ਜਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਜੀ ਵਲੋ ਜਿਲ੍ਹੇ ਦੇ ਕੰਪਿਊਟਰ ਅਧਿਆਪਕਾਂ ਨੂੰ ਕੀਤੀ ਸਨਮਾਨਤ

ਨਵਾਂਸ਼ਹਿਰ,09 ਜੁਲਾਈ(ਵਿਸ਼ੇਸ਼ ਪ੍ਰਤੀਨਿਧੀ): ਦਫਤਰ ਜਿਲ੍ਹਾ ਸਿੱਖਿਆ ਅਫ਼ਸਰ(ਸੈ: ਸਿ) ਸ਼ਹੀਦ ਭਗਤ ਸਿੰਘ ਨਗਰ ਵਲੋ ਜਿਲ੍ਹੇ ਦੇ ਕੰਪਿਊਟਰ ਅਧਿਆਪਕਾਂ ਨੂੰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਵਿਖੇ ਕੋਵਿਡ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ, ਇੱਕ ਸਾਦੇ ਸਮਾਗਮ ਵਿੱਚ ਓਹਨਾਂ ਵਲੋ ਕੋਵਿਡ ਦੌਰਾਨ,ਕੰਪਿਊਟਰ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਕੀਤੀ ਗਈ ਡਿਊਟੀ ਨੂੰ ਮਾਨਤਾ ਦਿੰਦੇ ਹੋਏ, ਇਸ ਕੰਮ ਲਈ ਸਨਮਾਨ ਪੱਤਰ ਵੰਡੇ ਗਏ। ਸਟੇਜ ਦਾ ਸਫ਼ਲ ਸੰਚਾਲਨ ਬਲਾਕ ਮੈਂਟੋਰ ਸੁਖਵਿੰਦਰ ਸਿੰਘ ਨੇ ਕੀਤਾ।ਜਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਵਲੋ ਕੰਪਿਊਟਰ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ਕੰਪਿਊਟਰ ਅਧਿਆਪਕ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ। ਓਹ ਹਮੇਸ਼ਾ ਹਰ ਡਿਊਟੀ ਨੂੰ ਫ਼ਿਰ ਚਾਹੇ ਉਹ ਵਿਦਿਅਕ ਹੋਵੇ, ਚੋਣਾਂ ਦੀ ਹੋਵੇ, ਕੋਵਿਡ ਦੀ ਹੋਵੋ ਜਾ ਕੋਈ ਹੋਰ ਓਹ ਹਮੇਸ਼ਾ ਖਿੜੇ ਮੱਥੇ ਸਵੀਕਾਰ ਕਰ ਆਪਣੀ ਪੂਰੀ ਲਗਨ ਨਾਲ ਨਿਭਾਉਂਦੇ ਹਨ। ਜਗਜੀਤ ਸਿੰਘ ਜੀ ਵਲੋ PGI index ਵਿੱਚ ਦੇਸ਼ ਭਰ ਵਿੱਚੋਂ ਪੰਜਾਬ ਦੇ ਪਹਿਲੇ ਸਥਾਨ ਤੇ ਆਉਣ ਵਿਚ ਕੰਪਿਊਟਰ ਅਧਿਆਪਕਾਂ ਵੱਲੋਂ ਪਏ ਗਏ ਯੋਗਦਾਨ ਨੂੰ ਵੀ ਦਿਲੋ ਸ਼ਰਧਾ ਦੇ ਫੁੱਲ ਭੇਂਟ ਕੀਤੇ। ਓਹਨਾਂ ਅਧਿਆਪਕਾ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਕੰਪਿਊਟਰ ਅਧਿਆਪਕਾਂ  ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਮੌਜੂਦ ਹਨ। ਓਹਨਾਂ  ਤੋ ਬਾਅਦ ਸ ਸਰਬਜੀਤ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਲੋ ਵੀ ਕੰਪਿਊਟਰ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਬੇਮਿਸਾਲ ਕੰਮਾਂ ਨੂੰ ਨਸ਼ਰ ਕਰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਜਿਲ੍ਹਾ ਮੈਂਟੋਰ ਯੂਨਸ ਖੋਖਰ ਨੇ ਵੀ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਜੀ ਦੇ ਇਸ ਸ਼ਲਾਘਾ ਯੋਗ ਕਦਮ ਲਈ ਓਹਨਾਂ ਦਾ ਦਿਲੋ ਧੰਨਵਾਦ ਕੀਤਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਨੂੰ ਭਰੋਸਾ ਦਿਵਾਇਆ ਕਿ ਸਮੂਹ ਕੰਪਿਊਟਰ ਅਧਿਆਪਕ ਵਿਭਾਗ ਨੂੰ ਆਧੁਨਿਕ ਅਧਿਆਪਨ ਤਕਨੀਕਾ ਨਾਲ ਜੋੜਣ ਦੇ ਨਾਲ ਨਾਲ, ਸੋਪੀ ਗਈ ਹਰ ਡਿਊਟੀ ਨੂੰ ਪੂਰੀ ਤਨ ਦੇਹੀ ਨਾਲ ਨੇਪੜੇ ਚੜ੍ਹਾਉਣ ਲਈ ਵਚਨਬੱਧ ਹਨ । ਅਤੇ ਆਉਣ ਵਾਲੇ ਸਮੇਂ ਦੌਰਾਨ ਨੈਸ ਪ੍ਰੀਖਿਆ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਕੇ ਸੂਬੇ ਨੂੰ  ਗੁਣਾਤਮਿਕ ਸਿੱਖਿਆ ਵਿੱਚ ਪਹਿਲਾਂ ਸਥਾਨ ਹਾਸਲ ਕਰਵਾਉਣਗੇ। ਇਸ ਮੋਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ, ਪ੍ਰਿੰਸੀਪਲ ਸਰਬਜੀਤ ਸਿੰਘ, ਜਿਲ੍ਹਾ ਮੈਂਟੋਰ ਯੂਨਸ ਖੋਖਰ, ਬਲਾਕ ਮੈਂਟੋਰਜ਼  ਸੁੱਖਵਿੰਦਰ ਸਿੰਘ,ਲਖਵਿੰਦਰ ਸਿੰਘ, ਵਰੁਣ ਵਿਗ,ਮੁਕੇਸ਼ ਕੁਮਾਰ, ਮਨਦੀਪ ਸਿੰਘ, ਬਲਰਾਜ ਸਿੰਘ, ਬਲਜੀਤ ਸਿੰਘ ਸਮੇਤ ਸਮੂਹ ਕੰਪਿਊਟਰ ਅਧਿਆਪਕ ਹਾਜਰ ਸਨ।
ਕੈਪਸ਼ਨ:ਜਗਜੀਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ(ਸੈ ਸਿ) ਪ੍ਰਸ਼ੰਸ਼ਾ ਪੱਤਰ ਤਕਸੀਮ ਕਰਦੇ ਹੋਏ।