ਨਵਾਂਸ਼ਹਿਰ 04 ਮਈ :- ਅੱਜ ਸੰਧੂ ਹਸਪਤਾਲ, ਨੇੜੇ ਬਰਨਾਲਾ ਗੇਟ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਵਿਖੇ ਦਮੇ ਅਤੇ ਖੰਘ ਦੇ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਸੰਧੂ ਹਸਪਤਾਲ ਤੋਂ ਸਾਹ ਦੀਆਂ ਬਿਮਾਰੀਆਂ ਦੇ ਸਪੈਸ਼ਲਿਸਟ ਡਾ: ਜਸਪ੍ਰੀਤ ਕੌਰ ਨੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ| ਦਮੇ ਅਤੇ ਛਾਤੀ ਦੀ ਅਲਰਜੀ ਦੇ ਮਰੀਜ਼ਾਂ ਲਈ ਫੇਫੜਿਆਂ ਦਾ ਵਿਸ਼ੇਸ਼ ਸਪਾਈਰੋਮੀਟਰ ਟੈਸਟ ਵੀ ਮੁਫ਼ਤ ਕੀਤਾ ਗਿਆ। ਇਹ ਟੈਸਟ ਫੇਫੜਿਆਂ ਦੀ ਜਾਂਚ ਕਰਦਾ ਹੈ ਅਤੇ ਖੰਘ ਅਤੇ ਸਾਹ ਚੜ੍ਹਨ ਦੀ ਤਕਲੀਫ਼ ਦੇ ਇਲਾਜ ਵਿੱਚ ਫਾਇਦੇਮੰਦ ਹੰਦਾ ਹੈ। ਕੈਂਪ ਵਿੱਚ ਛਾਤੀ ਦੀਆਂ ਬਿਮਾਰੀਆਂ ਦੇ 40 ਦੇ ਕਰੀਬ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕੁਝ ਮਰੀਜ਼ਾਂ ਨੂੰ ਮੁਫ਼ਤ ਐਕਸਰੇ ਦੀ ਸਹੂਲਤ ਵੀ ਦਿੱਤੀ ਗਈ। ਕੈਂਪ ਦੌਰਾਨ ਡਾ: ਜਸਪ੍ਰੀਤ ਕੌਰ ਨੇ ਮਰੀਜ਼ਾਂ ਨੂੰ ਦਮੇ ਦੀ ਸੰਭਾਲ ਸਬੰਧੀ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ| ਉਨ੍ਹਾਂ ਦੱਸਿਆ ਕਿ ਛਾਤੀ ਦੀ ਅਲਰਜੀ ਵਾਲੇ ਮਰੀਜ਼ਾਂ ਨੂੰ ਧੂੜ, ਪ੍ਰਦੂਸ਼ਣ, ਧੂੰਏਂ ਆਦਿ ਦੇ ਸੰਪਰਕ ਵਿੱਚ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਮਰੀਜ਼ਾਂ ਨੂੰ ਧੂੜ, ਮਿੱਟੀ ਜਾਂ ਧੂੰਏਂ ਵਾਲੀ ਥਾਂ 'ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ। ਉਹਨਾਂ ਮਰੀਜ਼ਾਂ ਨੂੰ ਸਾਹ ਲਈ ਇਨਹੇਲਰ ਅਤੇ ਨੈਬੂਲਾਈਜ਼ਰ ਦੀ ਵਰਤੋਂ ਕਰਨ ਦੇ ਸਹੀ ਤਰੀਕੇ ਬਾਰੇ ਵੀ ਦੱਸਿਆ। ਸੰਧੂ ਹਸਪਤਾਲ ਤੋਂ ਡਾ ਜੇ ਐਸ ਸੰਧੂ ਅਤੇ ਡਾ ਗੁਰਜੀਤ ਕੌਰ ਸੰਧੂ ਨੇ ਕਿਹਾ ਕਿ ਅਜਿਹੇ ਕੈਂਪ ਭਵਿੱਖ ਵਿੱਚ ਵੀ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਮਰੀਜ਼ ਇਨ੍ਹਾਂ ਦਾ ਲਾਭ ਉਠਾ ਸਕਣ। ਇਸ ਮੌਕੇ ਆਈ.ਸੀ.ਯੂ ਅਤੇ ਕ੍ਰਿਟੀਕਲ ਕੇਅਰ ਦੇ ਇੰਚਾਰਜ ਡਾ: ਗਗਨਦੀਪ ਸਿੰਘ ਵੀ ਮੌਜੂਦ ਸਨ। ਇਸ ਤੋਂ ਇਲਾਵਾ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ: ਰਵਨੀਤ ਕੌਰ, ਡਾ: ਅਨੁਜ ਕੁਮਾਰ ਅਤੇ ਸੰਧੂ ਹਸਪਤਾਲ ਦੇ ਸਮੁੱਚੇ ਸਟਾਫ਼ ਨੇ ਕੈਂਪ ਦੇ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ |