ਕੋਰੋਨਾ ਦਾ ਦਹਿਲ ਖਤਮ ਹੋਣ ਪਿੱਛੋਂ ਸਕੂਲਾਂ ਵਿੱਚ ਫਿਰ ਪਰਤੀ ਰੌਣਕ

 ਨਵਾਂਸ਼ਹਿਰ 26 ਜੁਲਾਈ :- ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਘਟਣ ਤੋਂ ਬਾਅਦ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਫਿਰ ਰੌਣਕ ਪਰਤ ਆਈ ਹੈ। ਇਸੇ ਲੜੀ ਤਹਿਤ ਅੱਜ ਸ.ਸ.ਸ.ਸ. ਲੰਗੜੋਆ ਵਿਖੇ ਦਸਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਬੜੇ ਚਾਵਾਂ ਨਾਲ ਸਕੂਲੀ ਸਿੱਖਿਆ ਪ੍ਰਾਪਤ ਜਦੋਂ ਹੀ ਮੁੱਖ ਗੇਟ ਤੇ ਦਸਤਕ ਦਿੱਤੀ ਤਾਂ ਸਕੂਲ ਮੁਖੀ ਅਮਰਜੀਤ ਲਾਲ ਵਲੋਂ ਆਪਣੇ ਸਮੂਹ ਸਟਾਫ ਸਮੇਤ ਬੱਚਿਆਂ ਨੂੰ ਪਿਆਰ ਨਾਲ ਜੀਅ ਆਇਆਂ ਕਿਹਾ ਗਿਆ। ਇਸ ਨਾਲ ਬੱਚਿਆਂ ਵਿੱਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਉਹਨਾਂ ਅਨੁਸਾਰ ਜੋ ਵਿੱਦਿਆ ਅਸੀਂ ਅਧਿਆਪਕ ਦੇ ਸਾਹਮਣੇ ਬੈਠ ਕੇ ਹਾਸਲ ਕਰ ਸਕਦੇ ਹਾਂ ਉਹ ਆਨਲਾਈਨ ਪ੍ਰਕਿਰਿਆ ਨਾਲ ਨਹੀਂ ਕੀਤੀ ਜਾ ਸਕਦੀ। ਦਸਵੀਂ ਜਮਾਤ ਦੇ ਵਿਦਿਆਰਥੀ ਜਸਕੀਰਤ ਸਿੰਘ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੂੰ ਬੱਚਿਆਂ ਦੀ ਪੜ੍ਹਾਈ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮਹਾਂਮਾਰੀ ਤੋਂ ਬਚਣ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਕੋਈ ਵੀ ਬੱਚਾ ਪੜ੍ਹਾਈ ਤੋਂ ਵਿਰਵਾ ਨਾ ਰਹਿ ਸਕੇ। ਉਸਨੇ ਕਿਹਾ ਹੈ ਬਹੁਤ ਸਾਰੇ ਬੱਚਿਆਂ ਕੋਲ ਤੇ ਉਹਨਾਂ ਦੇ ਮਾਪਿਆਂ ਕੋਲ ਆਨਲਾਈਨ ਪ੍ਰਕਿਰਿਆ ਲਈ ਮੋਬਾਈਲ ਜਾਂ ਨੈਟ ਦੀ ਸਹੂਲਤ ਨਹੀਂ ਹੁੰਦੀ ਜਿਸ ਕਰਕੇ ਉਹ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ। ਸਕੂਲ ਮੁਖੀ ਵਲੋਂ ਆਪਣੇ ਸਟਾਫ ਸਮੇਤ ਬੱਚਿਆਂ ਨੂੰ ਮਨ ਲਾ ਕੇ ਪੜ੍ਹਨ ਦੀ ਗੱਲ ਕਹੀ ਤੇ ਸਰਕਾਰ ਦੇ ਇਸ ਉਪਰਾਲੇ ਦਾ ਧੰਨਵਾਦ ਵੀ ਕੀਤਾ ਗਿਆ।ਇਸ ਮੌਕੇ ਮੈਡਮ ਗੁਨੀਤ ਕੌਰ, ਸਰਬਜੀਤ ਕੌਰ , ਪੂਜਾ ਸ਼ਰਮਾ, ਗੁਰਪ੍ਰੀਤ ਕੌਰ, ਮੀਨਾ ਰਾਣੀ,ਸਪਨਾ, ਮੇਨਕਾ, ਹਰਿੰਦਰ ਸਿੰਘ, ਸਰਬਜੀਤ ਸਿੰਘ, ਸੁਸ਼ੀਲ ਕੁਮਾਰ,ਦੇਸ ਰਾਜ, ਗੁਰਪ੍ਰੀਤ ਸਿੰਘ,ਹਿੰਮਾਸੂ ਸੋਬਤੀ ਆਦਿ ਹਾਜ਼ਰ ਸਨ।

Virus-free. www.avast.com