ਓ. ਪੀ. ਸੋਨੀ ਨੇ ਆਪਣੇ ਪਿੰਡ ਦੀ ਪੰਚਾਇਤ ਅਤੇ ਸਕੂਲ ਨੂੰ ਦਿੱਤੇ 40 ਲੱਖ ਰੁਪਏ

ਅੰਮ੍ਰਿ੍ਰਤਸਰ 29 ਜੁਲਾਈ :-ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਪਿੰਡ ਭੀਲੋਵਾਲ ਪੱਕਾ ਜੱਦੀ ਪਿੰਡ ਵਿਖੇ ਸ਼੍ਰੀ ਬਾਵਾ ਨਾਗਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਹਰ ਸਾਲ ਦੀ ਤਰ੍ਹਾਂ ਬਾਬਾ ਨਾਗਾ ਜੀ ਦੇ ਦਰਬਾਰ ਤੇ ਸਲਾਨਾ ਮੇਲੇ ਵਿਚ ਹਾਜਰੀ ਭਰੀ। ਇਸ ਮੌਕੇ ਸ੍ਰੀ ਸੋਨੀ ਨੇ ਪਿੰਡ ਵਾਸੀਆਂ ਦੀਆਂ ਮੁਸਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਰਵਾਇਆ। ਇਸ ਮੌਕੇ ਸ੍ਰੀ ਸੋਨੀ ਨੇ ਪਿੰਡ ਦੇ ਸੀਨੀਅਰ ਸਕੈਂਡਰੀ ਸਰਕਾਰੀ ਸਕੂਲ ਜੋ ਕਿ ਉਨ੍ਹਾਂ ਵੱਲੋ ਸਮਾਰਟ ਸਕੂਲ ਬਣਾ ਦਿੱਤਾ ਗਿਆ ਹੈ ਨੂੰ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨਾ ਨੇ ਬਾਬਾ ਸਗਨ ਮਗਨ ਦਰਬਾਰ ਧਰਮਸ਼ਾਲਾ ਕਮੇਟੀ ਨੂੰ 5 ਲੱਖ ਰੁਪਏ ਅਤੇ ਭੀਲੋਵਾਲ ਪੰਚਾਇਤ ਨੂੰ 15 ਲੱਖ ਰੁਪਏ ਦੇਣ ਦਾ ਐਲਾਨ ਕੀਤਾ।  ਸ੍ਰੀ ਸੋਨੀ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਕੰਮਾਂ ਵਾਸਤੇ ਸਰਕਾਰ ਕੋਲ ਰੁਪਏ ਦੀ ਕੋਈ ਘਾਟ ਨਹੀ ਹੈ। ਉਨਾਂ ਇਸ ਮੌਕੇ ਦੀ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਅਰਦਾਸ ਕੀਤੀ ਕਿ ਪ੍ਰਮਾਤਮਾ ਇਲਾਕੇ ਉਤੇ ਮਿਹਰ ਭਰਿਆ ਹੱਥ ਰੱਖੇ। ਉਨਾਂ ਕਿਹਾ ਕਿ ਅੱਜ ਮੈਂ ਜਿਸ ਮੁਕਾਮ 'ਤੇ ਪੁਜਾ ਹਾਂ ਉਹ ਸਭ ਮੇਰੇ ਪਿੰਡ ਵਾਸੀਆਂ ਦੀਆਂ ਦੁਆਵਾਂ ਸੱਦਕਾ ਸੰਭਵ ਹੋਇਆ ਹੈ ਅਤੇ ਇਥੇ ਬਿਤਾਏ ਦਿਨਾਂ  ਦੀਆਂ ਯਾਦਾਂ ਅੱਜ ਵੀ ਮੇਰੇ ਦਿਮਾਗ ਵਿੱਚ ਤਰੋਤਾਜਾ ਹਨ। ਉਨਾਂ ਇਸ ਮੌਕੇ ਹਵਨ ਯਗ ਵਿੱਚ ਵੀ ਭਾਗ ਲਿਆ।ਇਸ ਮੌਕੇ ਸ੍ਰੀ ਸ਼ਾਮ ਸੋਨੀ, ਸ੍ਰੀ ਅਸ਼ੋਕ ਸੋਨੀ, ਕੌਂਸਲਰ ਵਿਕਾਸ ਸੋਨੀ, ਰਾਘਵ ਸੋਨੀ, ਸੁਖਾ ਸਰਪੰਚ, ਸੁਬਾ ਸਿੰਘ, ਵਿਪਨ ਕੁਮਾਰ, ਮਨੀਸ ਕੁਮਾਰ, ਪਿ੍ਰੰਸੀਪਲ ਸੁਰਜੀਤ ਕੌਰ, ਰਾਜ ਕੁਮਾਰ, ਸੁਨੀਲ ਵੋਹਰਾ, ਗੁਲਸਨ ਵੋਹਰਾ, ਰਾਜਿੰਦਰ ਸਿੰਘ ਵੀ ਹਾਜ਼ਰ ਸਨ।