ਕਿਰਤੀ ਕਿਸਾਨ ਯੂਨੀਅਨ ਦੇ ਆਗੂ ਚੂਹਿਆਂ ਦੀ ਸਮੱਸਿਆ ਦੇ ਹੱਲ ਲਈ ਮੁੱਖ ਖੇਤੀਬਾੜੀ ਅਫਸਰ ਨੂੰ ਮਿਲੇ

ਨਵਾਂਸ਼ਹਿਰ 13 ਜੁਲਾਈ (:- ਅੱਜ  ਕਿਰਤੀ ਕਿਸਾਨ ਯੂਨੀਅਨ ਦਾ ਵਫਦ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਦੀ ਅਗਵਾਈ ਵਿਚ ਚੂਹਿਆਂ ਦੀ ਸਮੱਸਿਆ ਨੂੰ ਲੈਕੇ ਮੁੱਖ ਖੇਤੀਬਾੜੀ ਅਫ਼ਸਰ ਰਾਜ ਕੁਮਾਰ ਨੂੰ ਮਿਲਿਆ ਜਿਸਨੇ ਯੂਨੀਅਨ ਆਗੂਆਂ ਨੂੰ  ਦੋ ਤਿੰਨ ਦਿਨ ਵਿਚ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ। ਕਿਸਾਨ ਮੱਖਣ ਸਿੰਘ ਭਾਨਮਜਾਰਾ ਨੇ ਦੱਸਿਆ ਕਿ ਭਾਨਮਜਾਰਾ, ਬੜਵਾ,ਜੈਨ ਪੁਰ, ਮਹਿੰਦ ਪੁਰ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਨੂੰ ਚੂਹੇ ਬਰਬਾਦ ਕਰ ਰਹੇ ਹਨ। ਚੂਹੇ ਝੋਨਾ ,ਮੱਕੀ ,ਕਮਾਦ ਅਤੇ ਪੌਪੂਲਰ ਦੇ ਬੂਟਿਆਂ ਦਾ ਨੁਕਸਾਨ ਕਰ ਚੁੱਕੇ ਹਨ। ਦਿਨ ਵੇਲੇ ਇਹ ਚੂਹੇ ਡੁੱਡਾਂ ਵਿਚ ਵੜ ਜਾਂਦੇ ਹਨ ਅਤੇ ਸੂਰਜ ਛਿਪਣ ਤੋਂ ਬਾਅਦ ਡੁੱਡਾਂ ਵਿਚੋਂ ਬਾਹਰ ਨਿਕਲਕੇ ਫਸਲਾਂ ਉੱਤੇ ਹਮਲਾ ਬੋਲਦੇ ਹਨ।ਉਹਨਾਂ ਦੱਸਿਆ ਕਿ ਚੂਹਿਆਂ ਨੇ ਝੋਨੇ ਦੀ ਪਨੀਰੀ ਦਾ ਵੀ ਵੱਡੇ ਪੱਧਰ ਉੱਤੇ ਨੁਕਸਾਨ ਕੀਤਾ ਹੈ।
ਕੈਪਸ਼ਨ : ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੁੱਖ ਖੇਤੀਬਾੜੀ ਅਫਸਰ ਨਾਲ ਗੱਲਬਾਤ ਕਰਦੇ ਹੋਏ।