ਢਾਹਾਂ ਕਲੇਰਾਂ ਹਸਪਤਾਲ ਵਿਖੇ ਮੈਡੀਸਨ ਵਿਭਾਗ ਵਿਚ ਡਾ ਰੋਹਿਤ ਮਸੀਹ ਐਮ ਡੀ (ਮੈਡੀਸਨ) ਨੇ ਕਾਰਜ ਭਾਰ ਸੰਭਾਲਿਆ
ਬੰਗਾ : 22 ਫਰਵਰੀ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਸਨ ਵਿਭਾਗ ਵਿਚ ਜਨਰਲ ਅਤੇ ਸਰੀਰਿਕ ਬਿਮਾਰੀਆਂ ਦੇ ਮਾਹਿਰ ਡਾ. ਰੋਹਿਤ ਮਸੀਹ ਐਮ ਡੀ (ਮੈਡੀਸਨ) ਨੇ ਕਾਰਜ ਭਾਰ ਸੰਭਾਲ ਲਿਆ ਹੈ। ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ। ਸ. ਕਾਹਮਾ ਨੇ ਦੱਸਿਆ ਕਿ ਡਾ. ਰੋਹਿਤ ਮਸੀਹ ਨੇ ਕ੍ਰਿਸਚੀਅਨ ਮੈਡੀਕਲ ਕਾਲਜ (ਸੀ ਐਮ ਸੀ) ਲੁਧਿਆਣਾ ਤੋਂ ਮਾਸਟਰ ਆਫ ਮੈਡੀਸਨ (ਐਮ ਡੀ ) ਦੀ ਪੋਸਟ ਗ੍ਰੈਜ਼ੂਏਸ਼ਨ ਡਿਗਰੀ ਪ੍ਰਾਪਤ ਕੀਤੀ ਹੈ। ਡਾ. ਰੋਹਿਤ ਮਸੀਹ ਐਮ.ਡੀ. (ਮੈਡੀਸਨ) ਹਰ ਤਰ੍ਹਾਂ ਦੀਆਂ ਸਰੀਰਿਕ ਬਿਮਾਰੀਆਂ, ਜ਼ੁਕਾਮ, ਸਿਰ ਦਰਦ, ਬੁਖਾਰ, ਨਮੋਨੀਆ, ਸਾਹ ਦੇ ਰੋਗ, ਟੀ.ਬੀ., ਟਾਈਫਾਈਡ, ਡੇਂਗੂ, ਮਲੇਰੀਆ, ਸ਼ੂਗਰ, ਬਲੱਡ ਪ੍ਰੇਸ਼ਰ, ਦਿਲ ਦੇ ਰੋਗ, ਕਰੋਨਾ ਨਾਲ ਸਬੰਧਿਤ ਰੋਗ, ਜਿਗਰ, ਥਾਇਰਾਇਡ, ਮਿਰਗੀ, ਕਾਲਾ ਪੀਲੀਆ, ਪੇਟ ਗੈਸ, ਕਬਜ਼, ਪਿਸ਼ਾਬ ਦੇ ਰੋਗਾਂ ਅਤੇ ਸੱਪ ਦੇ ਡੱਸੇ ਮਰੀਜ਼ਾਂ ਦਾ ਵਧੀਆ ਇਲਾਜ ਕਰਨ ਦੇ ਮਾਹਿਰ ਅਤੇ ਤਜਰਬੇਕਾਰ ਡਾਕਟਰ ਹਨ। ਸ. ਕਾਹਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਸਨ ਵਿਭਾਗ ਵਿਚ ਕਾਰਡੀਅਕ ਮੋਨੀਟਰ, ਵੈਂਟੀਲੇਟਰਜ਼, ਇੰਜ਼ਕੈਸ਼ਨ ਪੰਪਜ਼, ਸੱਕਸ਼ਨ ਅਤੇ ਹੋਰ ਅਤਿ ਆਧੁਨਿਕ ਯੰਤਰਾਂ ਨਾਲ ਲੈਸ ਆਈ ਸੀ ਸੀ ਯੂ, ਆਈ ਸੀ ਯੂ ਅਤੇ ਐਮਰਜੈਂਸੀ ਵਿਭਾਗ 24 ਘੰਟੇ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਕਾਰਜਸ਼ੀਲ ਰਹਿੰਦੇ ਸਨ। ਡਾ. ਰੋਹਿਤ ਮਸੀਹ ਐਮ ਡੀ (ਮੈਡੀਸਨ) ਦੇ ਕਾਰਜ ਭਾਰ ਸੰਭਾਲਣ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਨਰਿੰਦਰ ਸਿੰਘ ਫਿਰੋਜ਼ਪੁਰ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੀ ਹਾਜ਼ਰ ਸਨ। ਫ਼ੋਟੋ : ਡਾ ਰੋਹਿਤ ਮਸੀਹ ਐਮ ਡੀ (ਮੈਡੀਸਨ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਸਨ ਵਿਭਾਗ ਵਿਖੇ ਉ ਪੀ ਡੀ ਵਿਚ