹਜ਼ਾਰ ਰੁਪਏ (ਦਵਾਈਆਂ ਸਮੇਤ) ਵਿਚ ਕੀਤਾ ਜਾਵੇਗਾ। ਕੈਂਪ ਮੌਕੇ ਬੱਚੇਦਾਨੀ ਦੇ ਕੈਂਸਰ ਦੀ 500 ਰੁਪਏ ਵਾਲੀ ਜਾਂਚ ਸਿਰਫ 200 ਰੁਪਏ ਕੀਤੀ ਜਾਵੇਗੀ । ਅੱਜ ਕੈਂਪ ਦੇ ਉਦਘਾਟਨੀ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਵਰਿੰਦਰ ਸਿੰਘ ਬਰਾੜ ਐੱਚ ਆਰ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਚਾਂਦਨੀ ਬੱਗਾ ਐਮ. ਐਸ. (ਔਰਤਾਂ ਦੀਆਂ ਬਿਮਾਰੀਆਂ ਅਤੇ ਦੂਰਬੀਨੀ ਅਪਰੇਸ਼ਨਾਂ ਦੇ ਮਾਹਿਰ), ਡਾ. ਦੀਪਕ ਦੁੱਗਲ, ਡਾ. ਜਸਦੀਪ ਸਿੰਘ ਸੈਣੀ, ਡਾ. ਨਵਜੋਤ ਸਿੰਘ ਸਹੋਤਾ, ਡਾ. ਰੋਹਿਤ ਮਸੀਹ, ਡਾ. ਗੁਰਸਵਰੀਨ ਕੌਰ ਕਾਹਲੋਂ, ਡਾ. ਰਾਹੁਲ ਗੋਇਲ, ਡਾ. ਗੁਰਤੇਜ ਸਿੰਘ, ਡਾ. ਕੁਲਦੀਪ ਸਿੰਘ, ਡਾ ਹਰਜੋਤਵੀਰ ਸਿੰਘ, ਡਾ. ਰਵੀਨਾ, ਰੌਨਿਕਾ ਕਾਹਲੋ ਡਾਈਟੀਸ਼ੀਅਨ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।
ਫ਼ੋਟੋ ਕੈਪਸ਼ਨ :- 21 ਦਿਨਾਂ ਔਰਤਾਂ ਦੀਆਂ ਬਿਮਾਰੀਆਂ ਦੇ ਫਰੀ ਚੈੱਕਅਪ ਕੈਂਪ ਦਾ ਉਦਘਾਟਨ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਨਾਲ ਹਨ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਅਤੇ ਡਾਕਟਰ ਸਾਹਿਬਾਨ