ਨਵਾਂਸ਼ਹਿਰ : 8 ਜੁਲਾਈ (ਵਿਸ਼ੇਸ਼ ਪ੍ਰਤੀਨਿਧੀ) ਆਈ.ਟੀ.ਆਈਜ਼. ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਠੇਕਾ ਇੰਸਟਕਟਰਜ਼ ਦੀ ਜੱਥੇਬੰਦੀ ਦੇ ਨਵਾਂਸ਼ਹਿਰ ਤੋਂ ਪ੍ਰਮੁੱਖ ਆਗੂ ਮੈਡਮ ਰਣਜੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਅੰਜਨਾਂ ਕੁਮਾਰੀ, ਮੈਡਮ ਪੂਜਾ ਸ਼ਰਮਾ ਦੀ ਅਗਵਾਈ ਵਿਚ ਆਈ.ਟੀ.ਆਈਜ਼ ਠੇਕਾ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਪੰਜਾਬ ਸਰਕਾਰ ਤੋਂ ਪੂਰੀਆਂ ਕਰਵਾਉਣ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਮ ਉੱਪਰ ਮੰਗ ਪੱਤਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ। ਇਸ ਮੌਕੇ ਮੁਲਾਜ਼ਮਾਂ ਵੱਲੋਂ ਆਪਣੀਆਂ ਜਾਇਜ਼ ਸਮੱਸਿਆਵਾਂ ਬਾਰੇ ਅਧਿਕਾਰੀਆਂ ਨੂੰ ਵਿਸਥਾਰ ਪੂਰਵਕ ਜਾਣੂ ਕਰਵਾਇਆ ਗਿਆ ।
ਇਸ ਮੌਕੇ ਆਈ.ਟੀ.ਆਈ. ਨਵਾਂਸ਼ਹਿਰ ਦੇ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਮੰਗ ਪੱਤਰ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿ ਅਸੀਂ ਆਈ.ਐਮ.ਸੀ ਦੁਆਰਾ ਭਰਤੀ 3560 ਦੇ ਕਰੀਬ ਇੰਸਟਕਟਰਜ ਤਕਰੀਬਨ ਪਿਛਲੇ 10-॥ ਸਾਲਾ ਤੋ ਪੰਜਾਬ ਦੀਆਂ ਸਰਕਾਰੀ ਆਈ.ਟੀ.ਆਈਜ਼ ਵਿੱਚ ਪੀਪੀਪੀ ਸਕੀਮ ਅਧੀਨ ਬਤੌਰ ਇੰਸਟਰਕਟਰਜ਼ ਵਜੋਂ ਬਿਨਾਂ ਕਿਸੇ ਸਰਕਾਰੀ ਸਹੂਲਤ ਦੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਗੁਣੀਆਂ ਤਨਖਾਹਾਂ ਉਪਰ ਸੇਵਾ ਨਿਭਾ ਰਹੇ ਹਾਂ। ਸਾਡੀ ਭਰਤੀ ਭਾਰਤ ਸਰਕਾਰ ਵੱਲੋਂ ਅਤੇ ਆਈ.ਐਮ.ਸੀ ਪੱਧਰ ਉੱਪਰ ਅਖਬਾਰਾਂ ਰਾਹੀਂ ਇਸਤਿਹਾਰ ਦੇ ਕੇ , ਰੁਜ਼ਗਾਰ ਦਫਤਰ ਰਾਹੀਂ ਅਤੇ ਪਬਲਿਕ ਨੋਟਿਸ ਲਗਾ ਕੇ ਟੈਸਟ/ਮੈਰਿਟ ਬਣਾ ਕੇ ਕੀਤੀ ਗਈ ਹੈ। ਸਾਡੇ ਤੋਂ ਰੈਗੂਲਰ ਕਰਮਚਾਰੀਆਂ ਤੋ ਵੀ ਵੱਧ ਕੰਮ ਲਿਆ ਜਾਂਦਾ ਹੈ ਭਾਵੇਂ ਉਹ ਦਾਖਲਾ 100% ਕਰਨਾ, ਘਰ ਘਰ ਰੁਜ਼ਗਾਰ ਪ੍ਰੋਗਰਾਮ ਦਾ ਕੰਮ, ਕਰੋਨਾ ਕਾਲ ਦੌਰਾਨ ਮਾਸਕ ਤਿਆਰ ਕਰਨੇ ਅਤੇ ਹੋਰ ਸਰਕਾਰੀ ਹੁਕਮਾਂ ਅਨੁਸਾਰ ਡਿਊਟੀਆਂ ਨਿਭਾਣੀਆਂ ਆਦਿ। ਆਈ.ਐਮ.ਸੀਜ ਨੂੰ ਘੱਟੋ ਘੱਟ 15000 ਰੂਪੈ ਪ੍ਰਤੀ ਮਹੀਨੇ ਦੇਣ ਲਈ ਬਜਟ ਜਾਰੀ ਕੀਤਾ ਗਿਆ ਹੈ ਪ੍ਰੰਤੂ ਜਿਹੜੇ 10-11 ਸਾਲ ਪਹਿਲਾਂ ਤੋਂ ਆਈ.