ਵਿਧਾਨ ਸਭਾ ਚੋਣਾਂ-2022 :- ਜ਼ਿਲ੍ਹੇ ਵਿੱਚ ਜਨਰਲ, ਖਰਚਾ ਅਤੇ ਪੁਲਿਸ ਅਬਜ਼ਰਵਰ ਤਾਇਨਾਤ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨਾਲ ਤਾਇਨਾਤ ਲਾਇਜ਼ਨ ਅਫ਼ਸਰਾਂ ਦੇ ਸੰਪਰਕ ਜਾਰੀ
ਨਵਾਂਸ਼ਹਿਰ, 31 ਜਨਵਰੀ :- ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਨਿਰਪੱਖ, ਆਜ਼ਾਦ ਅਤੇ ਪਾਰਦਰਸ਼ੀ ਮਾਹੌਲ ਬਰਕਰਾਰ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਜਨਰਲ, ਖਰਚਾ ਅਤੇ ਨਿਗਰਾਨ ਅਬਜ਼ਰਵਰਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਆਈ ਏ ਐਸ ਅਧਿਕਾਰੀ ਸ੍ਰੀ ਅਮੋਦ ਕੁਮਾਰ ਨੂੰ ਜਨਰਲ ਅਬਜ਼ਰਵਰ ਲਾਇਆ ਗਿਆ ਹੈ, ਜਿਨ੍ਹਾਂ ਦਾ ਸੰਪਰਕ ਨੰਬਰ 73472-19449 ਹੈ। ਉਨ੍ਹਾਂ ਦੇ ਨਾਲ ਲਾਏ ਗਏ ਲਾਇਜ਼ਨ ਅਫ਼ਸਰਾਂ ਰਾਕੇਸ਼ ਕੁਮਾਰ ਐਸ ਡੀ ਓ ਮੰਡੀ ਬੋਰਡ ਨਾਲ ਫ਼ੋਨ ਨੰ. 94178-23549 ਅਤੇ ਗੁਰਦੀਪ ਸਿੰਘ ਈ ਟੀ ਓ (ਜੀ ਐਸ ਟੀ) ਫ਼ੋਨ ਨੰ. 78371-00111 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਪੁਲਿਸ ਅਬਜ਼ਰਵਰ ਆਈ ਪੀ ਐਸ ਅਧਿਕਾਰੀ ਰਵੀ ਸ਼ੰਕਰ ਛਾਬੀ ਨੂੰ ਲਾਇਆ ਗਿਆ ਹੈ। ਉਨ੍ਹਾਂ ਨਾਲ ਸੰਪਰਕ ਕਰਨ ਲਈ ਉਨ੍ਹਾਂ ਦੇ ਲਾਇਜ਼ਨ ਅਫ਼ਸਰ ਸ਼ਮੀ ਕੁਮਾਰ ਨਾਲ 94192-18613 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ ਆਈ ਆਰ ਐਸ ਅਧਿਕਾਰੀ ਸ੍ਰੀ ਜਯਸ਼ੰਕਰ ਪ੍ਰਕਾਸ਼ ਉਪਾਧਿਆਏ ਨੂੰ ਐਕਸਪੈਂਡੀਚਰ ਅਬਜ਼ਰਵਰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਨਾਲ ਮੋਬਾਇਲ ਨੰਬਰ 73472-19448 ਜਾਂ ਉਨ੍ਹਾਂ ਨਾਲ ਲਾਏ ਗਏ ਲਾਇਜ਼ਨ ਅਫ਼ਸਰ ਰਾਜੀਵ ਸਰੀਨ, ਈ ਓ ਨਾਲ 98150-66801 ਨਾਲ ਸੰਪਰਕ ਕੀਤਾ ਜਾ ਸਕਦਾ ਹੈ।