ਨਵਾਂਸ਼ਹਿਰ 12 ਜੁਲਾਈ (ਪੱਤਰ ਪ੍ਰੇਰਕ) ਅੱਜ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਨਵਾਂਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੋਇਆ।ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਤੋਂ ਜਥਾ ਰਵਾਨਾ ਕਰਦਿਆਂ ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ ਅਤੇ ਪਰਦੀਪ ਸਿੰਘ ਭੂਤਾਂ ਨੇ ਕਿਹਾ ਕਿ ਕਿਸਾਨਾਂ ਦਾ ਕੇਂਦਰ ਸਰਕਾਰ ਵਿਰੁੱਧ ਗੁੱਸਾ ਅਤੇ ਘੋਲ ਪ੍ਰਤੀ ਉਤਸ਼ਾਹ ਬਰਕਰਾਰ ਹੈ।ਨਵਾਂਸ਼ਹਿਰ ਤੋਂ ਹਰ ਹਫਤੇ ਕਿਸਾਨਾਂ ਦਾ ਜਥਾ ਦਿੱਲੀ ਜਾਂਦਾ ਹੈ ।ਲੰਮਾ ਘੋਲ ਕਿਸਾਨਾਂ ਦੇ ਹੌਸਲੇ ਨਹੀਂ ਤੋੜ ਸਕਿਆ। ਕਿਸਾਨ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ।ਉਹਨਾਂ ਕਿਹਾ ਕਿ ਮੋਦੀ ਸਰਕਾਰ ਹਾਰ ਦੇਣ ਦਾ ਭਰਮ ਪਾਲੀ ਬੈਠੀ ਹੈ ਪਰ ਕਿਸਾਨ ਇਸ ਘੋਲ ਵਿਚੋਂ ਜੇਤੂ ਹੋਕੇ ਨਿਕਲਣਗੇ। ਦਿੱਲੀ ਲਈ ਗਏ ਟੈਂਪੂ ਟਰੈਵਲਰ ਦਾ ਕਿਰਾਇਆ 10 ਹਜਾਰ ਰੁਪਏ ਸਤਨਾਮ ਸਿੰਘ ਗਿੱਲ ਪਿੰਡ ਭੂਤਾਂ ਨੇ ਦਿੱਤਾ।ਇਹ ਜਥਾ ਬਲਵਿੰਦਰ ਸਿੰਘ ਲੰਗੜੋਆ, ਜਸਦੀਪ ਸਿੰਘ ਉੱਚੀ ਪੱਲੀ, ਜਸਪ੍ਰੀਤ ਸਿੰਘ ਉੱਚੀ ਪੱਲੀ ਦੀ ਅਗਵਾਈ ਵਿਚ ਰਵਾਨਾ ਹੋਇਆ।ਇਸ ਮੌਕੇ ਜਗਤਾਰ ਸਿੰਘ ਜਾਡਲਾ, ਬਿੱਕਰ ਸਿੰਘ ਸ਼ੇਖੂਪੁਰ, ਗੁਰਬਖਸ਼ ਕੌਰ ਸੰਘਾ, ਮਨਜੀਤ ਕੌਰ ਅਲਾਚੌਰ, ਸੁਰਜੀਤ ਕੌਰ ਉਟਾਲ, ਰੁਪਿੰਦਰ ਕੌਰ ਦੁਰਗਾ ਪੁਰ,ਸੁਰਿੰਦਰ ਮੀਰਪੁਰ, ਪ੍ਰੇਮ ਸਿੰਘ ਸ਼ਹਾਬਪੁਰ ਵੀ ਮੌਜੂਦ ਸਨ।
ਕੈਪਸ਼ਨ :ਨਵਾਂਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੁੰਦਾ ਹੋਇਆ ਕਿਸਾਨਾਂ ਦਾ ਜਥਾ।
ਕੈਪਸ਼ਨ :ਨਵਾਂਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੁੰਦਾ ਹੋਇਆ ਕਿਸਾਨਾਂ ਦਾ ਜਥਾ।