ਨਵਾਂਸ਼ਹਿਰ,21 ਜੁਲਾਈ( ਵਿਸ਼ੇਸ਼ ਪ੍ਰਤੀਨਿਧੀ): ''ਸਮਾਜ ਵਿੱਚ ਕੁਝ ਅਜਿਹੇ ਇਨਸਾਨ ਹੁੰਦੇ ਹਨ, ਜਿਨ੍ਹਾਂ ਵਲੋਂ ਕੀਤੇ ਨਿਵੇਕਲੇ ਕੰਮ ਦੂਜਿਆਂ ਲਈ ਪ੍ਰੇਰਨਾ ਸਰੋਤ ਹੁੰਦੇ ਹਨ ਅਤੇ ਅਜਿਹੇ ਸੇਵਾ ਕਾਰਜ ਹਰ ਇਨਸਾਨ ਦੇ ਹਿੱਸੇ ਨਹੀਂ ਆਉਂਦੇ'', ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਗਦੀਪ ਸਿੰਘ ਦਿਉਲ ਜਿਲ੍ਹਾ ਸਿੱਖਿਆ ਅਫ਼ਸਰ(ਐ ਸਿ) ਸ਼ਭਸ ਨਗਰ ਨੇ ਜਿਲ੍ਹੇ ਦੀਆਂ ਮਹਿਲਾ ਅਧਿਆਪਕਾਵਾਂ ਵੱਲੋਂ ਕਰੋਨਾ ਕਾਲ ਸਮੇਂ ਕੀਤੇ ਵਧੀਆ ਕਾਰਜਾਂ ਕਰਕੇ ਦਫ਼ਤਰ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮਹਿਲਾ ਦਿਵਸ ਨੂੰ ਸਮਰਪਿਤ ਭੇਜੇ ਸਨਮਾਨ ਭੇਟ ਕਰਨ ਮੌਕੇ ਕੀਤਾ। ਦਫ਼ਤਰ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਕਰੋਨਾ ਕਾਲ ਦੌਰਾਨ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੀਆਂ ਜਿਲ੍ਹੇ ਦੀਆਂ ਮਹਿਲਾ ਅਧਿਆਪਕਾਵਾਂ ਦਾ ਸਨਮਾਨ ਕਿੱਟਾਂ ਅਤੇ ਸਰਟੀਫਿਕੇਟ ਭੇਟ ਕਰਕੇ ਕੀਤਾ ਹੈ । ਜਿਲ੍ਹਾ ਸਿੱਖਿਆ ਅਫ਼ਸਰ(ਐ ਸਿ) ਨੇ ਕਿਹਾ ਕਿ ਇਨ੍ਹਾਂ ਮਹਿਲਾ ਕਰਮਚਾਰੀਆਂ ਨੇ ਕਰੋਨਾ ਕਾਲ 'ਚ ਬਹੁਤ ਵਧੀਆਂ ਢੰਗ ਨਾਲ ਕੰਮ ਕਰਕੇ ਦੂਸਰੇ ਅਧਿਆਪਕਾਵਾਂ ਲਈ ਨਿਵੇਕਲੀ ਮਿਸਾਲ ਪੈਦਾ ਕੀਤੀ ਹੈ। ਇਨ੍ਹਾਂ ਦੇ ਕੰਮ ਤੋਂ ਪ੍ਰੇਰਨਾ ਲੈਕੇ ਬਾਕੀ ਅਧਿਆਪਕਾਵਾਂ ਨੂੰ ਵੀ ਆਪਣਾ ਕੰਮ ਨੂੰ ਹੋਰ ਵਧੀਆ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਨਮਾਨਿਤ ਅਧਿਆਪਕਾਵਾਂ ਨੂੰ ਛੋਟੂ ਰਾਮ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਅਤੇ ਗੁਰਦਿਆਲ ਮਾਨ ਜਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਵੀ ਇਹ ਅਧਿਆਪਕ ਇਸ ਤੋਂ ਵੀ ਹੋਰ ਵਧੀਆਂ ਅਤੇ ਸ਼ਾਨਦਾਰ ਕੰਮ ਕਰਕੇ ਦੂਜਿਆਂ ਨੂੰ ਸੇਧ ਦਿੰਦੇ ਰਹਿਣਗੇ। ਇਸ ਮੌਕੇ ਜਸਵਿੰਦਰ ਸਿੰਘ ਸੁਪਰਡੈਂਟ, ਦੇਸ ਰਾਜ ਜੂਨੀਅਰ ਸਹਾਇਕ, ਰੀਤੂ ਭਨੋਟ, ਜਗਦੀਸ਼ ਸਿੰਘ ਐਮ ਆਈ ਐਸ, ਰਣਜੀਤ ਸਿੰਘ, ਚੇਤਨ ਸ਼ਰਮਾ, ਰਜਿੰਦਰ ਸ਼ਰਮਾ, ਬਲਜਿੰਦਰ ਕੌਰ, ਬਲਵਿੰਦਰ ਸਿੰਘ ਅਤੇ ਭਜਨ ਲਾਲ ਵੀ ਮੌਜੂਦ ਸਨ।
ਕੈਪਸ਼ਨ: ਮਹਿਲਾ ਅਧਿਆਪਕਾਵਾਂ ਦਾ ਸਨਮਾਨ ਕਰਦੇ ਹੋਏ ਜਿਲ੍ਹਾ ਸਿੱਖਿਆ ਅਫ਼ਸਰ ਨਾਲ ਹਨ ਪਤਵੰਤੇ ਸੱਜਣ
ਕੈਪਸ਼ਨ: ਮਹਿਲਾ ਅਧਿਆਪਕਾਵਾਂ ਦਾ ਸਨਮਾਨ ਕਰਦੇ ਹੋਏ ਜਿਲ੍ਹਾ ਸਿੱਖਿਆ ਅਫ਼ਸਰ ਨਾਲ ਹਨ ਪਤਵੰਤੇ ਸੱਜਣ