ਬਿਸਤ ਦੁਆਬ ਨਹਿਰ ਵਿਚ ਨਹਾਉਣ ਵਾਲੇ ਚਾਰ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ

ਨਵਾਂਸ਼ਹਿਰ, 10 ਜੁਲਾਈ :- ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲੇ ਅੰਦਰ ਬਿਸਤ ਦੁਆਬ ਨਹਿਰ ਅਤੇ ਸਤਲੁਜ ਦਰਿਆ ਵਿਚ ਨਹਾਉਣ 'ਤੇ ਲਗਾਈ ਪਾਬੰਦੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਬਲਾਚੌਰ ਵਿਚੋਂ ਲੰਘਦੀ ਬਿਸਤ ਦੁਆਬ ਨਹਿਰ ਵਿਚ ਕੰਗਣਾ ਪੁਲ ਵਿਖੇ ਨਹਿਰ ਵਿਚ ਨਹਾਉਣ ਵਾਲੇ 4 ਵਿਅਕਤੀਆਂ ਖਿਲਾਫ਼ ਥਾਣਾ ਸਿਟੀ ਬਲਾਚੌਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਵਿਅਕਤੀਆਂ ਵਿਚ ਹੈਪੀ ਪੁੱਤਰ ਬੰਗਾ, ਰਾਹੁਲ ਪੁੱਤਰ ਸੰਜੇ ਅਤੇ ਅਜੈ ਪੁੱਤਰ ਕਾਲੂ (ਤਿੰਨੋਂ ਵਾਸੀ ਵਾਰਡ ਨੰਬਰ 2, ਮੰਢਿਆਣੀ ਰੋਡ, ਬਲਾਚੌਰ) ਅਤੇ ਰਾਹੁਲ ਪੁੱਤਰ ਗੁਰਮੀਤ ਵਾਸੀ ਰੂਪਨਗਰ ਸ਼ਾਮਲ ਹਨ।