ਪਟਿਆਲਾ, 9 ਜੁਲਾਈ:- ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਕਿਹਾ ਕਿ ਸਾਡੇ ਵਾਤਾਵਰਣ ਨੂੰ ਅਨੁਕੂਲ ਰੱਖਣ ਅਤੇ ਚੌਗਿਰਦੇ ਦੀ ਸੰਭਾਲ ਲਈ ਹਰ ਮਨੁੱਖ ਨੂੰ ਬੂਟੇ ਜਰੂਰ ਲਾਉਣੇ ਚਾਹੀਦੇ ਹਨ। ਉਹ ਅੱਜ ਇੱਥੇ ਪੀ.ਆਰ.ਟੀ.ਸੀ ਦੇ ਨਾਭਾ ਰੋਡ ਸਥਿੱਤ ਮੁੱਖ ਦਫ਼ਤਰ ਵਿੱਖੇ 'ਹਰ ਮਨੁੱਖ ਲਗਾਵੇ ਰੁੱਖ' ਅਧੀਨ ਲੜੀ ਜ਼ੋੜਦੇ ਹੋਏ ਖੁੱਲੇ ਮੈਦਾਨ ਵਿਖੇ ਬੂਟੇ ਲਗਾ ਰਹੇ ਸਨ।ਇਸ ਪ੍ਰੋਗਰਾਮ ਦੀ ਅਗਵਾਈ ਕੇਂਦਰੀ ਵਰਕਸ਼ਾਪ ਦੇ ਜੀ.ਐਮ. ਐਮ.ਪੀ ਸਿੰਘ ਨੇ ਕੀਤੀ। ਚੇਅਰਮੈਨ ਪੀਆਰਟੀਸੀ ਸ੍ਰੀ ਕੇ.ਕੇ. ਸ਼ਰਮਾ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਸਮਰੱਥਾ ਮੁਤਾਬਕ ਬੂਟੇ ਲਗਾਣੇ ਅਤੇ ਸੰਭਾਲਣੇ ਚਾਹੀਦੇ ਹਨ। ਇਸ ਮੌਕੇ ਵਣ ਰੇਂਜ ਵਿਸਥਾਰ ਅਫਸਰ, ਪਟਿਆਲਾ ਮਨਵੀਨ ਕੌਰ, ਪ੍ਰਧਾਨ ਪਾਵਰ ਹਾਊਸ ਯੂਥ ਕਲੱਬ ਜਤਵਿੰਦਰ ਗਰੇਵਾਲ, ਗੁਰਜਾਪ ਸਿੰਘ, ਬਲਵਿੰਦਰ ਸਿੰਘ ਸਰਵਿਸ ਇੰਜੀਨੀਅਰ ਪੀਆਰਟੀਸੀ ਅਤੇ ਡਰਾਈਵਰ ਟ੍ਰੇਨਿੰਗ ਸਕੂਲ ਪੀਆਰਟੀਸੀ ਦੇ ਇੰਚਾਰਜ ਜਸਪਾਲ ਸਿੰਘ ਵੀ ਮੌਜੂਦ ਸਨ।