"11 ਜੁਲਾਈ ਨੂੰ ਬਠਿੰਡਾ ਵਿਖੇ ਲਲਕਾਰ ਰੈਲੀ ਕਰ ਵਿੱਤ ਮੰਤਰੀ ਨੂੰ ਘੇਰਿਆ ਜਾਵੇਗਾ।"
ਨਵਾਂ ਸ਼ਹਿਰ,4ਜੁਲਾਈ (ਵਿਸ਼ੇਸ਼ ਪ੍ਰਤੀਨਿਧੀ) ਪੁਰਾਣੀ ਪੈਨਸ਼ਨ ਦੀ ਮੰਗ ਨੂੰ ਸਰਕਾਰ ਵੱਲੋਂ ਲਗਾਤਾਰ ਅਣਗੌਲਿਆਂ ਕੀਤੇ ਜਾਣ ਵਿਰੁੱਧ ਐੱਨਪੀਐੱਸ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਜਿਲ੍ਹਾ ਕੰਨਵੀਨਰ ਗੁਰਦਿਆਲ ਮਾਨ ਅਤੇ ਜਿਲ੍ਹਾ ਸਹਾਇਕ ਸਕੱਤਰ ਅੰਮਿਤ ਯਗੋਤਾ ਨੇ ਜਿਲ੍ਹੇ ਦੇ ਸਮੂਹ ਐਨ ਪੀ ਐਸ ਕਰਮਚਾਰੀਆਂ ਦੀ ਇੱਕ ਜੂਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਐਨ ਪੀ ਐਸ (ਨਵੀਂ ਪੈਨਸ਼ਨ ਸਕੀਮ ) ਅਧੀਨ ਆਉਂਦੇ ਮੁਲਾਜ਼ਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਇਸ ਲਾਰੇ ਨੂੰ ਲੈ ਕੇ ਪੰਜਾਬ ਦੇ ਤਕਰੀਬਨ ਦੋ ਲੱਖ ਐਨ ਪੀ ਐਸ ਮੁਲਾਜਮਾਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਵਾਅਦੇ ਨੂੰ ਐਨ ਪੀ ਐਸ ਮੁਲਾਜਮਾਂ ਨੇ ਵੱਖ ਵੱਖ ਹਲਕਾ ਐਮ ਐਲ ਏਜ਼ ਅਤੇ ਚੇਅਰਮੈਨ ਜਿਲ੍ਹਾ ਪ੍ਰੀਸ਼ਦਾਂ ਦੇ ਰਾਹੀਂ ਕੈਪਟਨ ਸਾਹਿਬ ਨੂੰ ਵਾਅਦਾ ਯਾਦ ਕਰਾਊ ਪੱਤਰ ਵੀ ਦਿੱਤੇ। 28 ਫਰਵਰੀ ਨੂੰ ਪਟਿਆਲਾ ਵਿਖੇ ਭਰਵੀਂ ਰੋਸ ਰੈਲੀ ਕੀਤੀ ਜਿਸਦੇ ਸਿੱਟੇ ਵਜੋਂ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸ੍ਰੀ ਸੁਰੇਸ਼ ਕੁਮਾਰ ਨਾਲ ਮੀਟਿੰਗ ਤੈਅ ਹੋਈ। ਅਤੇ ਆਗੂਆਂ ਨਾਲ ਛੇਤੀ ਹੀ ਪੁਰਾਣੀ ਪੈਨਸ਼ਨ ਰਿਵਿਊ ਕਮੇਟੀ ਦੀ ਮੀਟਿੰਗ ਕਰਾਉਣ ਦਾ ਵਾਅਦਾ ਕੀਤਾ ਗਿਆ। ਪਰ ਇਹ ਮੀਟਿੰਗ ਦੋ ਮਹੀਨੇ ਬੀਤ ਜਾਣ ਬਾਅਦ ਵੀ ਨਹੀਂ ਕਰਾਈ ਗਈ। ਸਰਕਾਰ ਦੀਆਂ ਡੰਗ ਟਪਾਊ ਅਤੇ ਲਾਰੇ ਲਾਊ ਨੀਤੀਆਂ ਨੇ ਐਨ ਪੀ ਐਸ ਮੁਲਾਜ਼ਮਾਂ ਵਿੱਚ ਭਾਰੀ ਰੋਸ ਭਰ ਦਿੱਤਾ ਹੈ। ਇਸ ਰੋਸ ਨੂੰ ਜਾਹਿਰ ਕਰਨ ਅਤੇ ਸਰਕਾਰ ਦੀ ਡੰਗ ਟਪਾਊ ਨਿਤੀ ਵਿਰੁੱਧ 6 ਜੁਲਾਈ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅਪਣੇ ਅਪਣੇ ਬਲਾਕਾਂ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਣਗੇ ਅਤੇ 11ਜੁਲਾਈ ਨੂੰ ਬਠਿੰਡਾ ਵਿਖੇ ਵਿੱਤ ਮੰਤਰੀ ਨੂੰ ਚੋਣਾਂ ਸਮੇਂ ਕੀਤੇ ਵਾਅਦੇ ਯਾਦ ਕਰਵਾਉਣ ਲਈ ਲਲਕਾਰ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਮੁਲਾਜਮ ਸ਼ਾਮਲ ਹੋਣਗੇ । ਸੋਸ਼ਲ ਸਕਿਓਰਿਟੀ ਦੇ ਨਾਮ ਤੇ ਮਿਲਣ ਵਾਲੀ ਪੈਂਨਸਨ ਬੰਦ ਕਰਕੇ ਕਰਮਚਾਰੀਆਂ ਦੇ ਬੁਢਾਪੇ ਨੂੰ ਐਨ ਪੀ ਐਸ ਪ੍ਰਾਈਵੇਟ ਫੰਡਾਂ ਆਸਰੇ ਛੱਡਣਾ ਗੈਰ ਜੁੰਮੇਵਾਰਾਨਾ ਫੈਸਲਾ ਹੈ। ਜੇ ਸਰਕਾਰ ਅਜੇ ਵੀ ਇਸ ਮੰਗ ਨੂੰ ਅਣਗੌਲਿਆਂ ਕਰਦੀ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕਰੋਨਾ ਕਾਲ ਵਿੱਚ ਸਰਕਾਰ ਨੂੰ ਐਨ ਪੀ ਐਸ ਵਰਗੀ ਮੁਲਾਜਮ ਮਾਰੂ ਸਕੀਮ ਨੂੰ ਬੰਦ ਕਰਕੇ ਪੈਸਾ ਬਚਾਉਣਾ ਚਾਹੀਦਾ ਹੈ ਤਾਂ ਕਿ ਦੇਸ ਦੀ ਆਰਥਿਕ ਹਾਲਤ ਸੁਧਰ ਸਕੇ। ਇਸ ਮੋਕੇ ਮੀਟਿੰਗ ਵਿੱਚ ਹਾਜਿਰ ਮੈਂਬਰਾਂ ਨੇ ਮੌਕੇ ਤੇ ਫੈਸਲਾ ਕੀਤਾ ਕਿ 6 ਜੁਲਾਈ ਨੂੰ ਦੁਪਿਹਰ 2.30 ਵਜੇ ਡੀ ਸੀ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ ਅਤੇ ਸ਼ਹਿਰ ਵਿੱਚ ਰੋਸ਼ ਮਾਰਚ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋ ਇਲਾਵਾ ਹਰਪ੍ਰੀਤ ਬੰਗਾ, ਸੁਦੇਸ਼ ਦੀਵਾਨ, ਅਨਿਲ ਕੁਮਾਰ, ਹਰਚਰਨਜੀਤ ਸਿੰਘ, ਕੰਵਲ ਕੁਮਾਰ, ਗੁਰਦੀਸ਼ ਸਿੰਘ, ਸਤਵਿੰਦਰ ਸਿੰਘ, ਜਸਵੀਰ ਕੌਰ , ਮਨਪ੍ਰੀਤ ਸੋਢੀਆਂ, ਮਨਜਿੰਦਰਜੀਤ, ਰਜਨੀਤ ਸੈਣੀ, ਸੁਦੇਸ ਕੁਮਾਰੀ, ਸੁਨੀਤਾ ਰਾਣੀ, ਚਰਨ ਕੌਰ, ਗੁਰਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ:ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਵਲੋਂ 6ਜੁਲਾਈ ਨੂੰ ਜਿਲ੍ਹਾ ਪੱਧਰੀ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਲਈ ਜੂਮ ਮੀਟਿੰਗ ਕੀਤੀ ਗਈ।