ਰੱਖਿਆ ਸੇਵਾਵਾਂ ਪੈਨਸ਼ਨਾਂ ਭੁਗਤਾਨ ਦਫ਼ਤਰ (ਡੀ.ਪੀ.ਡੀ.ਓ) ਨੇ ਫ਼ੌਜੀ ਪੈਨਸ਼ਨਰਾਂ ਦੇ ਅਧਾਰ ਕਾਰਡ ਤੇ ਹੋਰ ਜਾਣਕਾਰੀ ਮੰਗੀ

ਪਟਿਆਲਾ, 17 ਫਰਵਰੀ: ਰੱਖਿਆ ਸੇਵਾਵਾਂ ਪੈਨਸ਼ਨਾਂ ਭੁਗਤਾਨ ਦਫ਼ਤਰ (ਡੀ.ਪੀ.ਡੀ.ਓ) ਪਟਿਆਲਾ ਦੇ ਲੇਖਾ ਅਫ਼ਸਰ ਕਮਲ ਕੁਮਾਰ ਬਧਵਾਰ ਨੇ ਪਟਿਆਲਾ ਜ਼ਿਲ੍ਹੇ ਦੇ ਵਸਨੀਕ ਸਾਰੇ ਫ਼ੌਜੀ ਪੈਨਸ਼ਨਰਾਂ ਨੂੰ ਸੂਚਿਤ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਆਪਣਾ ਆਧਾਰ ਕਾਰਡ, ਮੋਬਾਈਲ ਨੰਬਰ, ਪੈਨ ਕਾਰਡ ਅਤੇ ਈ.ਮੇਲ ਆਈ.ਡੀ. ਤੁਰੰਤ ਡੀ.ਪੀ.ਡੀ.ਓ. ਦਫ਼ਤਰ ਪਟਿਆਲਾ ਵਿਖੇ ਦਰਜ ਕਰਵਾਉਣ। ਡੀ.ਪੀ.ਡੀ.ਓ. ਦਫ਼ਤਰ ਵੱਲੋਂ ਜਾਰੀ ਸੂਚਨਾ ਮੁਤਾਬਕ ਫ਼ੌਜੀ ਪੈਨਸ਼ਨਰਾਂ ਦੀ ਪੈਨਸ਼ਨ ਭਵਿੱਖ ਵਿੱਚ ਸਪਰਸ਼ ਸਾਫ਼ਟਵੇਅਰ ਤਹਿਤ ਪੀ.ਸੀ.ਡੀ.ਏ. (ਪੀ) ਅਲਾਹਾਬਾਦ ਰਾਹੀਂ ਪੈਨਸ਼ਨਰਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਭੇਜੀ ਜਾਵੇਗੀ, ਇਸ ਲਈ ਉਪਰੋਕਤ ਜਾਣਕਾਰੀ ਤੁਰੰਤ ਲੋੜੀਂਦੀ ਹੈ। ਉਨ੍ਹਾਂ ਦੱਸਿਆ ਕਿ ਡੀ.ਪੀ.ਡੀ.ਓ. ਪਟਿਆਲਾ ਦੇ ਫੋਨ ਨੰਬਰ 8699979297 'ਤੇ ਵੀ ਜਾਣਕਾਰੀ ਲਈ ਜਾ ਸਕਦੀ ਹੈ।