ਮਈ ਦਿਵਸ ਦੇ ਮੌਕੇ ਤੇ ਡੀ.ਐੱਲ.ਐੱਸ.ਏ. ਵਲੋਂ ਵੱਖ-ਵੱਖ ਥਾਂਈ ਸੈਮੀਨਾਰ ਆਯੋਜਿਤ।

ਨਵਾਂਸ਼ਹਿਰ, 2 ਮਈ:  ਮਈ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀ.ਜੇ.ਐੱਮ. ਕਮ-ਸਕੱਤਰ ਸ਼੍ਰੀ ਕਮਲਦੀਪ ਸਿੰਘ ਰੰਧਾਵਾ ਦੀਆਂ ਹਦਾਇਤਾਂ ਮੁਤਾਬਿਕ 4 ਵੱਖ-ਵੱਖ ਥਾਵਾਂ ਤੇ ਗੈਰ ਸੰਗਠਿਤ ਖੇਤਰ ਦੇ ਮਜ਼ਦੂਰਾਂ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਲਈ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਪਿੰਡ ਮੀਰਪੁਰ ਲੱਖਾ, ਬੁਹਾਰਾ, ਕੋਟ ਰਾਂਝਾ ਅਤੇ ਰਾਹੋਂ ਵਿਖੇ ਕਰਵਾਏ ਗਏ ਇਹਨਾਂ ਸੈਮੀਨਾਰਾਂ ਦੌਰਾਨ ਮਜ਼ਦੂਰਾਂ ਨੇ ਭਰਵੀਂ ਹਾਜ਼ਰੀ ਭਰਦਿਆਂ ਆਪਣੇ ਸੰਵਿਧਾਨਿਕ ਅਧਿਕਾਰਾਂ ਅਤੇ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਤੇ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਨੇ ਨਾਲਸਾ (ਲੀਗਲ ਸਰਵਿਸ ਟੂ ਦ ਵਰਕਰ ਇਨ ਅਨ-ਆਰਗੇਨਾਈਜ਼ਡ ਸੈਕਟਰ) ਸਕੀਮ-2015", "ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਈਮੈਂਟ ਗ੍ਰੰਟੀ ਐਕਟ-2005", "ਦ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ (ਰੈਗੂਲੇਸ਼ਨ ਆਫ਼ ਇੰਪਲਾਈਮੈਂਟ ਐਂਡ ਕੰਡੀਸ਼ਨ ਆਫ਼ ਸਰਵਿਸ) ਐਕਟ-1996" ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੇ ਜਾਣ ਸਬੰਧੀ ਜਾਣਕਾਰੀ ਦਿੱਤੀ। ਇਨ੍ਹਾਂ ਸੈਮੀਨਾਰਾਂ ਦੌਰਾਨ ਹਾਜ਼ਰ ਮਜ਼ਦੂਰਾਂ ਵਲੋਂ ਆਪਣੀਆਂ ਸਮੱਸਿਆਵਾਂ ਸਬੰਧੀ ਵੀ ਖੁੱਲ ਕੇ ਚਰਚਾ ਕੀਤੀ ਗਈ। ਇਹਨਾਂ ਸਮੱਸਿਆਂਵਾਂ ਨੂੰ ਕਲਮਬੰਦ ਕੀਤਾ ਗਿਆ ਤਾਂ ਜੋ ਇਹਨਾਂ ਸਮੱਸਿਆਵਾਂ ਨੂੰ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਸਕੇ।ਇਸ ਮੌਕੇ ਤੇ ਜਾਗਰੂਕਤਾ ਸਮੱਗਰੀ ਵੀ ਵੰਡੀ ਗਈ।  ਇਸ ਮੌਕੇ ਤੇ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਸਿਮਰਨਜੋਤ ਕੌਰ, ਚੰਦਰ ਪ੍ਰਕਾਸ਼, ਨਵਜੋਤ  ਕੌਰ ਭਾਰਤੀ ਐੱਮ.ਸੀ. ਰਾਹੋਂ, ਕਸ਼ਮੀਰ ਲਾਲ, ਜਸਵੀਰ, ਪਰਮਜੀਤ ਕੌਰ ਪੰਚ, ਕੁਲਵਿੰਦਰ, ਗੁਰਬਚਨ, ਲਛਮਣ, ਪੂਜਾ, ਅਤੇ ਮਨਜੀਤ ਕੌਰ ਆਦਿ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ।