ਵਿਧਾਨ ਸਭਾ ਚੋਣ ਲਈ ਪੁਲਿਸ ਅਬਜ਼ਰਵਰ ਵੱਲੋਂ ਹੈਲਪ ਲਾਈਨ ਜਾਰੀ, ਮੋਬਾਇਲ ਨੰਬਰ 89681-61266 ’ਤੇ ਕੀਤਾ ਜਾ ਸਕਦਾ ਹੈ ਸੰਪਰਕ

ਨਵਾਂਸ਼ਹਿਰ, 2 ਫ਼ਰਵਰੀ- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵਿਧਾਨ ਸਭਾ ਚੋਣਾਂ-2022 ਨੂੰ ਨਿਰਪੱਖ, ਨਿੱਡਰ, ਆਜ਼ਾਦਾਨਾ ਤੇ ਪਾਰਦਰਸ਼ੀ ਮਾਹੌਲ 'ਚ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਵਲੋਂ ਸ਼੍ਰੀ ਰਵੀ ਸ਼ੰਕਰ ਚਾਬੀ ਆਈ.ਪੀ.ਐਸ ਨੂੰ ਬਤੌਰ ਪੁਲਿਸ ਅਬਜ਼ਰਵਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਿਯੁਕਤ ਕੀਤਾ ਗਿਆ ਹੈ। 
ਪੁਲਿਸ ਨਿਗਰਾਨ ਸ੍ਰੀ ਚਾਬੀ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਚੋਣਾਂ ਸਬੰਧੀ ਕੋਈ ਸ਼ਿਕਾਇਤ/ਸੁਝਾਅ ਹੈ ਤਾਂ ਮੋਬਾਇਲ ਨੰ. 89681-61266 ਦੇ ਰਾਹੀਂ ਸੰਪਰਕ ਕਰ ਸਕਦੇ ਹਨ ਜਾਂ ਪੁਲਿਸ ਅਬਜ਼ਰਵਰ ਦੇ ਬੇਸ ਕੈਂਪ, ਵਿਸ਼ਰਾਮ ਘਰ ਪੰਚਾਇਤ ਸੰਮਤੀ, ਨੇੜੇ ਰਾਜਾ ਹਸਪਤਾਲ, ਨਵਾਂਸ਼ਹਿਰ ਵਿਖੇ ਸਮਾਂ ਸਵੇਰੇ 10.00 ਤੋ 12.00 ਵਜੇ ਤੱਕ ਮਿਲ ਸਕਦੇ ਹਨ।