ਖਾਸਾ ਭਰਤੀ ਰੈਲੀ 6 ਸਤੰਬਰ ਤੋਂ ਸ਼ੁਰੂ-ਡਿਪਟੀ ਕਮਿਸ਼ਨਰ , ਅੰਮਿ੍ਰਤਸਰ, ਗੁਰਦਾਸਪੁਰ ਤੇ ਪਠਾਨਕੋਟ ਦੇ ਨੌਜਵਾਨ ਲੈ ਸਕਣਗੇ ਭਾਗ

ਭਰਤੀ ਹੋਣ ਵਾਲੇ ਨੌਜਵਾਨਾਂ ਲਈ ਵੈਕਸੀਨ ਦੀ ਪਹਿਲੀ ਡੋਜ ਜਾਂ ਆਰ:ਟੀ:ਪੀ:ਸੀ:ਆਰ ਦੀ ਨੈਗੇਟਿਵ ਰਿਪੋਰਟ ਜਰੂਰੀ
21 ਅਗਸਤ ਤੱਕ ਚੱਲੇਗੀ ਆਨਲਾਈਨ ਰਜਿਸਟਰੇਸ਼ਨ

ਅੰਮ੍ਰਿਤਸਰ, 15 ਜੁਲਾਈ:    ਅੰਮਿ੍ਰਤਸਰ ਨੇੜੇ ਨਿਊ ਮਿਲਟਰੀ ਸਟੇਸ਼ਨ ਖਾਸਾ ਛਾਉਣੀ ਵਿਚ ਭਾਰਤੀ ਫੌਜ ਦੀ ਭਰਤੀ ਰੈਲੀ 6 ਸਤੰਬਰ ਤੋਂ 25 ਸਤੰਬਰ ਤੱਕ ਕਰਵਾਈ ਜਾ ਰਹੀ ਹੈ, ਜਿਸ ਵਿਚ ਅੰਮਿ੍ਰਤਸਰ, ਗੁਰਦਾਸਪੁਰ ਤੇ ਪਠਾਨਕੋਟ ਦੇ ਨੌਜਵਾਨ ਭਾਗ ਲੈ ਸਕਣਗੇ ਅਤੇ ਭਰਤੀ ਹੋਣ ਵਾਲੇ ਨੌਜਵਾਨ 21 ਅਗਸਤ ਤੱਕ ਆਪਣੀ ਆਨਲਾਈਨ ਰਜਿਸਟਰੇਸ਼ਨ joinindianarmy.nic.in 'ਤੇ ਜਾ ਕੇ  ਕਰ ਸਕਦੇ ਹਨ।
            ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਭਰਤੀ ਰੈਲ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਜਿਲ੍ਹਾ ਪ੍ਰਸਾਸ਼ਨ ਤੇ ਫੌਜ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।   ਸ੍ਰ ਖਹਿਰਾ ਦੱਸਿਆ ਭਰਤੀ ਸਿਪਾਹੀ ਜਨਰਲ ਡਿਊਟੀ,  ਸਿਪਾਹੀ ਤਕੀਨਕੀ ਵਰਗ, ਸਿਪਾਹੀ ਨਰਸਿੰਗ ਸਹਾਇਕ, ਸਿਪਾਹੀ ਕਲਰਕ ਕਮ ਸਟੋਰ ਕੀਪਰ ਦੇ ਵਰਗ ਅਤੇ ਸਿਪਾਹੀ ਟਰੇਡ ਮੈਨ ਕੀਤੀ ਜਾਣੀ ਹੈ।  ਸ੍ਰ ਖਹਿਰਾ ਨੇ ਦੱਸਿਆ ਕਿ ਭਰਤੀ ਵਿੱਚ ਸ਼ਾਮਲ ਹੋਣ ਵਾਲੇ ਨੋਜਵਾਨਾਂ ਲਈ ਵੈਕਸੀਨ ਦੀ ਇਕ ਡੋਜ ਲੱਗੀ ਹੋਣੀ  ਜਰੂਰੀ ਜਾਂ 72 ਘੰਟੇ ਪਹਿਲਾਂ ਦੀ ਆਰ:ਟੀ:ਪੀ:ਸੀ:ਆਰ ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਉਨ੍ਹਾਂ  ਦੱਸਿਆ ਕਿ ਇਸ ਭਰਤੀ ਰੈਲੀ ਵਿੱਚ ਕਰੀਬ 30 ਹਜ਼ਾਰ ਨੌਜਵਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਅਤੇ ਇਸ ਸਬੰਧੀ ਜਿਲ੍ਹਾ ਪ੍ਰਸਾਸ਼ਨ ਵੱਲੋਂ ਪੀਣ ਵਾਲੇ  ਦੀ ਵਿਵਸਥਾ, ਟਾਇਲਟ ਦਾ ਪ੍ਰਬੰਧ ਅਤੇ ਟੈ੍ਰਫਿਕ ਦੀ ਸਮੱਸਿਆ ਨੂੰ ਨਜਿੱਠਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
