ਢਾਹਾਂ ਕਲੇਰਾਂ ਹਸਪਤਾਲ ਵਿਖੇ ਮਾਹਿਰ ਡਾਕਟਰਾਂ ਨੇ ਡੇਢ ਸਾਲ ਦੀ ਬੱਚੀ ਪ੍ਰਨੀਤ ਦੇ ਸਿਰ ਤੇ ਲੱਗੀ
ਬਹੁਤ ਗੰਭੀਰ ਸੱਟ ਦਾ ਸਫਲ ਅਪਰੇਸ਼ਨ ਕਰਕੇ ਬੱਚੀ ਦਾ ਜੀਵਨ ਬਚਾਇਆ ਗਿਆ
ਬਹੁਤ ਗੰਭੀਰ ਸੱਟ ਦਾ ਸਫਲ ਅਪਰੇਸ਼ਨ ਕਰਕੇ ਬੱਚੀ ਦਾ ਜੀਵਨ ਬਚਾਇਆ ਗਿਆ
ਬੰਗਾ : 16 ਜੁਲਾਈ ( ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਊਰੋ ਸਰਜਨ ਡਾ ਜਸਦੀਪ ਸਿੰਘ ਸੈਣੀ, ਬੱਚਿਆਂ ਦੀ ਬਿਮਾਰੀਆਂ ਦੇ ਮਾਹਿਰ ਡਾ. ਗੁਰਸਵਰੀਨ ਕੌਰ ਕਾਹਲੋਂ ਅਤੇ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਟੀ. ਅਗਰਵਾਲ ਦੀ ਮੈਡੀਕਲ ਟੀਮ ਨੇ ਸਿਰਫ ਡੇਢ ਕੁ ਸਾਲ ਦੀ ਨਿੱਕੀ ਬੱਚੀ ਪ੍ਰਨੀਤ ਕੌਰ ਦੇ ਸਿਰ ਤੇ ਲੱਗੀ ਬਹੁਤ ਗੰਭੀਰ ਸੱਟ ਦਾ ਸਫਲ ਅਪਰੇਸ਼ਨ ਕਰਕੇ ਉਸਦਾ ਜੀਵਨ ਬਚਾਇਆ ਗਿਆ ਹੈ । ਬੱਚੀ ਦੇ ਪਿਤਾ ਬਲਜਿੰਦਰ ਕੁਮਾਰ ਅਨੁਸਾਰ ਘਰ ਵਿਚ ਖੇਡਦੇ ਵੇਲੇ ਬੱਚੀ ਪ੍ਰਨੀਤ ਡਿੱਗ ਪਈ ਸੀ ਅਤੇ ਉਸਦੇ ਸਿਰ ਤੇ ਸੱਟ ਲੱਗਣ ਨਾਲ ਬੱਚੀ ਦੀ ਹਾਲਤ ਕਾਫੀ ਖਰਾਬ ਹੋ ਰਹੀ ਸੀ । ਉਹ ਆਪਣੀ ਧੀ ਨੂੰ ਜਲੰਧਰ ਦੇ ਇੱਕ ਵੱਡੇ ਹਸਪਤਾਲ ਵਿਚ ਇਲਾਜ ਕਰਵਾਉਣ ਲੈ ਗਏ ਜਿੱਥੇ ਕਾਫੀ ਦਿਨ ਦਾਖਲ ਰਹੇ ਪਰ ਬੱਚੀ ਪ੍ਰਨੀਤ ਦੀ ਸੱਟ ਨੂੰ ਕੋਈ ਫਰਕ ਨਹੀਂ ਪਿਆ, ਪਰ ਬਹੁਤ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪਿਆ। ਸਿਰ ਦੀ ਸੱਟ ਕਰਕੇ ਬੱਚੀ ਪ੍ਰਨੀਤ ਦੀ ਇੱਕ ਅੱਖ ਵੀ ਬਾਹਰ ਆਣ ਲੱਗ ਪਈ ਸੀ । ਫਿਰ ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੀ ਧੀ ਪ੍ਰਨੀਤ ਨੂੰ ਇਲਾਜ ਲਈ ਲਿਆਂਦਾ। ਇੱਥੇ ਡਾ. ਜਸਦੀਪ ਸਿੰਘ ਸੈਣੀ ਐਮ.ਸੀ.ਐਚ. ਨਿਊਰੋਸਰਜਨ ਨੇ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਬੱਚੀ ਦੇ ਸਿਰ ਤੇ ਸੱਟ ਲੱਗਣ ਕਰਕੇ ਸਿਰ ਦੀ ਰੱਖਿਆ ਕਰਨ ਵਾਲੀ ਹੱਡੀ ਟੁੱਟ ਗਈ ਅਤੇ ਇੱਕ ਅੱਖ ਦੇ ਬਾਹਰ ਨਿਕਲਣ ਕਰਕੇ ਬੱਚੀ ਦੀ ਹਾਲਤ ਬਹੁਤ ਗੰਭੀਰ ਹੋ ਗਈ ਸੀ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਜਸਦੀਪ ਸਿੰਘ ਸੈਣੀ ਨਿਊਰੋ ਸਰਜਨ, ਡਾ. ਗੁਰਸਵਰੀਨ ਕੌਰ ਕਾਹਲੋਂ ਬੱਚਿਆਂ ਦੀ ਬਿਮਾਰੀਆਂ ਦੇ ਮਾਹਿਰ ਅਤੇ ਡਾ. ਟੀ ਅਗਰਵਾਲ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਤੇ ਅਧਾਰਿਤ ਵਿਸ਼ੇਸ਼ ਟੀਮ ਵੱਲੋਂ ਬੱਚੀ ਦੇ ਵਧੀਆ ਇਲਾਜ ਲਈ ਲਈ ਪੂਰੀ ਪਲੈਨਿੰਗ ਕੀਤੀ ਗਈ । ਤਿੰਨਾਂ ਮਾਹਿਰ ਡਾਕਟਰ ਦੀ ਟੀਮ ਵੱਲੋਂ ਡੇਢ ਸਾਲ ਦੀ ਬੱਚੀ ਪ੍ਰਨੀਤ ਦਾ ਸਫਲ ਅਪਰੇਸ਼ਨ ਕਰਨ ਉਪਰੰਤ ਪੂਰਾ ਧਿਆਨ ਪੂਰਬਕ ਇਲਾਜ ਕੀਤਾ ਗਿਆ । ਬਹੁਤ ਵੱਡੇ ਸਫਲ ਅਪਰੇਸ਼ਨ ਅਤੇ ਮਾਹਿਰ ਡਾਕਟਰਾਂ ਡਾ. ਜਸਦੀਪ ਸਿੰਘ ਸੈਣੀ ਨਿਊਰੋ ਸਰਜਨ, ਡਾ. ਟੀ ਅਗਰਵਾਲ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਅਤੇ ਡਾ. ਗੁਰਸਵਰੀਨ ਕੌਰ ਕਾਹਲੋਂ ਬੱਚਿਆਂ ਦੀ ਬਿਮਾਰੀਆਂ ਦੇ ਮਾਹਿਰ ਦੇ ਸ਼ਾਨਦਾਰ ਇਲਾਜ ਸਦਕਾ ਹੁਣ ਬੱਚੀ ਪ੍ਰਨੀਤ ਕੌਰ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਸਾਰੇ ਪਰਿਵਾਰ ਨੂੰ ਖੁਸ਼ੀਆਂ ਵੰਡ ਰਹੀ ਹੈ । ਪ੍ਰਨੀਤ ਕੌਰ ਦੇ ਪਿਤਾ ਬਲਜਿੰਦਰ ਕੁਮਾਰ ਨੇ ਸਮੂਹ ਡਾਕਟਰ ਸਾਹਿਬਾਨ ਅਤੇ ਸਮੂਹ ਸਟਾਫ਼ ਦਾ ਉਹਨਾਂ ਦੀ ਲਾਡਲੀ ਧੀ ਪ੍ਰਨੀਤ ਕੌਰ ਦਾ ਵਧੀਆ ਅਪਰੇਸ਼ਨ ਅਤੇ ਵਧੀਆ ਇਲਾਜ ਕਰਕੇ ਉਸ ਦੀ ਜਾਨ ਬਚਾ ਕੇ ਪਰਿਵਾਰ ਵਿਚ ਖੁਸ਼ੀਆਂ ਦੇਣ ਲਈ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ ਜਸਦੀਪ ਸਿੰਘ ਸੈਣੀ ਨਿਊਰੋ ਸਰਜਨ, ਡਾ. ਗੁਰਸਵਰੀਨ ਕੌਰ ਕਾਹਲੋਂ ਬੱਚਿਆਂ ਦੀ ਬਿਮਾਰੀਆਂ ਦੇ ਮਾਹਿਰ ਅਤੇ ਡਾ. ਟੀ ਅਗਰਵਾਲ ਅੱਖਾਂ ਦੇ ਅਪਰੇਸ਼ਨਾਂ ਮਾਹਿਰ, ਸਮੂਹ ਨਰਸਿੰਗ ਅਤੇ ਉ ਟੀ ਸਟਾਫ਼ ਅਤੇ ਬੱਚੇ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਤੰਦਰੁਸਤ ਬੱਚੀ ਪ੍ਰਨੀਤ ਨਾਲ ਯਾਦਗਾਰੀ ਤਸਵੀਰ ਵਿਚ ਡਾਕਟਰ ਜਸਦੀਪ ਸਿੰਘ ਸੈਣੀ, ਡਾ ਗੁਰਸਵਰੀਨ ਕੌਰ ਕਾਹਲੋ ਅਤੇ ਸਮੂਹ ਸਟਾਫ਼