ਐਮ.ਸੀਜ ਦੁਆਰਾ ਹੀ ਰੱਖੇ ਗਏ ਕਰਮਚਾਰੀਆਂ ਨੂੰ ਤਨਖਾਹ ਗਾਈਡਲਾਈਨਜ ਤੋ ਵੀ ਕਿਤੇ ਘੱਟ (ਕਿਸੇ ਆਈ.ਟੀ.ਆਈ ਵਿੱਚ 6000, ਕਿਸੇ ਆਈ.ਟੀ.ਆਈ ਵਿੱਚ 7000, ਕਿਸੇ ਆਈ.ਟੀ.ਆਈ ਵਿੱਚ 8000, ਕਿਸੇ ਆਈ.ਟੀ.ਆਈ ਵਿੱਚ 9000, ਕਿਸੇ ਆਈ.ਟੀ.ਆਈ ਵਿੱਚ 10000, ਕਿਸੇ ਆਈ.ਟੀ.ਆਈ ਵਿੱਚ 11500,ਕਿਸੇ ਆਈ.ਟੀ.ਆਈ ਵਿੱਚ 12500 ਅਤੇ ਕਿਸੇ ਆਈ.ਟੀ.ਆਈ ਵਿੱਚ ।4000) ਦਿੱਤੀ ਜਾਦੀਂ ਹੈ ਜਦੋਂ ਕਿ ਗਾਈਡਲਾਈਨਜ਼ ਅਨਸਾਰ 21.07.2014 ਤੋਂ ਘੱਟੋ ਘੱਟ 14000 ਰੂਪੈ ਪ੍ਰਤੀ ਮਹੀਨਾਂ ਅਤੇ 5 ਪ੍ਰਤੀਸ਼ਤ ਸਲਾਨਾ ਇੰਕਰੀਮੈਂਟ ਲਗਾਉਣ ਬਾਰੇ ਕਿਹਾ ਗਿਆ ਹੈ। ਆਗੂਆਂ ਮੰਗ ਕੀਤੀ ਕਿ ਇੰਸਟਰਕਟਰਜ਼ ਨੂੰ ਘੱਟੋ ਘੱਟ ਬੇਸਿਕ ਤਨਖਾਹ ਅਤੇ ਬਣਦੀ ਵਿਦਿਅਕ ਯੋਗਤਾ ਦੇ ਆਧਾਰ 'ਤੇ (ਹਿਮਾਚਲ ਪ੍ਰਦੇਸ਼ ਸਰਕਾਰ ਦੀ ਤਰਜ ਉੱਪਰ) ਤਕਨੀਕੀ ਸਿੱਖਿਆ ਵਿਭਾਗ ਅਧੀਨ ਮਰਜ ਕੀਤਾ ਜਾਵੇ ਅਤੇ ਪੀਪੀਪੀ ਸਕੀਮ ਅਧੀਨ ਕੰਮ ਕਰ ਰਹੇ ਸਮੂਹ ਇੰਸਟਰਕਟਰਜ ਨੂੰ ਘੱਟੋ ਘੱਟ 15000 ਪ੍ਰਤੀ ਮਹੀਨਾ ਅਤੇ ਪੀਪੀਪੀ ਦੀਆਂ ਗਾਈਡੀਲਾਈਨਜ ਅਨੁਸਾਰ 5 ਪ੍ਰਤੀਸ਼ਤ ਇੰਕਰੀਮੈਂਟ ਲਗਾ ਕੇ ਤਨਖਾਹ ਦਿੱਤੀ ਜਾਵੇ। ਆਗੂਆਂ ਦੱਸਿਆ ਕਿ ਏ ਡੀ.ਸੀ ਸਾਹਿਬ ਵੱਲੋ ਮੰਗਾਂ ਨੂੰ ਪੂਰੇ ਧਿਆਨ ਨਾਲ ਸੁਣਿਆ ਗਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਬਾਰੇ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਵਿੱਚ ਲਿਆਂਦਾਂ ਜਾਵੇਗਾ ਅਤੇ ਜਲਦ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਜੱਥੇਬੰਦੀ ਵਲੋਂ ਏ. ਡੀ.ਸੀ ਸਾਹਿਬ ਦਾ ਵੀ ਮੰਗ ਪੱਤਰ ਪ੍ਰਾਪਤ ਕਰਕੇ ਉਹਨਾਂ ਦੀਆਂ ਹੱਕੀ ਮੰਗਾਂ ਬਾਰੇ ਸਰਕਾਰ ਨੂੰ ਭੇਜਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਸ ਮੌਕੇ ਪ੍ਰਮੁੱਖ ਆਗੂ ਮੈਡਮ ਰਣਜੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਅੰਜਨਾਂ ਕੁਮਾਰੀ, ਮੈਡਮ ਪੂਜਾ ਸ਼ਰਮਾ, ਮੈਡਮ ਸਰਬਜੀਤ ਕੌਰ, ਮੈਡਮ ਬਲਬੀਰ ਕੌਰ, ਸਤਨਾਮ ਸਿੰਘ ਅਤੇ ਆਈ.ਟੀ.ਆਈ. ਨਵਾਂਸ਼ਹਿਰ ਅਤੇ ਆਈ ਟੀ ਆਈ ਸੂੰਢ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।