ਨਵਾਂਸ਼ਹਿਰ 14 ਮਈ :- ਰਾਜ ਪੱਧਰ ਦੀ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ / ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਦੀਆਂ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਵਿਚ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ।ਇਹ ਪੀ੍ਰਖਿਆ 15 ਮਈ ਹੋਵੇਗੀ । ਇਹ ਪ੍ਰੀਖਿਆ ਰਾਜ ਦੇ ਸਾਰੇ ਜਿੱਲ੍ਹਾ ਅਤੇ ਤਹਿਸੀਲ ਹੈਡਕੁਆਰਟਰਾਂ ਤੇ ਆਯੋਜਿਤ ਕੀਤੀ ਜਾ ਰਹੀ ਹੈ। ਉਕਤ ਸਬੰਧੀ ਜਿੱਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਕੁਲਵਿੰਦਰ ਸਿੰਘ ਸਰਾਏ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਅਮਰੀਕ ਸਿੰਘ ਅਤੇ ਸਤਨਾਮ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਵੱਲੋਂ ਇਸ ਪ੍ਰੀਖਿਆ ਸਬੰਧੀ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਐਨ.ਐਮ.ਐਮ.ਐੱਸ.ਐੱਸ/ਪੀ.ਐੱਸ.ਟੀ ਐੱਸ.ਈ ਪ੍ਰੀਖਿਆ ਵਿਚ ਜ਼ਿਲ੍ਹੇ ਦੇ ਸਰਕਾਰੀ/ਸਹਾਇਤਾ ਪ੍ਰਾਪਤ /ਮਾਨਤਾ ਪ੍ਰਾਪਤ ਸਕੂਲਾਂ ਵਿਚੋਂ ਅੱਠਵੀਂ ਜਮਾਤ ਵਿਚ ਪੜ੍ਹ ਰਹੇ 1221 ਵਿਦਿਆਰਥੀ ਭਾਗ ਲੈਣਗੇ ।ਐਨ.ਐਮ.ਐਮ.ਐੱਸ.ਐੱਸ/ਪੀ.ਐੱਸ.ਟੀ ਐੱਸ.ਈ ਦੀ ਅੱਠਵੀਂ ਦੀ ਪ੍ਰੀਖਿਆ ਲਈ ਜ਼ਿਲ੍ਹੇ ਵਿਚ ਤਿੰਨ ਪ੍ਰੀਖਿਆ ਕੇਂਦਰ -ਸ.ਸ.ਸ.ਸ ਮਹਿੰਦੀਪੁਰ ਵਿਖੇ 388 ਬੱਚੇ, ਸ.ਸ.ਸ.ਸ.ਨਵਾਂਸ਼ਹਿਰ ਵਿਖੇ 553 ਬੱਚੇ ਅਤੇ ਸ.ਸ.ਸ.ਸ (ਕ)ਬੰਗਾ ਵਿਖੇ 280 ਬੱਚੇ ਇਹ ਪ੍ਰੀਖਿਆ ਦੇਣਗੇ। । ਇਹਨਾਂ ਪ੍ਰੀਖਿਆਵਾਂ ਦੇ ਸੁਚਾਰੂ ਸੰਚਾਲਨ ਲਈ ਸਟਾਫ਼ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਪ੍ਰੀਖਿਆ ਕੇਂਦਰਾਂ ਦੇ ਨੇੜੇ ਲੋੜੀਦੇ ਸੁਰੱਖਿਆ ਪ੍ਰਬੰਧ ਵੀ ਕਰ ਦਿੱਤੇ ਗਏ ਹਨ