ਸੋਮਵਾਰ ਤੋ ਖੁਲਣਗੇ 10 ਤੋ 12 ਵੀ ਤੱਕ ਦੇ ਸਾਰੇ ਸਕੂਲ
ਅੰਮ੍ਰਿਤਸਰ 25 ਜੁਲਾਈ: - ਪੰਜਾਬ ਸਰਕਾਰ ਦੇ ਆਦੇਸ਼ਾਂ ਤੇ 26 ਜੁਲਾਈ ਸੋਮਵਾਰ ਤੋ ਜ਼ਿਲ੍ਹੇ ਦੇ 10 ਵੀ ਕਲਾਸ ਤੋ ਲੈਕੇ 12 ਵੀ ਕਲਾਸ ਤੱਕ ਦੇ ਸਕੂਲ ਖੋਲੇ ਜਾ ਰਹੇ ਹਨ ਅਤੇ ਬੱਚਿਆਂ ਦੇ ਮਾਪਿਆਂ ਕੋਲੋ ਸਹਿਮਤੀ ਪੱਤਰ ਮਿਲਣ ਤੇ ਹੀ ਬੱਚਿਆਂ ਨੂੰ ਸਕੂਲਾਂ ਵਿਚ ਦਾਖਲਾ ਦਿੱਤਾ ਜਾਵੇਗਾ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਢੱਪਈ ਰੋਡ ਵਿਖੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵਲੋ ਲਗਾਏ ਗਏ ਪੰਜਵੇ ਖੂਨਦਾਨ ਕੈਪ ਦਾ ਉਦਘਾਟਨ ਕਰਨ ਸਮੇ ਕੀਤਾ। ਸ੍ਰੀ ਸੋਨੀ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੀ ਗਤੀ ਕਾਫੀ ਧੀਮੀ ਪੈ ਗਈ ਹੈ ਅਤੇ ਸਰਕਾਰ ਵਲੋ ਲਗਾਈਆਂ ਗਈਆਂ ਪਾਬੰਦੀਆਂ ਵਿਚ ਕਾਫੀ ਛੂਟ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸਕੁਲਾਂ ਦੇ ਬਾਹਰ ਬੱਚਿਆਂ ਨੂੰ ਸੈਨੀਟਾਈਜ਼ ਕਰਕੇ ਹੀ ਸਕੂਲ ਵਿਚ ਪ੍ਰਵੇਸ਼ ਕਰਨ ਦਿੱਤਾ ਜਾਵੇਗਾ ਅਤੇ ਬੱਚਿਆਂ ਲਈ ਮਾਸਕ ਲਗਾਉਣਾ ਵੀ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਸਕੂਲੀ ਅਧਿਆਪਕਾਂ ਨੂੰ ਵੈਕਸੀਨ ਦੀਆਂ ਦੋਵੇ ਡੋਜ਼ਾਂ ਲਗਣੀਆਂ ਜ਼ਰੂਰੀ ਹਨ ਅਤੇ ਕਲਾਸ ਰੂਮਾਂ ਵਿਚ ਵੀ ਬੱਚਿਆਂ ਨੂੰ ਉਚਿਤ ਦੂਰੀ ਤੇ ਬੈਠਾਇਆ ਜਾਵੇਗਾ। ਸ਼੍ਰੀ ਸੋਨੀ ਨੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵਲੋ ਲਗਾਏ ਗਏ ਖੂਨਦਾਨ ਕੈਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਸਥਾ ਵਲੋ ਹਰ ਸਾਲ ਖੂਨਦਾਨ ਕੈਪ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀਆਂ ਵਲੋ ਖੂਨਦਾਨ ਕੀਤਾ ਜਾ ਰਿਹਾ ਹੈ, ਉਹ ਸਭ ਤੋ ਵੱਡੇ ਦਾਨੀ ਹਨ। ਉਨ੍ਹਾਂ ਕਿਹਾ ਕਿ ਕੈਪਾ ਦੋਰਾਨ ਇਕੱਠੇ ਕੀਤੇ ਗਏ ਖੂਨ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੱਖਿਆ ਜਾਂਦਾ ਹੈ ਅਤੇ ਲੋੜ ਪੈਣ ਤੇ ਲੋੜਵੰਦ ਲੋਕਾਂ ਨੂੰ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਕ ਯੂਨਿਟ ਦੇ ਖੂਨ ਨਾਲ 4 ਵਿਅਕਤੀਆਂ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਸ਼੍ਰੀ ਸੋਨੀ ਨੇ ਸਹਿਰ ਦੀਆਂ ਸਾਰੀਆਂ ਐਨ ਜੀ ਓਜ਼ ਨੂੰ ਅਪੀਲ ਕੀਤੀ ਕਿ ਉਹ ਵੀ ਵੱਧ ਤੋੱ ਵੱਧ ਖੂਨਦਾਨ ਕੈਪ ਲਗਾਉਣ ਤਾਂ ਜੋ ਹਾਦਸਿਆਂ ਵਿਚ ਸ਼ਿਕਾਰ ਹੋਏ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਖੂਨਦਾਨ ਕੈਪ ਮੋਕੇ 119 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਕੋਸਲਰ ਵਿਕਾਸ ਸੋਨੀ, ਸ਼੍ਰੀ ਸੁਰਿੰਦਰ ਛਿੰਦਾ, ਸ: ਸਰਬਜੀਤ ਸਿੰਘ ਲਾਟੀ,ਸ਼੍ਰੀ ਸੋਭਿਤ ਬੱਬਰ, ਸ: ਗੁਰਨਾਮ ਸਿੰਘ ਗਾਮਾ, ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਦੇ ਸ਼੍ਰੀ ਰਾਕੇਸ਼ ਸੇਠੀ, ਸ਼੍ਰੀ ਸੂਰਜ ਕੁਮਾਰ,ਸ਼੍ਰੀ ਦੇਸਰਾਜ, ਸ਼੍ਰੀ ਹਰਭਜਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

ਕੈਪਸ਼ਨ: ---ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵਲੋ ਢੱਪਈ ਰੋਡ ਵਿਖੇ ਲਗਾਏ ਖੂਨਦਾਨ ਕੈਪ ਦਾ ਉਦਘਾਟਨ ਕਰਦੇ ਹੋਏ। ਨਾਲ ਹਨ ਕੋਸਲਰ ਵਿਕਾਸ ਸੋਨੀ, ਸ਼੍ਰੀ ਸੁਰਿੰਦਰ ਛਿੰਦਾ