ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਖ਼ੂਨਦਾਨ

ਪਟਿਆਲਾ, 19 ਜੁਲਾਈ:- ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਇੱਥੇ ਵੀਰ ਹਕੀਕਤ ਰਾਏ ਸਕੂਲ 'ਚ ਖ਼ੂਨਦਾਨ ਕੈਂਪ 'ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਖ਼ੁਦ ਵੀ ਖ਼ੂਨਦਾਨ ਕੀਤਾ। ਉਨ੍ਹਾਂ ਖ਼ੂਨਦਾਨ ਨੂੰ ਮਹਾਨ ਦਾਨ ਦੱਸਦਿਆਂ ਕਿਹਾ ਕਿ ਇੱਕ ਤੰਦਰੁਸਤ ਵਿਅਕਤੀ ਨੂੰ ਲਗਾਤਾਰ ਖ਼ੂਨਦਾਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਕਿਸੇ ਲੋੜਵੰਦ ਨੂੰ ਇਹ ਖ਼ੂਨ ਲਗਾਕੇ ਉਸਦਾ ਜੀਵਨ ਬਚਾਇਆ ਜਾ ਸਕੇ। ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਵਿਪਨ ਸ਼ਰਮਾ ਵੱਲੋਂ ਲਗਾਏ ਗਏ ਇਸ ਕੈਂਪ 'ਚ ਵੱਡੀ ਗਿਣਤੀ ਖ਼ੂਨਦਾਨੀਆਂ ਨੇ ਸ਼ਮੂਲੀਅਤ ਕਰਕੇ ਖ਼ੂਨਦਾਨ ਕੀਤਾ। ਸ੍ਰੀ ਸ਼ਰਮਾ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਉਨ੍ਹਾਂ ਦੀ ਸੰਸਥਾ ਲਗਾਤਾਰ ਲੋਕ ਸੇਵਾ 'ਚ ਲੱਗੀ ਹੋਈ ਹੈ। ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਅੰਦਰ ਗਊਧਨ ਦੀ ਸੰਭਾਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਰਾਜ ਦੀਆਂ ਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ। ਚੇਅਰਮੈਨ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਗਊਸ਼ਾਲਾਵਾਂ 'ਚ ਜਾ ਕੇ ਗਊਧਨ ਦੀ ਸੇਵਾ ਕਰਕੇ ਆਪਣਾ ਯੋਗਦਾਨ ਪਾਉਣ। ਇਸ ਮੌਕੇ ਕਰਨ ਗੌੜ, ਅਰਵਿੰਦ ਸ਼ਰਮਾ, ਰੋਹਿਤ ਚੋਪੜਾ, ਮੋਹਿਤ ਜਿੰਦਲ, ਅਮਿਤ ਗੋਇਲ, ਚੇਤਨ ਸ਼ਰਮਾ, ਵਿਨੇ ਕੁਮਾਰ, ਸੌਰਭ ਸ਼ਰਮਾ, ਸਨੀ ਸਤੀਜਾ, ਸਨੀ ਸ਼ਰਮਾ, ਮੋਹਿਤ ਪੁਰੀ ਅਤੇ ਮਨਜੀਤ ਕੁਮਾਰ ਆਦਿ ਵੀ ਮੌਜੂਦ ਸਨ।