ਨਵਾਂਸ਼ਹਿਰ :- 8 ਜੁਲਾਈ (ਵਿਸ਼ੇਸ਼ ਪ੍ਰਤੀਨਿਧੀ) ਅੱਜ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਡਿਪੂ ਵਿਖੇ ਸ੍ਰੀ ਰਾਜੀਵ ਦੱਤਾ ਨੇ ਬਤੌਰ ਜਨਰਲ ਮੈਨੇਜਰ ਦਾ ਅਹੁਦਾ ਸੰਭਾਲਿਆ ਹੈ। ਸ੍ਰੀ ਦੱਤਾ ਨੇ ਕਿਹਾ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਮੈਨੂੰ ਸ਼ਹੀਦਾਂ ਦੀ ਧਰਤੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨਗਰ ਨਵਾਂਸ਼ਹਿਰ ਵਿਖੇ ਸੇਵਾ ਕਰਨਾ ਮੌਕਾ ਮਿਲਿਆ ਹੈ । ਉਨ੍ਹਾਂ ਕਿਹਾ ਕਿ ਉਹ ਨਵਾਂਸ਼ਹਿਰ ਡਿਪੂ ਤਰੱਕੀ ਅਤੇ ਵਿਕਾਸ ਲਈ ਆਪਣੇ ਸਮੂਹ ਸਟਾਫ ਦੇ ਸਹਿਯੋਗ ਨਾਲ ਲੋਕਾਂ ਨੂੰ ਵਧੀਆ ਸਫ਼ਰ ਦੀ ਸਹੂਲਤ ਪ੍ਰਦਾਨ ਕਰਨਗੇ । ਸ੍ਰੀ ਦੱਤਾ ਨੇ ਮੁਸਾਫਰਾਂ ਅਪੀਲ ਕੀਤੀ ਕਿ ਜੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ ।
ਇਸ ਤੋਂ ਪਹਿਲਾਂ ਅੱਜ ਜਨਰਲ ਮੈਨੇਜਰ ਸ੍ਰੀ ਰਾਜੀਵ ਦੱਤਾ ਦਾ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਡਿਪੂ ਵਿਖੇ ਪੁੱਜਣ 'ਤੇ ਐਸ.ਐਸ. ਗੁਰਨਾਮ ਸਿੰਘ (ਸੂਬਾ ਪ੍ਰਧਾਨ), ਮਨਜੀਤ ਸਿੰਘ ਸੁਪਰਡੈਂਟ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਅਤੇ ਸਮੂਹ ਸਟਾਫ ਨੇ ਨਿੱਘਾ ਸਵਾਗਤ ਕੀਤਾ ਗਿਆ ।
ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਨਵਾਂਸ਼ਹਿਰ ਡਿਪੂ ਵਿਖੇ ਪੰਜਾਬ ਰੋਡਵੇਜ ਅੰਮ੍ਰਿਤਸਰ ਤੋਂ ਜੀ.ਐੱਮ. ਪਰਮਜੀਤ ਸਿੰਘ ਅਤੇ ਜੀ.ਐੱਮ. ਹਰਿੰਦਰ ਸਿੰਘ ਗਿੱਲ ਵੀ ਪੁੱਜੇ ਸਨ। ਨਵਾਂਸ਼ਹਿਰ ਡਿਪੂ ਵਿਖੇ ਪਹੁੰਚਣ 'ਤੇ ਸਮੂਹ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਸਮੂਹ ਨਵਾਂਸ਼ਹਿਰ ਡੀਪੂ ਸਟਾਫ ਵੀ ਹਾਜ਼ਰ ਸੀ ।