            ਇਸ ਮੌਕੇ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਮੀਦਵਾਰ ਆਪਣਾ ਦਾਖਲਾ ਕਾਰਡ ਨਾਲ ਲੈ ਕੇ ਆਉਣ ਅਤੇ ਉਸ ਨੂੰ ਫੋਲਡ ਨਾ ਕੀਤਾ ਜਾਵੇ ਅਤੇ ਰੈਲੀ ਵਿੱਚ ਸਾਮਲ ਹੋਣ ਦਾ ਦਾਖਲਾ ਕਾਰਡ ਸਾਰੇ ਨੌਜਵਾਨਾਂ ਨੂੰ 22 ਅਗਸਤ ਤੋਂ 31 ਅਗਸਤ ਤੱਕ ਉਨ੍ਹਾਂ ਵੱਲੋਂ ਰਜਿਸਟਰ ਕਰਵਾਈ ਗਈ ਈ ਮੇਲ ਤੇ ਭੇਜ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਫਿਜੀਕਲ ਟੈਸਟ ਤੋਂ ਬਾਅਦ ਚੁਣੇ ਹੋਏ ਨੌਜਵਾਨਾਂ ਦਾ ਲਿਖਤੀ ਟੈਸਟ ਵੀ ਹੋਵੇਗਾ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ joinindianarmy.nic.in 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟਰਡ ਹੋਣ ਤੋਂ ਬਾਅਦ ਸਾਰੇ ਉਮੀਦਵਾਰ ਸਿੱਖਿਆ ਦੇ ਅਸਲੀ ਸਰਟੀਫਿਕੇਟ, ਜਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਡੋਮੀਸਾਈਲ ਸਰਟੀਫਿਕੇਟ, ਜਾਤ ਸਰਟੀਫਿਕੇਟ, ਸਕੂਲ ਦਾ ਚਾਲ ਚਲਣ ਸਰਟੀਫਿਕੇਟ, ਸਰਪੰਚ ਦੁਆਰਾ ਜਾਰੀ ਚਾਲ-ਚਲਣ ਤੇ ਨਾ ਵਿਆਹੇ ਹੋਣ ਦਾ ਸਰਟੀਫਿਕੇਟ, ਐਨ ਸੀ ਸੀ ਜਾਂ ਕੋਈ ਖੇਡ ਪ੍ਰਾਪਤੀ ਦਾ ਸਰਟੀਫਿਕੇਟ ਨਾ ਲੈ ਕੇ ਆਉਣ।  ਉਨਾਂ ਸਪੱਸ਼ਟ ਕੀਤਾ ਕਿ ਭਰਤੀ ਪ੍ਰਕ੍ਰਿਆ ਪੂਰੀ ਤਰਾਂ ਪਾਰਦਰਸ਼ੀ ਹੋਵੇਗੀ ਅਤੇ ਕੋਈ ਵੀ ਅਧਿਕਾਰੀ ਕਿਸੇ ਉਮੀਦਵਾਰ ਦੀ ਪ੍ਰੀਖਿਆ ਜਾਂ ਸਰੀਰਕ ਟੈਸਟ ਪਾਸ ਕਰਵਾਉਣ ਵਿਚ ਮਦਦ ਨਹੀਂ ਕਰ ਸਕਦਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟਾਊਟਾਂ ਤੋਂ ਸਾਵਧਾਨ ਰਹਿਣ ਅਤੇ ਰੈਲੀ   ਵਾਲੀ ਥਾਂ ਤੇ ਅਨੁਸਾਸ਼ਨ ਬਣਾ ਕੇ ਰੱਖਣ।  ਉਨ੍ਹਾਂ ਦੱਸਿਆ ਕਿ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਰੈਲੀ ਵਾਲੀ ਥਾਂ ਤੇ ਮੋਬਾਇਲ ਫੋਨ ਲੈ ਕੇ ਜਾਣ ਦੀ ਸਖਤ ਮਨਾਹੀ ਹੋਵੇਗੀ।
            ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਡੱਗ, ਸਹਾਇਕ ਕਮਿਸ਼ਨਰ ਜਨਰਲ ਡਾ: ਹਰਨੂਰ ਕੋਰ ਢਿਲੋਂ, ਐਸ:ਡੀ:ਐਮ ਸ੍ਰੀ ਵਿਕਾਸ ਹੀਰਾ, ਐਸ:ਡੀ:ਐਮ ਮੈਡਮ ਅਨਾਇਤ ਗੁਪਤਾ, ਸਿਵਲ ਸਰਜਨ ਡਾ: ਚਰਨਜੀਤ ਸਿੰਘ, ਡੀ:ਐਸ:ਪੀ ਦਿਹਾਤੀ ਹੈਡ ਕੁਆਟਰ ਸ੍ਰ੍ਰੀ ਬਲਦੇਵ ਸਿੰਘ, ਡਿਪਟੀ ਡਾਇਰੈਕਟਰ ਸੈਨਿਕ ਭਲਾਈ ਸ੍ਰ ਸਤਬੀਰ ਸਿੰਘ ਵੜੈਚ, ਜਨਰਲ ਮੈਨੇਜਰ ਰੋਡਵੇਜ ਸ੍ਰ ਪਰਮਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।