ਹਲਕਾ ਨਵਾਂਸ਼ਹਿਰ ਦੇ ਲੋਕ 2022 ਵਿੱਚ ਰਵਾਇਤੀ ਪਾਰਟੀਆਂ ਦਾ ਬਿਸਤਰਾ ਗੋਲ ਕਰਨ ਦਾ ਮਨ ਬਣਾ ਚੁੱਕੇ ਹਨ:-ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ 20 ਜੁਲਾਈ (ਵਿਸ਼ੇਸ਼ ਪ੍ਰਤੀਨਿਧੀ):  ਆਮ ਆਦਮੀ ਪਾਰਟੀ ਦੇ ਭਾਰਟਾਂ ਸਰਕਲ ਦੇ ਸਾਰੇ ਐਕਟਿਵ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਭਾਰਟਾ ਕਲਾਂ ਵਿਖੇ ਕੀਤੀ ਗਈ,ਜਿਸ ਵਿੱਚ ਰਾਹੋਂ ਏਰੀਏ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਉੜਾਪੜ ਦੇ ਬਲਾਕ ਵਿੱਚ ਆਉਂਦੇ ਸਰਕਲ ਭਾਰਟਾ ਕਲਾਂ ਤੋਂ ਸਰਕਲ ਪ੍ਰਧਾਨ ਦਵਿੰਦਰ ਸਿੰਘ ਭਾਰਟਾ ਦੇ ਉਦਮ ਉਪਰਾਲੇ ਸਦਕਾ ਸਾਰੇ ਸਰਕਲ ਦੇ ਐਕਟਿਵ ਮੈਂਬਰਾਂ ਨੂੰ ਬਿਜਲੀ ਗਰੰਟੀ ਸੰਬੰਧੀ ਟ੍ਰੇਨਿੰਗ ਦਿੱਤੀ ਗਈ ਅਤੇ ਸਭ ਨੂੰ ਜਿੰਮੇਵਾਰੀ ਸੌਂਪੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਨੇ ਇਕੱਤਰ ਹੋਏ ਸਾਰੇ ਵਲੰਟੀਅਰ ਸਾਥੀਆਂ ਨਾਲ ਅਹਿਮ ਵਿਚਾਰ ਸਾਂਝੇ ਕੀਤੇ ਅਤੇ ਸਭਨੂੰ ਆਪਣੀ ਜੁੰਮੇਵਾਰੀ ਤਨ ਮਨ ਅਤੇ ਧਨ ਨਾਲ ਨਿਭਾਉਂਦੇ ਹੋਏ ਗਰਾਊਂਡ ਲੈਵਲ ਉਤੇ ਮਿਹਨਤ ਕਰਕੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਜੋ 300 ਯੂਨਿਟ ਪ੍ਰਤੀ ਮਹੀਨਾ (ਦੋ ਮਹੀਨੇ ਦੇ ਬਿੱਲ ਉਤੇ 600 ਯੂਨਿਟ) ਫ਼ਰੀ ਬਿਜਲੀ ਦਿੱਤੇ ਜਾਣ ਵਾਲੀ ਗਰੰਟੀ ਦਿੱਤੀ ਹੈ ਉਸਨੂੰ ਹਰ ਘਰ ਤੱਕ ਪਹੁੰਚਾਉਣਾ ਸਾਰੇ ਵਲੰਟੀਅਰ ਸਾਥੀਆਂ ਦਾ ਮੁੱਖ ਉਦੇਸ਼ ਹੈ। ਆਮ ਆਦਮੀ ਪਾਰਟੀ ਵੱਲੋਂ ਜੋ ਇਹ ਫ਼ਰੀ ਬਿਜਲੀ ਦੇਣ ਦੀ ਗਰੰਟੀ ਦਿੱਤੀ ਗਈ ਹੈ, ਇਹ 300 ਯੂਨਿਟ ਫ਼ਰੀ ਬਿਜਲੀ ਹਰ ਵਰਗ, ਹਰ ਜਾਤ, ਹਰ ਧਰਮ ਅਤੇ ਹਰ ਪਰਿਵਾਰ ਨੂੰ ਦਿੱਤੀ ਜਾਵੇਗੀ ਅਤੇ ਜਿਸ ਪਰਿਵਾਰ ਨੂੰ ਜੋ ਵੀ ਪਹਿਲਾਂ ਕੋਈ ਸਕੀਮ ਮਿਲ ਰਹੀ ਹੈ ਉਹ ਉਸੇ ਤਰਾਂ ਮਿਲ਼ਦੀ ਰਹੇਗੀ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਅਜੇ ਤਾਂ ਸਿਰਫ ਮਹਿੰਗੀ ਬਿਜਲੀ ਉਤੇ ਹੀ ਇਹ ਪਹਿਲੀ ਗਰੰਟੀ ਦਿੱਤੀ ਹੈ, ਅਜੇ ਤਾਂ ਆਉਣ ਵਾਲੇ ਦਿਨਾਂ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਕਿਸਾਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਮਿਲੇ ਅਤੇ ਫ਼ਸਲਾਂ ਦੀ ਐਮ ਐਸ ਪੀ ਉੱਤੇ ਗਰੰਟੀ, ਰੁਜ਼ਗਾਰ ਦੀ ਗਰੰਟੀ, ਹਰੇਕ ਲਈ ਫਰੀ ਇਲਾਜ ਦੀ ਗਰੰਟੀ, ਅਤੇ ਹਰੇਕ ਲਈ ਫਰੀ ਸਿੱਖਿਆ ਦੀ ਗਰੰਟੀ ਬਾਰੇ ਅਲੱਗ-ਅਲੱਗ ਗਰੰਟੀਆਂ ਦਿੱਤੀਆਂ ਜਾਣੀਆਂ ਬਾਕੀ ਹਨ ਅਤੇ ਇਨ੍ਹਾਂ ਸਾਰੀਆਂ ਗਰੰਟੀਆਂ ਬਾਰੇ ਸਾਰਾ ਖ਼ਾਕਾ ਤਿਆਰ ਕਰਕੇ ਪੂਰੀ ਪੋਲਿਸੀ ਬਣਾਈ ਜਾ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਹਰ ਇੱਕ ਗਰੰਟੀ ਅਰਵਿੰਦ ਕੇਜਰੀਵਾਲ ਵੱਲੋਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 100% ਜਲਦ ਤੋਂ ਜਲਦ ਪੂਰੀ ਕਰਕੇ ਪੂਰੀ ਦੁਨੀਆ ਵਿੱਚ ਇਤਿਹਾਸ ਸਿਰਜਿਆ ਜਾਵੇਗਾ ਅਤੇ ਹਰ ਪੰਜਾਬ ਵਾਸੀ ਨੂੰ ਦੱਸਿਆ ਜਾਵੇਗਾ ਕਿ ਇਹ ਸਾਰਾ ਕੁਝ ਪਹਿਲਾਂ ਵੀ ਪੂਰਾ ਕੀਤਾ ਜਾ ਸਕਦਾ ਸੀ,ਪਰ ਇਹ ਲੋਟੂ ਲੀਡਰਾਂ ਦੀ ਅੰਨ੍ਹੀ ਲੁੱਟ ਕਰਕੇ ਕੋਈ ਵੀ ਸਹੀ ਤੇ ਜ਼ਰੂਰੀ ਕੰਮ ਪੂਰਾ ਨਹੀਂ ਕੀਤਾ ਗਿਆ ਸਗੋਂ ਲੋਕਾਂ ਨੂੰ 74ਸਾਲਾਂ ਤੋਂ ਵਾਰੋਂ ਵਾਰੀ ਲੁੱਟਿਆ ਗਿਆ। ਸਤਨਾਮ ਸਿੰਘ ਜਲਵਾਹਾ ਨੇ ਸਾਰੇ ਐਕਟਿਵ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਦੱਸੋ ਕਿ ਇਹ ਗਰੰਟੀ ਕਿਸੇ ਐਰੇ ਗੈਰੇ ਜਾਂ ਨੱਥੂ ਖੈਰੇ ਲੀਡਰ ਵੱਲੋਂ ਨਹੀਂ ਦਿੱਤੀ ਗਈ ਹੈ ਇਹ ਗਰੰਟੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਹੈ ਅਤੇ ਕੇਜਰੀਵਾਲ ਜੋ ਕਹਿੰਦਾ ਹੈ ਉਹ ਕਰਕੇ ਦਿਖਾਉਂਦਾ ਹੈ। ਦਿੱਲੀ ਵਿੱਚ ਆਪਣੇ ਕੰਮਾਂ ਦੇ ਆਧਾਰ ਤੇ ਤੀਜੀ ਵਾਰ ਮੁੱਖ ਮੰਤਰੀ ਬਣੇ ਅਰਵਿੰਦ ਕੇਜਰੀਵਾਲ ਉਤੇ ਹੁਣ  ਹਰ ਦੇਸ਼ ਵਾਸੀ ਨੂੰ ਵੀ ਪੂਰਨ ਭਰੋਸਾ ਹੈ। ਕਿਉਕਿ ਅਰਵਿੰਦ ਕੇਜਰੀਵਾਲ ਹੀ ਭਾਰਤ ਦਾ ਅਜਿਹਾ ਪਹਿਲਾ ਮੁੱਖ ਮੰਤਰੀ ਹੈਂ ਜਿਸਨੇ ਆਪਣੇ ਮੈਨੀਫੈਸਟੋ ਦੇ 100% ਵਾਅਦੇ ਪੂਰੇ ਕੀਤੇ ਹਨ ਅਤੇ ਬਹੁਤ ਸਾਰੇ ਅਜਿਹੇ ਕ੍ਰਾਂਤੀਕਾਰੀ ਕੰਮਾਂ ਨੂੰ ਵੀ ਨੇਪਰੇ ਚਾੜਿਆ ਜਿਨ੍ਹਾਂ ਦਾ ਵਾਅਦਾ ਵੀ ਮੈਨੀਫੈਸਟੋ ਵਿੱਚ ਨਹੀਂ ਕੀਤਾ ਗਿਆ ਸੀ। ਸਾਰੇ ਵਲੰਟੀਅਰ ਸਾਥੀਆਂ ਨੇ ਅਰਵਿੰਦ ਕੇਜਰੀਵਾਲ ਦਾ ਸੁਨੇਹਾ ਹਰ ਘਰ ਤੱਕ ਪਹੁੰਚਾਉਣ ਦਾ ਦ੍ਰਿੜ ਸੰਕਲਪ ਲਿਆ ਅਤੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਰੇਕ ਸਾਥੀ ਪੂਰੀ ਤਨਦੇਹੀ ਨਾਲ ਆਪਣੀ ਜੁੰਮੇਵਾਰੀ ਨੂੰ ਨਿਭਾਏਗਾ ਅਤੇ ਆਪਣੇ ਆਪਣੇ ਪਿੰਡ ਵਿੱਚੋਂ ਆਮ ਆਦਮੀ ਪਾਰਟੀ ਨੂੰ ਸਭਤੋਂ ਵੱਧ ਵੋਟਾਂ ਪੁਆਕੇ ਹਲਕਾ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਜ਼ਰੂਰ ਭੇਜੇਗਾ। ਇਸ ਮੌਕੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਉੜਾਪੜ, ਸਰਕਲ ਪ੍ਰਧਾਨ ਦਵਿੰਦਰ ਸਿੰਘ ਭਾਰਟਾ, ਸੋਸ਼ਲ ਮੀਡੀਆ ਇੰਚਾਰਜ ਰਮਨ ਕਲੇਰ, ਬਲਿਹਾਰ ਸਿੰਘ ਭਾਰਟਾ, ਕਰਨੈਲ ਸਿੰਘ ਭਾਰਟਾ, ਜੀਤ ਸਿੰਘ ਪੰਚ, ਕੁਲਦੀਪ ਕੁਮਾਰ ਛੋਟੂ, ਸ਼ਿੰਦਰਪਾਲ ਗੜੀ ਭਾਰਟੀ, ਗੁਰਜੀਤ ਸਿੰਘ ਸਰਪੰਚ, ਸੋਢੀ ਸਿੰਘ, ਗੁਰਨਾਮ ਸਿੰਘ,ਰਾਮ ਲੁਭਾਇਆ, ਸਤਨਾਮ ਕੁਮਾਰ, ਬਲਵੀਰ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ, ਗੁਰਦੇਵ ਸਿੰਘ,ਮਹਿੰਦਰ ਲਾਲ, ਹਰਜੀਤ ਸਿੰਘ, ਬਲਵੀਰ ਸਿੰਘ, ਅਮਰੀਕ ਸਿੰਘ ਅਤੇ ਮਨਜੀਤ ਸਿੰਘ ਆਦਿ ਵਲੰਟੀਅਰ ਸਾਥੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।