ਅੰਮ੍ਰਿਤਸਰ, 19 ਜੁਲਾਈ:- ਸੰਸਥਾ ਸਟੇਟ ਆਫਟਰ ਕੇਅਰ ਹੋਮ (ਨਾਰੀ ਨਿਕੇਤਨ) ਮਜੀਠਾ ਰੋਡ ਵਿਖੇ ਜਲਦ ਹੀ ਅਬਜਰਵੇਸ਼ਨ ਹੋਮ ਅਤੇ ਵਰਕਿੰਗ ਵੂਮੈਨ ਹੋਸਟਲ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਸਬੰਧੀ ਖਾਲੀ ਪਈ ਥਾਂ ਨੂੰ ਹੋਰ ਬੇਹਤਰ ਤਰੀਕੇ ਨਾਲ ਵਰਤੋਂ ਵਿੱਚ ਲਿਆਂਦਾ ਜਾਵੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ,ਅੰਮ੍ਰਿਤਸਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਵੱਲੋ ਸੰਸਥਾ ਸਟੇਟ ਆਫਟਰ ਕੇਅਰ ਹੋਮ, ਮਜੀਠਾ ਰੋਡ , ਅੰਮ੍ਰਿਤਸਰ ਦਾ ਦੌਰਾ ਕਰਨ ਉਪਰੰਤ ਕੀਤਾ ਗਿਆ । ਸ੍ਰ ਖਹਿਰਾ ਨੇ ਦੱਸਿਆ ਕਿ ਇਸ ਸਬੰਧੀ ਮੁੱਖ ਆਰਟੀਟੈਕਟਰ ਪੰਜਾਬ ਅਤੇ ਪੀ:ਡਬਲਿਯੂ:ਡੀ ਦੇ ਅਧਿਕਾਰੀਆਂ ਨਾਲ ਜਲਦ ਹੀ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਬਿਲਡਿੰਗਾਂ ਦਾ ਨਿਰਮਾਣ ਜਲਦ ਸ਼ੁਰੂ ਕੀਤਾ ਜਾ ਸਕੇ। ਇਸ ਮੌਕੇ ਸ੍ਰ ਖਹਿਰਾ ਵੱਲੋਂ ਸਟੇਟ ਆਫਟਰ ਕੇਅਰ ਹੋਮ ਵਿੱਚ ਰਹਿ ਰਹੀਆਂ ਸਹਿਵਾਸ਼ਣਾ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ। ਡਿਪਟੀ ਕਮਿਸ਼ਨਰ ਨੇ ਸੁਪਰਡੰਟ ਸਟੇਟ ਆਫਟਰ ਕੇਅਰ ਹੋਮ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਦੀਆਂ ਮੁਸ਼ਕਲਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਐਸ. ਡੀ.ਐਮ.-2 ਸ੍ਰੀਮਤੀ ਅਨਾਇਤ ਗੁਪਤਾ, ਸ੍ਰੀ ਮਨਜਿੰਦਰ ਸਿੰਘ ਜਿਲਾ ਪ੍ਰੋਗਰਾਮ ਅਫਸਰ, ਸ੍ਰੀ ਅਸ਼ੀਸ਼ਇੰਦਰ ਸਿੰਘ ਜਿਲਾ ਸਮਾਜਿਕ ਸੁਰੱਖਿਆ ਅਫਸਰ, ਸ੍ਰੀਮਤੀ ਪਵਨ ਡੀ.ਸੀ.ਪੀ.ੳ, ਸ੍ਰੀ ਮਤੀ ਰਾਜਿਦਰ ਕੌਰ ਸੁਪਰਡੈਟ ਸਟੇਟ ਆਫਟਰ ਕੇਅਰ ਹੋਮ ਅਤੇ ਮਿਸ ਸਵਿਤਾ ਸੁਪਰਡੈਟ ਸਟੇਟ ਆਫਟਰ ਕੇਅਰ ਹੋਮ ਅੰਮ੍ਰਿਤਸਰ ਹਾਜਰ ਸਨ।