ਕਿਰਤੀ ਕਿਸਾਨ ਯੂਨੀਅਨ ਕਰਵਾ ਰਹੀ ਹੈ ਪਿੰਡਾਂ ਵਿਚ ਮੀਟਿੰਗਾਂ
ਨਵਾਂਸ਼ਹਿਰ 19 ਜੁਲਾਈ : ਸੰਯੁਕਤ ਕਿਸਾਨ ਮੋਰਚੇ ਵਲੋਂ 22 ਜੁਲਾਈ ਤੋਂ 13 ਅਗਸਤ ਤੱਕ ਸੰਸਦ ਅੱਗੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਜੋਰਾਂ ਉੱਤੇ ਚੱਲ ਰਹੀਆਂ ਹਨ।ਇਸਦੇ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਕਈ ਪਿੰਡਾਂ ਵਿਚ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਆ।ਮੀਟਿੰਗਾਂ ਵਿਚ ਕਈ ਕਿਸਾਨਾਂ ਨੇ ਦਿੱਲੀ ਜਾਣ ਲਈ ਯੂਨੀਅਨ ਆਗੂਆਂ ਕੋਲ ਆਪਣੇ ਨਾਂਅ ਦਰਜ ਕਰਵਾਏ।ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਦੱਸਿਆ ਕਿ ਇਹਨਾਂ ਤਿਆਰੀ ਮੀਟਿੰਗਾਂ ਨੂੰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ, ਸੁਰਿੰਦਰ ਸਿੰਘ ਮਹਿਰਮਪੁਰ, ਬੂਟਾ ਸਿੰਘ,ਮੋਹਨ ਸਿੰਘ ਲੰਗੜੋਆ, ਬਿੱਕਰ ਸਿੰਘ ਸ਼ੇਖੂਪੁਰ ਬਲਜਿੰਦਰ ਸਿੰਘ ਪੰਚ ਸਹਿਬਾਜ ਪੁਰ ਨੇ ਸੰਬੋਧਨ ਕੀਤਾ।ਮਜਾਰਾ ਖੁਰਦ, ਲੰਗੜੋਆ, ਅਸਮਾਨ ਪੁਰ,ਸਕੋਹ ਪੁਰ,ਸ਼ਹਾਬਪੁਰ, ਲੋਦੀ ਪੁਰ,ਸਹਿਬਾਜ ਪੁਰ ਪਿੰਡਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੇ ਮਾਮਲੇ ਵਿਚ ਮੋਦੀ ਸਰਕਾਰ ਨੇ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ। 7 ਮਹੀਨਿਆਂ ਤੋਂ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਹੱਦਾਂ ਉੱਤੇ ਮੋਰਚਾ ਲਾਈ ਬੈਠਾ ਹੈ, 600 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ।ਦੇਸ਼ ਦਾ ਕਿਸਾਨ ਇਹਨਾਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਗੈਰ ਜਰੂਰੀ ਕਰਾਰ ਦੇ ਚੁੱਕਾ ਹੈ ਪਰ ਮੋਦੀ ਸਰਕਾਰ ਇਹ ਕਾਨੂੰਨ ਕਿਸਾਨਾਂ ਉੱਤੇ ਠੋਸਣ ਦੀ ਜਿਦ ਕਰ ਰਹੀ ਹੈ।ਉਹਨਾਂ ਕਿਹਾ ਕਿ ਕਿਸਾਨ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਦੰਮ ਲੈਣਗੇ।ਕਿਸਾਨਾਂ ਦੇ ਇਸ ਸੰਘਰਸ਼ੀ ਤੂਫ਼ਾਨ ਅੱਗੇ ਮੋਦੀ ਸਰਕਾਰ ਧਾਰਾਸ਼ਾਹੀ ਹੋ ਜਾਵੇਗੀ।ਉਹਨਾਂ ਕਿਹਾ ਕਿ ਕਿਸਾਨ ਸੰਸਦ ਅੱਗੇ ਧਰਨਾ ਮਾਰਨ ਲਈ ਬੜੇ ਉਤਸ਼ਾਹ ਵਿਚ ਹਨ।ਉਹਨਾਂ ਕਿਹਾ ਕਿ ਕਿਸਾਨ ਆਪਣੀ ਅਤੇ ਆਪਣੇ ਬੱਚਿਆਂ ਦੇ ਭਵਿੱਖ ਦੀ ਲੜਾਈ ਲੜ ਰਹੇ ਹਨ ਇਸ ਲੜਾਈ ਵਿਚ ਸਰਕਾਰੀ ਜਬਰ, ਝੂਠੇ ਕੇਸਾਂ ਦਾ ਡਰ ਅਤੇ ਜੇਹਲਾਂ ਕਿਸਾਨਾਂ ਦੀ ਹਿੰਮਤ ਅਤੇ ਹੌਸਲੇ ਨੂੰ ਢਾਹ ਨਹੀਂ ਲਾ ਸਕਦੀਆਂ।
ਕੈਪਸ਼ਨ:ਪਿੰਡ ਲੰਗੜੋਆ ਵਿਖੇ ਮੀਟਿੰਗ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਵਰਕਰ।