ਪਰਲਜ ਕੰਪਨੀ ਤੋਂ ਪੀੜਤ ਨਿਵੇਸ਼ਕਾਂ ਨੇ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਨਵਾਂਸ਼ਹਿਰ 12ਜੁਲਾਈ (ਪੱਤਰ ਪ੍ਰੇਰਕ) ਅੱਜ ਇਨਸਾਫ਼ ਦੀ ਆਵਾਜ਼ ਜਥੇਬੰਦੀ ਵਲੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਪਰਲਜ਼ ਕੰਪਨੀ ਤੋਂ ਪੀੜਤ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਾਉਣ ਲਈ ਮੁੱਖ ਮੰਤਰੀ ਪੰਜਾਬ ਦੇ ਨਾਂਅ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵਿਚਾਰ ਪ੍ਰਗਟ ਕਰਦੇ ਹੋਏ ਜਸਵੀਰ ਸਿੰਘ ਝਿੱਕਾ, ਹਰਪ੍ਰਭਮਹਿਲ ਸਿੰਘ, ਜਸਬੀਰ ਦੀਪ, ਗੁਰਬਖਸ਼ ਕੌਰ ਸੰਘਾ ਨੇ ਕਿਹਾ ਕਿ ਪੰਜਾਬ ਦੇ 25 ਲੱਖ ਵਿਅਕਤੀਆਂ ਦਾ 10 ਹਜਾਰ ਕਰੋੜ ਰੁਪਏ ਦੇ ਕਰੀਬ ਰੁਪੱਈਆ ਪਰਲਜ ਕੰਪਨੀ ਕੋਲ ਜਮ੍ਹਾਂ ਹੈ। 02ਫਰਵਰੀ 2016 ਨੂੰ ਮਾਣਯੋਗ ਸੁਪਰੀਮ ਕੋਰਟ ਨੇ ਜਸਟਿਸ ਆਰ ਐਮ ਲੋਢਾ ਕਮੇਟੀ ਨੂੰ ਪਰਲਜ ਕੰਪਨੀ ਦੀਆਂ ਪ੍ਰਾਪਰਟੀਆਂ ਵੇਚਕੇ ਨਿਵੇਸ਼ਕਾਂ ਨੂੰ ਪੈਸੇ ਦੇਣ ਲਈ ਕਿਹਾ ਸੀ ਪਰ ਲੰਬਾ ਸਮਾਂ ਬੀਤ ਜਾਣ ਤੇ ਵੀ ਨਿਵੇਸ਼ਕਾਂ ਨੂੰ ਕੁਝ ਨਹੀਂ ਮਿਲਿਆ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਨਿਵੇਸ਼ਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰਾਉਣ ਦਾ ਵਾਅਦਾ ਕੀਤਾ ਸੀ ਪਰ ਪੈਸੇ ਅੱਜ ਤੱਕ ਨਹੀਂ ਦਿਵਾਏ ਗਏ ਅਤੇ ਨਾ ਹੀ ਨਿਵੇਸ਼ਕਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ । ਇਸ ਮੌਕੇ ਕਸ਼ਮੀਰ ਕੌਰ ,ਬਲਵੀਰ ਸਿੰਘ, ਮਨਜੀਤ ਕੌਰ ਅਲਾਚੌਰ, ਸੁਰਜੀਤ ਕੌਰ ਉਟਾਲ, ਰੁਪਿੰਦਰ ਕੌਰ ਦੁਰਗਾ ਪੁਰ, ਗੁਰਮੀਤ ਰਾਮ ਦੁਰਗਾ ਪੁਰ, ਸੁਰਜੀਤ ਸਿੰਘ, ਮੋਹਨ ਸਿੰਘ, ਬਲਦੇਵ ਸਿੰਘ ਵੀ ਮੌਜੂਦ ਸਨ।
ਕੈਪਸ਼ਨ : ਐਸ ਡੀ ਐਮ ਨਵਾਂਸ਼ਹਿਰ ਦੇ ਦਫਤਰ ਦੇ ਬਾਹਰ ਇਕੱਠੇ ਹੋਏ ਪਰਲਜ ਕੰਪਨੀ ਦੇ ਨਿਵੇਸ਼ਕ।